ਨਵੀਂ ਦਿੱਲੀ: ਦਿੱਲੀ ਪੁਲਿਸ (Delhi Police) ਦੇ ਸਾਈਬਰ ਸੈੱਲ ਨੇ ਬੁਆਏਜ਼ ਲੌਕਰ ਰੂਮ ਦੇ ਨਾਂ ਨਾਲ ਇੰਸਟਾਗ੍ਰਾਮ (Instagram) ਚੈਟ ਦੇ ਸਕਰੀਨ ਸੌਟ ਨੂੰ ਟਵੀਟ ਕਰਨ ਵਾਲੀ ਲੜਕੀ ਦੀ ਸ਼ਿਕਾਇਤ 'ਤੇ ਐਫਆਈਆਰ (FIR) ਦਰਜ ਕੀਤੀ ਹੈ। ਲੜਕੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੜਕੀ ਦੀ ਸ਼ਿਕਾਇਤ 'ਤੇ ਸਾਈਬਰ ਸੈੱਲ (Cyber Cell) ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇੰਸਟਾਗ੍ਰਾਮ 'ਤੇ ਬਣੇ ਗਰੂਪ 'ਬੁਆਏਜ਼ ਲੌਕਰ ਰੂਮ' (Boys Locker Room) ਮਾਮਲੇ ਦੀ ਜਾਂਚ ‘ਚ ਪਿਛਲੇ ਮਹੀਨੇ ਇੱਕ ਵੱਡਾ ਖੁਲਾਸਾ ਹੋਇਆ ਸੀ। ਦਰਅਸਲ, ਇਸ ਗਰੂਪ ‘ਚ ਜਬਰ ਜਨਾਹ ਤੇ ਬਲਾਤਕਾਰ ਦੀ ਧਮਕੀ ਦੀ ਗੱਲਬਾਤ ਕਰਨ ਵਾਲੀ ਇੱਕ ਨਾਬਾਲਗ ਲੜਕੀ ਸੀ ਜੋ ਕਿ ਦਿੱਲੀ ਦੀ ਇੱਕ ਸਕੂਲ ਦੀ ਵਿਦਿਆਰਥਣ ਹੈ ਅਤੇ ਉਹ ਜਾਅਲੀ ਆਈਡੀ ਬਣਾ ਕੇ ਗਰੂਪ ‘ਚ ਐਕਟਿਵ ਸੀ। ਦਿੱਲੀ ਪੁਲਿਸ ਨੇ ਗਰੂਪ ਦੇ ਐਡਮੀਨ, ਜੋ ਕਿ ਨੋਇਡਾ ਦੇ ਸਕੂਲ ਦਾ ਵਿਦਿਆਰਥੀ ਹੈ, ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਗਰੂਪ ਨਾਲ ਸਬੰਧਤ ਇੱਕ ਨਾਬਾਲਗ ਨੂੰ ਵੀ ਗ੍ਰਿਫਤਾਰ ਕੀਤਾ, ਜੋ ਕਿ ਦੱਖਣੀ ਦਿੱਲੀ ਦੇ ਇੱਕ ਮਸ਼ਹੂਰ ਸਕੂਲ ਦਾ ਵਿਦਿਆਰਥੀ ਹੈ।

ਸਾਈਬਰ ਸੈੱਲ ਦੀ ਜਾਂਚ ਤੋਂ ਪਤਾ ਲੱਗਿਆ ਕਿ 24 ਤੋਂ ਵੱਧ ਮੈਂਬਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਬਣੇ 'ਬੁਆਏਜ਼ ਲੌਕਰ ਰੂਮ' ਵਿਚ ਆਪਸ ਵਿਚ ਗੱਲਬਾਤ ਕਰ ਰਹੇ ਸੀ ਅਤੇ ਗਰੁੱਪ ਵਿਚ ਲੜਕੀਆਂ ਦੀਆਂ ਅਸ਼ਲੀਲ ਤਸਵੀਰਾਂ ਪਾ ਕੇ ਉਨ੍ਹਾਂ ਨਾਲ ਬਲਾਤਕਾਰ ਦੀ ਗੱਲ ਕਰ ਰਹੇ ਸੀ। ਪਰ ਜਦੋਂ ਇਹ ਗੱਲਬਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904