ਪੜਚੋਲ ਕਰੋ

17 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 3 ਲਾ*ਸ਼ਾਂ ਬਰਾਮਦ, ਕਈ ਲਾਪਤਾ, ਬਚਾਅ ਕਾਰਜ ਜਾਰੀ

ਐਤਵਾਰ ਸਵੇਰੇ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰ ਗਿਆ। ਅਹਿਮਦਾਬਾਦ, ਕਟਿਹਾਰ 'ਚ ਗੰਗਾ ਨਦੀ 'ਚ ਕਿਸ਼ਤੀ ਪਲਟਣ ਕਾਰਨ ਕਈ ਲੋਕ ਡੁੱਬ ਗਏ। ਕਿਸ਼ਤੀ 'ਚ ਕੁੱਲ 17 ਲੋਕ ਸਵਾਰ ਸਨ

ਪਿਛਲੇ ਕੁੱਝ ਦਿਨਾਂ ਤੋਂ ਕਿਸ਼ਤੀਆਂ ਉੱਤੇ ਮਾੜੇ ਗ੍ਰਹਿ ਚੱਲ ਰਹੇ ਹਨ। ਹੁਣ ਫਿਰ ਤੋਂ ਇੱਕ ਕਿਸ਼ਤੀ ਦੇ ਹਾਦਸਾ ਗ੍ਰਸਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰ ਗਿਆ। ਅਹਿਮਦਾਬਾਦ, ਕਟਿਹਾਰ 'ਚ ਗੰਗਾ ਨਦੀ 'ਚ ਕਿਸ਼ਤੀ ਪਲਟਣ ਕਾਰਨ ਕਈ ਲੋਕ ਡੁੱਬ ਗਏ। ਕਿਸ਼ਤੀ 'ਚ ਕੁੱਲ 17 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਲਾਪਤਾ ਲੋਕਾਂ ਦੀ ਭਾਲ ਜਾਰੀ

ਚਾਰ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾਈ। ਸਾਰੇ ਲੋਕ ਦੱਖਣੀ ਕਰੀਮੁੱਲਾਪੁਰ ਦੇ ਮੇਘੂ ਘਾਟ ਤੋਂ ਕਿਸ਼ਤੀ 'ਤੇ ਸਵਾਰ ਹੋ ਕੇ ਗਦਾਈ ਦੀਆਰਾ ਜਾ ਰਹੇ ਸਨ। ਕਿਸ਼ਤੀ ਹਾਦਸੇ ਦੀ ਸੂਚਨਾ ਮਿਲਣ 'ਤੇ SDRF ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਮੌਕੇ 'ਤੇ ਪਿੰਡ ਵਾਸੀਆਂ ਦੀ ਵੀ ਭਾਰੀ ਭੀੜ ਇਕੱਠੀ ਹੋ ਗਈ।

ਜਿਨ੍ਹਾਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 60 ਸਾਲਾ ਪਵਨ ਕੁਮਾਰ, 70 ਸਾਲਾ ਸੁਧੀਰ ਮੰਡਲ ਅਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। SDRF ਨੇ ਬਾਕੀ ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 

ਗੰਗਾ ਦੇ ਤੇਜ਼ ਵਹਾਅ ਕਾਰਨ ਬਚਾਅ 'ਚ ਮੁਸ਼ਕਲ

ਮਨਿਹਾਰੀ ਉਪਮੰਡਲ ਅਧਿਕਾਰੀ ਕੁਮਾਰ ਸਿਧਾਰਥ, ਉਪਮੰਡਲ ਪੁਲਸ ਅਧਿਕਾਰੀ ਮਨੋਜ ਕੁਮਾਰ, ਅਹਿਮਦਾਬਾਦ ਪੁਲਿਸ ਸਟੇਸ਼ਨ ਦੇ ਪ੍ਰਧਾਨ ਕੁੰਦਨ ਕੁਮਾਰ ਅਤੇ ਸਰਕਲ ਅਧਿਕਾਰੀ ਸਥਾਨਕ ਪਿੰਡ ਵਾਸੀਆਂ ਦੇ ਨਾਲ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਹਾਲਾਂਕਿ ਤੇਜ਼ ਕਰੰਟ ਅਤੇ ਡੂੰਘਾਈ ਕਾਰਨ ਲਾਪਤਾ ਲੋਕਾਂ ਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ।

ਲੋਕ ਖੇਤਾਂ ਵਿੱਚ ਕੰਮ ਕਰਨ ਜਾ ਰਹੇ ਸਨ

ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ ਸਵਾਰ ਲੋਕ ਦੀਰਾ ਇਲਾਕੇ 'ਚ ਖੇਤ ਦੇਖਣ ਅਤੇ ਖੇਤੀ ਦਾ ਕੰਮ ਕਰਨ ਜਾ ਰਹੇ ਸਨ।  ਪਰ ਦਰਿਆ ਦੀਆਂ ਲਹਿਰਾਂ ਨੇ ਉਹਨਾਂ ਦੀ ਸਵੇਰ ਨੂੰ ਸੋਗ ਵਿੱਚ ਬਦਲ ਦਿੱਤਾ। ਲਾਪਤਾ ਲੋਕਾਂ ਦੇ ਪਰਿਵਾਰਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਕਿਸ਼ਤੀ ਹਾਦਸੇ 'ਚ ਬਚਾਏ ਗਏ ਲੋਕਾਂ ਨੂੰ ਅਹਿਮਦਾਬਾਦ ਦੇ ਪ੍ਰਾਇਮਰੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।

ਸਥਾਨਕ ਲੋਕਾਂ ਦਾ ਸਹਿਯੋਗ

ਘਟਨਾ ਦੇ ਬਾਅਦ ਤੋਂ ਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਬਚਾਅ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਹਾਦਸੇ ਨੇ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਟਾਪ ਹੈਡਲਾਈਨ

Assembly Election 2027: ਵਿਧਾਨ ਸਭਾ ਚੋਣਾਂ 2027 'ਚ ਭਾਜਪਾ ਦਾ ਕੌਣ ਹੋਏਗਾ CM ਚਿਹਰਾ? ਸੀਨੀਅਰ ਆਗੂ ਨੇ ਦਿੱਤਾ ਸੰਕੇਤ; ਇਸ ਨਾਮ 'ਤੇ ਚਰਚਾ ਤੇਜ਼...
ਵਿਧਾਨ ਸਭਾ ਚੋਣਾਂ 2027 'ਚ ਭਾਜਪਾ ਦਾ ਕੌਣ ਹੋਏਗਾ CM ਚਿਹਰਾ? ਸੀਨੀਅਰ ਆਗੂ ਨੇ ਦਿੱਤਾ ਸੰਕੇਤ; ਇਸ ਨਾਮ 'ਤੇ ਚਰਚਾ ਤੇਜ਼...
Delhi Metro Stations Closed : ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੇ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਕੀਤੇ ਬੰਦ  
Delhi Metro Stations Closed : ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੇ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਕੀਤੇ ਬੰਦ  
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਰਾਤੋ ਰਾਤ 28 IAS ਅਫਸਰਾਂ ਦੇ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਰਾਤੋ ਰਾਤ 28 IAS ਅਫਸਰਾਂ ਦੇ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
Protests Near PM House: ਸੰਸਦ ਭਵਨ ਤੋਂ ਕਿੰਨੀ ਦੂਰ ਹੈ ਪ੍ਰਧਾਨ ਮੰਤਰੀ ਦੀ ਰਿਹਾਇਸ਼, ਵਿਰੋਧ ਪ੍ਰਦਰਸ਼ਨ ਕਰਨ ਲਈ ਕਿਸਦੀ ਇਜਾਜ਼ਤ ਦੀ ਹੁੰਦੀ ਹੈ ਲੋੜ?
Protests Near PM House: ਸੰਸਦ ਭਵਨ ਤੋਂ ਕਿੰਨੀ ਦੂਰ ਹੈ ਪ੍ਰਧਾਨ ਮੰਤਰੀ ਦੀ ਰਿਹਾਇਸ਼, ਵਿਰੋਧ ਪ੍ਰਦਰਸ਼ਨ ਕਰਨ ਲਈ ਕਿਸਦੀ ਇਜਾਜ਼ਤ ਦੀ ਹੁੰਦੀ ਹੈ ਲੋੜ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Embed widget