ਪੜਚੋਲ ਕਰੋ
Advertisement
ਦੇਸ਼ ਦੀ 70 ਫੀਸਦੀ ਆਬਾਦੀ 'ਤੇ ਬੀਜੇਪੀ ਕਾਬਜ਼, ਕਾਂਗਰਸ 2.5 ਫੀਸਦੀ 'ਤੇ ਸਿਮਟੀ
ਨਵੀਂ ਦਿੱਲੀ: ਅਨੇਕਾਂ ਵਿਰੋਧਾਂ ਦੇ ਬਾਵਜੂਦ ਦੇਸ਼ ਦੀ ਸਿਆਸਤ 'ਚ ਮੋਦੀ ਦਾ ਕਬਜ਼ਾ ਵਧਦਾ ਜਾ ਰਿਹਾ ਹੈ। ਕਰਨਾਟਕ ਜਿੱਤ ਦੇ ਨਾਲ ਹੀ ਦੱਖਣੀ ਭਾਰਤ 'ਚ ਬੀਜੇਪੀ ਨੇ ਧੜੱਲੇਦਾਰ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਮੋਦੀ ਦਾ ਪੂਰੇ ਦੇਸ਼ ਨੂੰ ਕੇਸਰੀ ਰੰਗ 'ਚ ਰੰਗਣ ਦਾ ਸੁਫਨਾ ਸੱਚ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਦੇਸ਼ ਦੀ 64 ਫੀਸਦੀ ਆਬਾਦੀ 'ਤੇ ਪਹਿਲਾਂ ਹੀ ਕਾਬਜ਼ ਐਨਡੀਏ ਦਾ ਦੇਸ਼ ਦੀ 69 ਫੀਸਦੀ ਆਬਾਦੀ 'ਤੇ ਰਾਜ ਹੋ ਜਾਏਗਾ। ਜਦਕਿ ਕਾਂਗਰਸ ਦੀ ਸਰਕਾਰ ਪੰਜਾਬ, ਪੁੱਡੂਚੇਰੀ ਤੇ ਮਿਜ਼ੋਰਮ 'ਚ ਦੇਸ਼ ਦੀ ਸਿਰਫ 2.5 ਫੀਸਦੀ ਆਬਾਦੀ 'ਤੇ ਸਿਮਟ ਗਈ ਹੈ। ਦੇਸ਼ ਦੇ ਇਤਿਹਾਸ 'ਚ ਪਹਿਲਾਂ ਕਦੇ ਕਾਂਗਰਸ ਇੰਨੀ ਕਮਜ਼ੋਰ ਨਹੀਂ ਰਹੀ।
ਮਿਜ਼ੋਰਮ 'ਚ ਸਾਲ ਦੇ ਆਖਰ 'ਚ ਚੋਣਾ ਹੋਣਗੀਆਂ ਜੇਕਰ ਕਾਂਗਰਸ ਉਥੋਂ ਵੀ ਹਾਰਦੀ ਹੈ ਤਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਨੂੰ ਦੇਸ਼ ਦੀ ਰਾਜਨੀਤੀ 'ਚ ਆਪਣੀ ਹੋਂਦ ਬਚਾਉਣ ਲਈ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਪਏਗੀ।
ਮੌਜੂਦਾ ਹਾਲ ਇਹ ਹੈ ਕਿ ਕਾਂਗਰਸ ਨਾਲੋਂ ਖੇਤਰੀ ਪਾਰਟੀਆਂ ਦਾ ਵੀ ਕੱਦ ਦੇਸ਼ 'ਚ ਉੱਚਾ ਹੋ ਗਿਆ ਹੈ। ਇਸ ਤੋਂ ਲੱਗਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਕਾਂਗਰਸ ਦੇ ਸਾਹਮਣੇ ਖੇਤਰੀ ਪਾਰਟੀਆਂ ਵੀ ਵੱਡੀ ਚੁਣੌਤੀ ਪੇਸ਼ ਕਰ ਸਕਦੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ 2019 ਦੀਆਂ ਚੋਣਾਂ 'ਚ ਮੋਦੀ ਮੈਜਿਕ ਹੀ ਸਭ ਤੋਂ ਵੱਡਾ ਮੁੱਦਾ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement