ਵਧਾ ਲਓ ਮੰਦਰ ਦੀ ਸੁਰੱਖਿਆ....., ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਟਰੱਸਟ ਨੂੰ ਭੇਜਿਆ ਧਮਕੀ ਭਰਿਆ ਈਮੇਲ
Ayodhya Ram Mandir News: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਰਾਮ ਮੰਦਰ ਟਰੱਸਟ ਨੂੰ ਈ-ਮੇਲ ਰਾਹੀਂ ਭੇਜੀ ਗਈ ਹੈ।
Ayodhya News: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਅਤੇ ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਪਿਛਲੇ ਸੋਮਵਾਰ ਰਾਤ ਨੂੰ ਰਾਮ ਜਨਮ ਭੂਮੀ ਟਰੱਸਟ ਦੇ ਡਾਕ 'ਤੇ ਇੱਕ ਧਮਕੀ ਭਰਿਆ ਈਮੇਲ ਮਿਲਿਆ। ਇਸ ਵਿੱਚ ਲਿਖਿਆ ਸੀ- ਮੰਦਰ ਦੀ ਸੁਰੱਖਿਆ ਵਧਾ ਲਓ, ਜਿਸ ਤੋਂ ਬਾਅਦ ਅਯੁੱਧਿਆ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ। ਸਾਈਬਰ ਸੈੱਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਯੁੱਧਿਆ ਦੇ ਨਾਲ-ਨਾਲ ਬਾਰਾਬੰਕੀ ਤੇ ਚੰਦੌਲੀ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਵੀ ਧਮਕੀ ਭਰੇ ਪੱਤਰ ਮਿਲੇ ਹਨ। ਬਾਰਾਬੰਕੀ ਅਤੇ ਚੰਦੌਲੀ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਚਿੱਠੀਆਂ ਪ੍ਰਾਪਤ ਹੋਈਆਂ।
ਜਾਣਕਾਰੀ ਅਨੁਸਾਰ, ਅਯੁੱਧਿਆ ਅਤੇ ਹੋਰ ਜ਼ਿਲ੍ਹਿਆਂ ਨੂੰ ਧਮਕੀ ਭਰੀ ਚਿੱਠੀ ਤਾਮਿਲਨਾਡੂ ਤੋਂ ਆਈ ਸੀ। ਸਾਈਬਰ ਸੈੱਲ ਇਨ੍ਹਾਂ ਸਾਰੀਆਂ ਈਮੇਲਾਂ ਦੀ ਜਾਂਚ ਕਰ ਰਿਹਾ ਹੈ।






















