ਇਸਲਾਮਾਬਾਦ : ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਸਈਅਦ ਦੇ ਸੰਪਰਕ ਵਿੱਚ ਵੀ ਸੀ। ਦੋਵਾਂ ਵਿਚਾਲੇ ਅਕਸਰ ਗੱਲਬਾਤ ਹੁੰਦੀ ਸੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਕਾਬਲੇ ਤੋਂ ਪਹਿਲਾਂ ਜਮਾਤ ਉਦ ਦਾਵਾ ਅਤੇ ਲਸ਼ਕਰ ਏ ਤਾਇਬਾ ਦੇ ਸੰਸਥਾਪਕ ਹਾਫ਼ਿਜ਼ ਸਈਅਦ ਨਾਲ ਕਈ ਵਾਰ ਗੱਲਬਾਤ ਹੋਈ ਸੀ। ਇਸ ਗੱਲਬਾਤ ਨੂੰ ਖੁਫੀਆ ਏਜੰਸੀਆਂ ਨੇ ਇੰਟਰਸੈਪਟਰ ਕੀਤਾ। ਇਸ 'ਚ ਵਾਨੀ ਨੇ ਜੰਗਲ ਤੋਂ ਪਾਕਿਸਤਾਨ 'ਚ ਬੈਠੇ ਹਾਫ਼ਿਜ਼ ਸਈਅਦ ਨਾਲ ਗੱਲ ਕੀਤੀ ਸੀ।
ਹਾਫ਼ਿਜ਼ ਸਈਅਦ ਨਾਲ ਹੋਈ ਗੱਲਬਾਤ 'ਚ ਉਹ ਕਹਿੰਦਾ ਹੈ ਕਿ ਅਸੀਂ ਆਪਣੇ ਮਕਸਦ 'ਚ ਕਾਮਯਾਬ ਹੋ ਰਹੇ ਹਾਂ। ਭਾਰਤੀ ਫੌਜ ਨੂੰ ਕਰਾਰਾ ਜਵਾਬ ਵੀ ਦੇ ਰਹੇ ਹਾਂ।
ਦੋਵਾਂ ਵਿਚਾਲੇ ਹੋਈ ਗੱਲਬਾਤ ਇਸ ਤਰ੍ਹਾਂ ਹੈ : -
ਦਹਿਸ਼ਤਗਰਦ: ਤਬੀਅਤ ਠੀਕ ਹੈ ?
ਬੁਰਹਾਨ: ਜੀ, ਖੈਰੀਅਤ ਹੈ। ਬੱਸ ਤੁਹਾਡੀ ਦੁਆ ਚਾਹੀਦੇ ਹੈ।
ਦਹਿਸ਼ਤਗਰਦ: ਪੀਰ ਸਾਹਿਬ ਨੇ ਗੱਲ ਕਰਨ ਸੀ (ਹਾਫਿਜ਼ ਸਈਅਦ)
ਬੁਰਹਾਨ : ਜੀ ਜੀ ਕਰਨੀ ਹੈ।
ਸਈਅਦ : ਬੁਰਹਾਨ ਭਾਈ ਬੋਲ ਰਹੇ ਹੋ?
ਬੁਰਹਾਨ : ਜੀ।
ਸਈਅਦ : ਤੁਸੀਂ ਅਤੇ ਤੁਹਾਡੇ ਲੋਕ ਉਥੇ ਕਾਫੀ ਪ੍ਰੇਸ਼ਾਨੀਆਂ 'ਚ ਜੀ ਰਹੇ ਹਨ ਪਰ ਤੁਸੀਂ ਚਿੰਤਾ ਨਾ ਕਰੋ। ਤੁਹਾਨੂੰ ਜੋ ਕੁੱਝ ਚਾਹੀਦਾ ਹੈ ਸਾਨੂੰ ਦੱਸੋ, ਅਸੀਂ ਕੁੱਝ ਵੀ ਕਰਨ ਲਈ ਤਿਆਰ ਹਾਂ। ਤੁਸੀਂ ਸਿਰਫ ਸਾਨੂੰ ਦੱਸੋ।
ਵਾਨੀ : ਲਸ਼ਕਰ ਹਥਿਆਰ, ਪੈਸੇ ਅਤੇ ਗੋਲਾ ਬਾਰੂਦ ਜਰੀਏ ਕਸ਼ਮੀਰ 'ਚ ਉਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕਦਾ ਹੈ।
ਸਈਅਦ : ਜੀ ਹਾਂ ਅਸੀਂ ਪੂਰੀ ਤਰਾਂ ਨਾਲ ਮਦਦ ਕਰਦੇ ਰਹਾਂਗੇ।
ਵਾਨੀ : ਅਸੀਂ ਆਪਣੇ ਦੁਸ਼ਮਣਾਂ ਨੂੰ ਲਗਭਗ ਪੂਰੀ ਤਰਾਂ ਨਾਲ ਮਾਤ ਦੇ ਦਿੱਤੀ ਹੈ ਅਤੇ ਇਸ ਜਿੱਤ ਨੂੰ ਉਹ ਕਾਇਮ ਰੱਖਣਗੇ।
ਸਈਅਦ : ਹਾਂ
ਵਾਨੀ : ਅਸੀਂ ਹਮਲਾ ਕਰਨ ਦਾ ਇਹ ਮੌਕਾ ਗੁਆਉਣਾ ਨਹੀਂ ਚਾਹੁੰਦੇ।
ਸਈਅਦ : ਹਾਂ
ਵਾਨੀ : ਪਰ ਇਸ ਲਈ ਸਾਨੂੰ ਗੋਲਾ ਬਾਰੂਦ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਪਿੱਛੇ ਤੋਂ ਸਪੋਰਟ ਦੀ ਵੀ ਲੋੜ ਹੈ।
ਸਈਅਦ : ਹਾਂ
ਵਾਨੀ : ਅਸੀਂ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ।
ਹਾਲਾਂਕਿ ਏਬੀਪੀ ਸਾਂਝਾ ਇਸ ਗੱਲਬਾਤ ਦੀ ਪੁਸ਼ਟੀ ਨਹੀਂ ਕਰਦਾ ਸਗੋਂ ਇਹ ਮੀਡੀਆ ਵਿੱਚ ਆਈ ਜਾਣਕਾਰੀ ਦੇ ਆਧਾਰ ਉਤੇ ਹੈ।
ਬੁਰਹਾਨ ਵਾਨੀ ਨੂੰ ਇਸ ਸਾਲ ਜੁਲਾਈ 'ਚ ਸੁਰੱਖਿਆ ਬਲਾਂ ਨੇ ਇਕ ਮੁਠਭੇੜ ਦੌਰਾਨ ਮਾਰ ਡੇਗਿਆ ਸੀ। ਉਸ ਦੀ ਮੌਤ ਮਗਰੋਂ ਸੂਬੇ 'ਚ ਲਗਾਤਾਰ ਪ੍ਰਦਰਸ਼ਨ ਅਤੇ ਹਿੰਸਾ ਦਾ ਦੌਰ ਚੱਲਿਆ ਸੀ।