ਨਵੀਂ ਦਿੱਲੀ: ਨੋਟ ਬੰਦੀ ਦਾ ਅੱਜ 26 ਵਾਂ ਦਿਨ ਹੈ ਪਰ ਲੋਕਾਂ ਨੂੰ ਅਜੇ ਵੀ ਕੈਸ਼ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਹੈ ਅਜਿਹੇ ਵਿੱਚ ਲੋਕਾਂ ਨੂੰ ATM'S ਦਾ ਹੀ ਆਸਰਾ ਹੈ। 11 ਨਵੰਬਰ ਤੋਂ ਏਟੀਐਮ ਮਸ਼ੀਨਾਂ ਦੇ ਬਾਹਰ ਲੱਗੀਆਂ ਲਾਈਨਾਂ ਅੱਜ ਵੀ ਹਨ। ਜ਼ਿਆਦਾਤਰ ਏਟੀਐਮ ਖਾਲੀ ਹਨ ਜੋ ਚੱਲ ਰਹੇ ਹਨ ਉਹਨਾਂ ਸਾਹਮਣੇ ਲੰਮੀਆਂ ਲਾਈਨਾਂ।
ਸਥਿਤੀ ਇਹ ਹੈ ਕਿ ਲੋਕ ਰਾਤ ਨੂੰ ਹੀ ਏ ਟੀ ਐਮ ਲੱਗ ਜਾਂਦੇ ਹਨ ਅਤੇ ਕਈ ਘੰਟੇ ਤੋਂ ਬਾਅਦ ਉਹਨਾਂ ਨੂੰ ਕੈਸ਼ ਮਿਲ ਰਿਹਾ ਹੈ। ਹਾਂਲਾਕਿ ਲੋਕ ਪੈਟਰੋਲ ਪੰਪ , ਬਿੱਗ ਬਾਜ਼ਾਰ ਵਿੱਚ ਆਪਣਾ ਕਾਰਡ ਸਵਾਈਪ ਕਰਵਾ ਕੇ ਪੈਸਾ ਲੈ ਸਕਦੇ ਹਨ ਪਰ ਜਾਣਕਾਰੀ ਦੀ ਘਾਟ ਕਾਰਨ ਲੋਕ ਇੱਥੇ ਘੱਟ ਹੀ ਜਾ ਰਹੇ ਹਨ।
ਬਿੱਗ ਬਾਜ਼ਾਰ ਵਿੱਚ ਗ੍ਰਾਹਕ ਆਪਣੇ ਡੈਬਿਟ ਕਾਰਡ ਅਤੇ ਕ੍ਰੇਡਿਟ ਕਾਰਡ ਰਾਹੀਂ ਆਪਣੇ ਖਾਤੇ ਵਿੱਚੋਂ ਦੋ ਹਜ਼ਾਰ ਰੁਪਏ ਨਿਕਾਲ ਸਕਦੇ ਹਨ। ਦੇਸ਼ ਭਰ ਵਿੱਚ ਬਿੱਗ ਬਾਜ਼ਾਰ ਦੇ 258 ਸਟੋਰ ਹਨ। 500 ਦੇ ਪੁਰਾਣੇ ਨੋਟ 15 ਦਸੰਬਰ ਤੱਕ ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਉਤੇ ਹੀ ਚੱਲ ਰਹੇ ਹਨ।
ਇਸ ਤੋਂ ਇਲਾਵਾ ਰੇਲਵੇ ਦੀ ਟਿਕਟ ਬੁਕਿੰਗ, ਸਹਿਕਾਰੀ ਸਟੋਰ, ਮਿਲਕ ਬੂਥ ਵਿੱ ਚੱਲ ਰਹੇ ਹਨ। 15 ਦਸੰਬਰ ਤੋਂ ਬਾਅਦ ਪੁਰਾਣੇ ਨੋਟ ਸਿਰਫ ਬੈਂਕਾਂ ਵਿੱਚ ਹੀ ਬਦਲੇ ਜਾ ਸਕਦੇ ਹਨ।