Delhi Blast: ਦਿੱਲੀ 'ਚ ਬੰਬ ਧਮਾਕਾ, NIA ਟੀਮ ਮੌਕੇ 'ਤੇ ਪਹੁੰਚੀ
Blast near Israeli Embassy Update : ਐਨਆਈਏ ਦੇ ਅਧਿਕਾਰੀ ਮੌਕੇ ਤੇ ਮੌਜੂਦ ਹਨ। ਇਕ ਦੇ ਨਾਲ ਹੀ ਬੰਬ ਰੋਕੂ ਦਸਤਾ ਤੇ ਡੌਗ ਸਕੁਆਇਡ ਟੀਮ ਵੀ ਪਹੁੰਚੀ।
Delhi Blast: ਦਿੱਲੀ 'ਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਬਲਾਸਟ ਹੋਇਆ ਹੈ। ਇਸ ਧਮਾਕੇ 'ਚ ਕਈ ਗੱਡੀਆਂ ਦੇ ਸੀਸ਼ੇ ਟੁੱਟ ਗਏ। ਘਟਨਾ ਸਥਾਨ 'ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਪਹੁੰਚਿਆਂ। ਸੂਤਰਾਂ ਮੁਤਾਬਕ ਐਨਆਈਏ ਦੇ ਅਧਿਕਾਰੀ ਮੌਕੇ ਤੇ ਮੌਜੂਦ ਹਨ। ਇਕ ਦੇ ਨਾਲ ਹੀ ਬੰਬ ਰੋਕੂ ਦਸਤਾ ਤੇ ਡੌਗ ਸਕੁਆਇਡ ਟੀਮ ਵੀ ਪਹੁੰਚੀ।
ਇਜ਼ਰਾਇਲੀ ਦੂਤਾਵਾਸ ਦੇ 150 ਮੀਟਰ ਦੀ ਦੂਰੀ 'ਤੇ ਗੱਡੀਆਂ ਖੜੀਆਂ ਸਨ ਤੇ ਇੱਥੇ ਹੀ ਧਮਾਕਾ ਹੋਇਆ ਹੈ। ਸੂਤਰਾਂ ਮੁਤਾਬਕ ਸ਼ਾਮ ਦੇ ਕਰੀਬ 5 ਵੱਜ ਕੇ 45 ਮਿੰਟ 'ਤੇ ਆਈਈਡੀ ਬਲਾਸਟ ਹੋਇਆ ਹੈ।
ਦਿੱਲੀ ਪੁਲਿਸ ਨੇ ਕਿਹਾ, '5 ਏਪੀਜੇ ਅਬਦੁਲ ਕਲਾਮ ਰੋਡ ਦੇ ਨੇੜੇ ਜਿੰਦਲ ਹਾਊਸ ਦੇ ਕੋਲ ਆਈਈਡੀ ਰੱਖਿਆ ਗਿਆ ਸੀ। ਇਸ ਘਟਨਾ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਸੰਪੱਤੀ ਦਾ ਨੁਕਸਾਨ ਹੋਇਆ ਹੈ। ਕੋਲ ਖੜੀਆਂ ਤਿੰਨ ਗੱਡੀਆਂ ਦੇ ਸ਼ੀਸ਼ੇ ਟੁੱਟੇ ਹਨ।' ਸ਼ੁਰੂਆਤੀ ਤੌਰ 'ਤੇ ਅਜਿਹਾ ਲੱਗਦਾ ਹੈ ਕਿ ਇਸ 'ਚ ਕਿਸੇ ਸ਼ਰਾਰਤੀ ਤੱਤਾਂ ਦਾ ਹੱਥ ਹੋ ਸਕਦਾ ਹੈ ਤਾਂ ਕਿ ਸਨਸਨੀ ਪੈਦਾ ਕੀਤੀ ਜਾ ਸਕੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ