ਨਵੀਂ ਦਿੱਲੀ: ਬੀਜੇਪੀ ਦੇਸ਼ 'ਚ ਸੂਬਿਆਂ 'ਤੇ ਆਪਣਾ ਦਬਦਬਾ ਕਾਇਮ ਕਰਨ ਮਗਰੋਂ ਗੁਆਂਢੀ ਦੇਸ਼ਾਂ ਵੱਲ ਰੁਖ ਕਰਨ ਦੀ ਤਿਆਰੀ 'ਚ ਹੈ। ਇੱਕ ਤਾਜ਼ਾ ਵਿਵਾਦ ਨੂੰ ਹਵਾ ਦਿੰਦਿਆਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਕਿਹਾ ਕਿ ਬੀਜੇਪੀ ਨੇ ਨਾ ਸਿਰਫ਼ ਦੇਸ਼ 'ਚ ਬਲਕਿ ਗੁਆਂਢੀ ਦੇਸ਼ਾਂ ਜਿਹੇ ਨੇਪਾਲ ਤੇ ਸ਼੍ਰੀਲੰਕਾ 'ਚ ਵੀ ਆਪਣੀ ਪਾਰਟੀ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ।
ਖ਼ਬਰ ਏਜੰਸੀ ਈਸਟ ਮੋਜੋ ਮੁਤਾਬਕ, ਅਗਰਤਲਾ 'ਚ ਇੱਕ ਬੀਜੇਪੀ ਪ੍ਰੋਗਰਾਮ 'ਚ ਬੋਲਦਿਆਂ ਦੇਬ ਨੇ ਕਿਹਾ ਕਿ ਅਮਿਤ ਸ਼ਾਹ ਜੋ ਉਸ ਸਮੇਂ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਸਨ ਤੇ ਉਨ੍ਹਾਂ ਭਾਰਤ 'ਚ ਸਾਰੇ ਸੂਬੇ ਜਿੱਤਣ ਤੋਂ ਬਾਅਦ ਵਿਦੇਸ਼ 'ਚ ਵੀ ਪਾਰਟੀ ਦੇ ਵਿਸਤਾਰ ਦੇ ਬਾਰੇ 'ਚ ਗੱਲ ਕੀਤੀ।
ਦੇਬ ਨੇ ਅਮਿਤ ਸ਼ਾਹ ਦੇ ਹਵਾਲੇ ਤੋਂ ਕਿਹਾ, 'ਅਸੀਂ ਸੂਬੇ ਦੇ ਗੈਸਟ ਗਾਊਸ 'ਚ ਗੱਲ ਕਰ ਰਹੇ ਸੀ ਜਦੋਂ ਅਜੇ ਜਾਮਵਲ ਨੇ ਕਿਹਾ ਕਿ ਬੀਜੇਪੀ ਨੇ ਭਾਰਤ ਦੇ ਕਈ ਸੂਬਿਆਂ 'ਚ ਆਪਣੀ ਸਰਕਾਰ ਬਣਾਈ ਹੈ। ਜਵਾਬ 'ਚ ਸ਼ਾਹ ਨੇ ਕਿਹਾ, 'ਹੁਣ ਸ਼੍ਰੀਲੰਕਾ ਤੇ ਨੇਪਾਲ ਬਾਕੀ ਹੈ। ਸਾਨੂੰ ਸ਼੍ਰੀਲੰਕਾ, ਨੇਪਾਲ 'ਚ ਪਾਰਟੀ ਦਾ ਵਿਸਥਾਰ ਕਰਨਾ ਹੋਵੇਗਾ ਤੇ ਸਰਕਾਰ ਬਣਾਉਣ ਲਈ ਉੱਥੇ ਜਿੱਤ ਹਾਸਲ ਕਰਨੀ ਹੋਵੇਗੀ।
ਉਨ੍ਹਾਂ ਕਿਹਾ, 'ਬੀਜੇਪੀ ਕੇਰਲ 'ਚ ਹਰ ਪੰਜ ਸਾਲ 'ਚ ਖੱਬੇਪੱਖੀ ਦਲਾਂ ਤੇ ਕਾਂਗਰਸ ਦੇ ਵਿਚ ਸਰਕਾਰ ਬਦਲਣ ਦੀ ਪ੍ਰਵਿਰਤੀ ਨੂੰ ਬਦਲ ਦੇਵੇਗੀ ਤੇ ਨਾਲ ਹੀ ਦੱਖਣੀ ਸੂਬੇ 'ਚ ਜੇਤੂ ਦੇ ਰੂਪ 'ਚ ਉੱਭਰੇਗੀ।
ਇਸ ਤੋਂ ਪਹਿਲਾਂ 2018 'ਚ ਦੇਬ ਨੇ ਮਹਾਂਭਾਰਤ ਯੁੱਗ 'ਚ ਇੰਟਰਨੈੱਟ ਹੋਣ ਦੀ ਟਿੱਪਣੀ ਕਰਕੇ ਵਿਵਾਦ ਖੜਾ ਕੀਤਾ ਸੀ। ਉਨ੍ਹਾਂ ਕਿਹਾ ਸੀ, 'ਭਾਰਤ ਸਦੀਆਂ ਤੋਂ ਇੰਟਰਨੈੱਟ ਦਾ ਇਸਤੇਮਾਲ ਕਰ ਰਿਹਾ ਹੈ। ਮਹਾਂਭਾਰਤ 'ਚ ਧਰੁੱਤ ਰਾਸ਼ਟਰ ਅੰਧਾ ਤੇ ਉਨ੍ਹਾਂ ਸੰਜੇ ਨੇ ਯੁੱਧ ਦੇ ਮੈਦਾਨ ਕੀ ਹੋ ਰਿਹਾ ਸੀ ਉਹ ਸੁਣਾਇਆ ਸੀ। ਇਹ ਇੰਟਰਨੈੱਟ ਤੇ ਤਕਨੀਕ ਦੇ ਕਾਰਨ ਸੀ। ਉਸ ਦੌਰਾਨ ਉਪਗ੍ਰਹਿ ਵੀ ਮੌਜੂਦ ਸੀ।