ਅਹਿਮਦਾਬਾਦ : ਗੁਜਰਾਤ ਦੇ ਕਾਰੋਬਾਰੀ ਮਹੇਸ਼ ਸ਼ਾਹ ਨੂੰ ਆਮਦਨ ਕਰ ਵਿਭਾਗ ਨੇ ਫਿਲਹਾਲ ਛੱਡ ਦਿੱਤਾ ਹੈ। ਬੀਤੀ ਰਾਤ ਹਿਰਾਸਤ ਵਿੱਚ ਲੈ ਲਏ ਜਾਣ ਤੋਂ ਬਾਅਦ ਸੋਮਵਾਰ ਨੂੰ ਮਹੇਸ਼ ਤੋਂ ਫਿਰ ਤੋਂ ਹੋਵੇਗੀ ਪੁੱਛਗਿੱਛ। ਦੂਜੇ ਪਾਸੇ ਮਹੇਸ਼ ਨੇ ਆਖਿਆ ਹੈ ਕਿ 13,860 ਕਰੋੜ ਦਾ ਕਾਲਾ ਧਨ ਉਨ੍ਹਾਂ ਦਾ ਨਹੀਂ ਬਲਕਿ ਕਿਸੇ ਹੋਰ ਦਾ ਹੈ। ਜਿਸ ਦਾ ਖੁਲਾਸਾ ਉਹ ਆਮਦਨ ਕਰ ਵਿਭਾਗ ਸਾਹਮਣੇ ਕਰਨਗੇ।
ਮਹੇਸ਼ ਸ਼ਾਹ ਨੇ ਇਨਕਮ ਟੈਕਸ ਡਿਕਲਰੇਸ਼ਨ ਸਕੀਮ ਦੇ ਦੌਰਾਨ 13 ਹਜ਼ਾਰ ਕਰੋੜ ਦੀ ਅਣਐਲਾਨੀ ਸੰਪਤੀ ਦਾ ਖੁਲਾਸਾ ਕੀਤਾ ਸੀ। ਇਹ ਜਾਣਕਾਰੀ ਦੇਣ ਤੋਂ ਬਾਅਦ ਮਹੇਸ਼ ਗਾਇਬ ਹੋ ਗਿਆ। ਮਹੇਸ਼ ਨੂੰ ਆਮਦਨ ਕਰ ਵਿਭਾਗ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਬੀਤੀ ਰਾਤ ਇੱਕ ਟੀ ਵੀ ਉਤੇ ਬਹਿਸ ਵਿੱਚ ਹਿੱਸਾ ਲੈ ਰਿਹਾ ਸੀ।
ਮਹੇਸ਼ ਦੇ ਸੀਈਏ ਦੇ ਅਨੁਸਾਰ ਉਹਨਾਂ ਦਾ ਜ਼ਮੀਨ ਦਾ ਕਾਰੋਬਾਰ ਹੈ ਪਰ ਸਵਾਲ ਇਹ ਹੈ ਕਿ ਇਹ ਕਾਰੋਬਾਰ ਇੰਨਾ ਵੱਡਾ ਹੈ ਕਿ ਉਸ ਕੋਲ 13 ਹਜ਼ਾਰ 820 ਕਰੋੜ ਰੁਪਏ ਦਾ ਕਾਲਾ ਧੰਨ ਜਮ੍ਹਾਂ ਹੋ ਗਿਆ। ਮਹੇਸ਼ ਨੂੰ 30 ਨਵੰਬਰ ਤੱਕ ਟੈਕਸ ਦੇ ਤੌਰ ਉਤੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਆਦਮਨ ਕਰ ਵਿਭਾਗ ਨੂੰ ਦੇਣੇ ਹਨ।