ਪੜਚੋਲ ਕਰੋ

Punjab Breaking News LIVE: ਕਿਸਾਨਾਂ ਦਾ ਮੁੜ ਦਿੱਲੀ ਕੂਚ, ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ, ਭ੍ਰਿਸ਼ਟਾਚਾਰ ਵਿਰੁੱਧ 'ਆਪ' ਸਰਕਾਰ ਦਾ ਐਕਸ਼ਨ, ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ 'ਆਪ' ਵਿਧਾਇਕ ਪਠਾਨਮਾਜਰਾ ਦੀ ਚੇਤਾਵਨੀ...ਵੱਡੀਆਂ ਖਬਰਾਂ

Punjab Breaking News, 22 August 2022 LIVE Updates: ਕਿਸਾਨਾਂ ਦਾ ਮੁੜ ਦਿੱਲੀ ਕੂਚ, ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ, ਭ੍ਰਿਸ਼ਟਾਚਾਰ ਵਿਰੁੱਧ 'ਆਪ' ਸਰਕਾਰ ਦਾ ਐਕਸ਼ਨ...ਵੱਡੀਆਂ ਖਬਰਾਂ

LIVE

Key Events
Punjab Breaking News LIVE: ਕਿਸਾਨਾਂ ਦਾ ਮੁੜ ਦਿੱਲੀ ਕੂਚ, ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ, ਭ੍ਰਿਸ਼ਟਾਚਾਰ ਵਿਰੁੱਧ 'ਆਪ' ਸਰਕਾਰ ਦਾ ਐਕਸ਼ਨ, ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ 'ਆਪ' ਵਿਧਾਇਕ ਪਠਾਨਮਾਜਰਾ ਦੀ ਚੇਤਾਵਨੀ...ਵੱਡੀਆਂ ਖਬਰਾਂ

Background

Punjab Breaking News, 22 August 2022 LIVE Updates:  ਕਿਸਾਨਾਂ ਦੀ ਮਹਾਪੰਚਾਇਤ ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਹੋਣੀ ਹੈ ਪਰ ਪੁਲਿਸ ਨੇ ਰਾਜਧਾਨੀ ਦੇ ਬਾਹਰ ਤੋਂ ਆਉਣ ਦੀ  ਕਿਸਾਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਗਾਜ਼ੀਪੁਰ ਸਰਹੱਦ ਨੇੜੇ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਥੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਦਿੱਲੀ ਆਏ ਹਨ, ਉਹ ਜੰਤਰ-ਮੰਤਰ ਜਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਵੱਧ ਲੋਕ ਉੱਥੇ ਇਕੱਠੇ ਨਹੀਂ ਹੋਣਗੇ। ਜੰਤਰ-ਮੰਤਰ 'ਤੇ ਕਿਸਾਨਾਂ ਦੀ ਮਹਾਂਪੰਚਾਇਤ ਅੱਜ , ਦਿੱਲੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ

ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Punjab )  ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਕਸ ਕਰਦੇ ਹੋਏ ਸੂਬੇ ਵਿੱਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਕੌਮੀ ਜਾਂਚ ਏਜੰਸੀ ਨੇ ਵੀ ਗੈਂਗਸਟਰ ਤੇ ਅਤਿਵਾਦੀਆਂ ਦਰਮਿਆਨ ਬਣੇ ਤਾਲਮੇਲ ’ਤੇ ਨਿਗ੍ਹਾ ਰੱਖੀ ਹੋਈ ਹੈ। ਸੁਰੱਖਿਆ ਟੀਮਾਂ ਨੇ ਬੱਸ ਅੱਡਿਆਂ ਤੇ ਹੋਰ ਸੰਵੇਦਨਸ਼ੀਲ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਹੋਈ ਹੈ। ਰੇਲਵੇ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਜ਼ਰਸਾਨੀ ਵਧਾ ਦਿੱਤੀ ਹੈ ਤੇ ਨਾਕੇ ਵੀ ਵਧਾ ਦਿੱਤੇ ਗਏ ਹਨ। ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ

ਭ੍ਰਿਸ਼ਟਾਚਾਰ ਵਿਰੁੱਧ 'ਆਪ' ਸਰਕਾਰ ਦਾ ਰਿਪੋਰਟ ਕਾਰਡ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 25 ਗਜ਼ਟਿਡ ਅਫਸਰਾਂ, 135 ਸਰਕਾਰੀ ਅਧਿਕਾਰੀਆਂ ਸਮੇਤ 210 ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ‘ਆਪ’ ਦਾ ਮੰਤਰੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਤੋਂ ਇਲਾਵਾ 1 ਆਈਏਐਸ ਅਧਿਕਾਰੀ, ਇੱਕ ਆਈਐਫਐਸ ਅਧਿਕਾਰੀ ਅਤੇ 50 ਤੋਂ ਵੱਧ ਪੁਲੀਸ ਮੁਲਾਜ਼ਮ ਹਨ। ਭ੍ਰਿਸ਼ਟਾਚਾਰ ਵਿਰੁੱਧ 'ਆਪ' ਸਰਕਾਰ ਦਾ ਰਿਪੋਰਟ ਕਾਰਡ

ਭਗਵੰਤ ਮਾਨ ਸਰਕਾਰ ਦੀ ਇੱਕ ਹੋਰ ਐਕਸ਼ਨ ! 

ਭਗਵੰਤ ਮਾਨ ਸਰਕਾਰ ਹੁਣ ਵਿਦੇਸ਼ਾਂ ਵਿੱਚ ਪੀਆਰ ਲੈਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਉੱਪਰ ਸ਼ਿਕੰਜਾ ਕੱਸ਼ਣ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਸਾਰੇ ਵਿਭਾਗਾਂ ਨੂੰ ਪੱਤਰ ਲਿਖ ਕੇ ਅਜਿਹੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਸਰਕਾਰੀ ਅਹੁਦੇ ’ਤੇ ਤਾਇਨਾਤੀ ਦੌਰਾਨ ਹੀ ਪੀਆਰ ਹਾਸਲ ਕੀਤੀ ਹੈ ਜਾਂ ਗਰੀਨ ਕਾਰਡ ਹੋਲਡਰ ਹਨ। ਪੰਜਾਬ ਸਰਕਾਰ ਵੱਲੋਂ ਖ਼ੁਰਾਕ ਤੇ ਸਪਲਾਈ ਮਹਿਕਮੇ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਸ਼ਨਿਚਰਵਾਰ ਬਰਖ਼ਾਸਤ ਕੀਤਾ ਗਿਆ ਹੈ, ਜਿਸ ਨੇ ਸਾਲ 2006 ’ਚ ਚੋਰੀ ਛਿਪੇ ਕੈਨੇਡਾ ਦੀ ਪੀਆਰ ਲੈ ਰੱਖੀ ਸੀ। ਭਗਵੰਤ ਮਾਨ ਸਰਕਾਰ ਦੀ ਇੱਕ ਹੋਰ ਐਕਸ਼ਨ !

ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ 'ਆਪ' ਵਿਧਾਇਕ ਪਠਾਨਮਾਜਰਾ ਨੇ ਦਿੱਤੀ ਚੇਤਾਵਨੀ

ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾ ’ਚ ਘਿਰੇ ਹੋਏ ਹਨ। ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਨਮਾਜਰਾ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। ਉਨ੍ਹਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ, MLA  ਤੇ ਆਗੂ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ। ਕੀ ਮੇਰਾ ਕੋਈ ਕਰੀਅਰ ਨਹੀਂ ਹੈ? ਪਠਾਨਮਾਜਰਾ ਨੇ ਕਿਹਾ ਕਿ ਪਤਨੀ ਨੇ ਮੇਰੇ ਨਾਲ ਜੋ ਕੀਤਾ, ਉਸ ਦੇ ਨਾਲ ਮੈਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗਾ। ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਫਿਰ ਮੈਂ ਪੁੱਛਾਂਗਾ ਕਿ ਹੁਣ ਕੀ ਕੀਤਾ ਜਾਵੇ। ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ 'ਆਪ' ਵਿਧਾਇਕ ਪਠਾਨਮਾਜਰਾ ਨੇ ਦਿੱਤੀ ਚੇਤਾਵਨੀ

16:19 PM (IST)  •  22 Aug 2022

Stock Market Closing On 22nd August 2022: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਵੱਡੀ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਨਵੇਂ ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਕਾਫੀ ਨਿਰਾਸ਼ਾਜਨਕ ਰਿਹਾ ਹੈ। ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਹਾਲੀਆ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਨੂੰ ਬਾਜ਼ਾਰ 'ਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ ਭਾਰੀ ਮੁਨਾਫਾ ਬੁੱਕ ਕਰਦੇ ਦੇਖਿਆ ਗਿਆ। ਸੈਂਸੈਕਸ ਹੁਣ 59,000 ਤੋਂ ਹੇਠਾਂ ਖਿਸਕ ਗਿਆ ਹੈ।ਅੱਜ ਦੇ ਕਾਰੋਬਾਰ ਦੇ ਅੰਤ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 872 ਅੰਕ ਡਿੱਗ ਕੇ 58,773 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 268 ਅੰਕ ਡਿੱਗ ਕੇ 17,490 ਅੰਕ 'ਤੇ ਆ ਗਿਆ। ਦੋ ਵਪਾਰਕ ਸੈਸ਼ਨਾਂ ਵਿੱਚ, ਸੈਂਸੈਕਸ 1500 ਅੰਕ ਅਤੇ ਨਿਫਟੀ 250 ਅੰਕਾਂ ਤੋਂ ਵੱਧ ਡਿੱਗ ਗਿਆ ਹੈ।

15:52 PM (IST)  •  22 Aug 2022

Punjab cabinet meeting: ਪੰਜਾਬ ਕੈਬਨਿਟ ਦੀ ਮੀਟਿੰਗ 25 ਅਗਸਤ ਨੂੰ ਬੁਲਾਈ

ਪੰਜਾਬ ਕੈਬਨਿਟ ਦੀ ਮੀਟਿੰਗ 25 ਅਗਸਤ ਨੂੰ ਹੋ ਰਹੀ ਹੈ। ਇਹ ਮੀਟਿੰਗ ਵੀਰਵਾਰ ਨੂੰ ਸਵੇਰੇ 11 ਵਜੇ ਹੋਏਗੀ ਜਿਸ ਵਿੱਚ ਅਹਿਮ ਫੈਸਲਿਆਂ 'ਤੇ ਮੋਹਰ ਲੱਗਣ ਦੀ ਉਮੀਦ ਹੈ। ਬੇਸ਼ੱਕ ਸਰਕਾਰ ਵੱਲੋਂ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਚਰਚਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ।

15:31 PM (IST)  •  22 Aug 2022

Faridkot central jail: ਹਵਾਲਾਤੀਆਂ ਨੇ ਫੋਨ ਕਰ ਆਪਣੇ ਹੀ ਸਾਥੀਆਂ ਦੇ ਪਰਿਵਾਰਾਂ ਤੋਂ ਮੰਗੀ ਫਿਰੌਤੀ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਕੈਦੀਆਂ ਤੇ ਮੋਬਾਈਲ ਫ਼ੋਨ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਕੈਦੀਆਂ ਨੇ ਆਪਣੇ ਸਾਥੀਆਂ ਦੇ ਪਰਿਵਾਰ ਨੂੰ ਫੋਨ ਕਰਕੇ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਦੀਆਂ ਨੇ ਆਪਣੇ ਹੀ ਸਾਥੀਆਂ ਨੂੰ ਜੇਲ੍ਹ ਵਿਚ ਨਿਸ਼ਾਨਾ ਬਣਾਇਆ ਹੈ।ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜੇਲ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ ਜੇਲ੍ਹ ਵਿੱਚ ਬੰਦ ਮੋਗਾ ਜ਼ਿਲ੍ਹੇ ਦੇ 2 ਹਵਾਲਾਤੀਆਂ ਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।

15:00 PM (IST)  •  22 Aug 2022

Farmer Protest: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਰੋਕਿਆ ਗਿਆ

ਮੋਰਚੇ ਦੇ ਆਗੂ ਅਭਿਮੰਨਿਊ ਸਿੰਘ ਕੋਹਾੜ ਨੇ ਕਿਹਾ, ‘‘ਇੱਕ ਦਿਨ ਦੀ ਮਹਾਪੰਚਾਇਤ ਸ਼ਾਂਤੀਪੂਰਵਕ ਢੰਗ ਨਾਲ ਕੀਤੇ ਜਾਣ ਵਾਲਾ ਸਮਾਗਮ ਹੈ, ਜਿੱਥੇ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ ਸਮੇਤ ਆਪਣੀਆਂ ਹੋਰ ਬਕਾਇਆ ਮੰਗਾਂ ਦੁਹਰਾਵਾਂਗੇ।’’ ਕੋਹਾੜ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਨੂੰ ਰੋਕਿਆ ਗਿਆ। ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਤੇ ਮੋਦੀ ਬਾਗ ਲਿਜਾਇਆ ਗਿਆ ਤੇ ਮਗਰੋਂ ਰਿਹਾਅ ਕਰ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ, ਕਰਨਾਟਕ, ਯੂਪੀ ਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਕਿਸਾਨ ਦਿੱਲੀ ਪੁੱਜ ਗਏ ਹਨ।

14:41 PM (IST)  •  22 Aug 2022

Congress Conflict: ਕਾਂਗਰਸ ਦੀ ਕਾਰ ਪਾਰਕਿੰਗ ਲੜਾਈ 'ਤੇ ਬੋਲੇ ਡਾ. ਇੰਦਰਜੀਤ ਨਿੱਜਰ, 'ਜੇ ਕਿਸੇ ਨੂੰ 100-200 ਮੀਟਰ ਚੱਲਣਾ ਵੀ ਪੈ ਜਾਵੇ ਤਾਂ ਉਹ ਸਰੀਰ ਲਈ ਲਾਭਦਾਇਕ'

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਜੀਲੈਂਸ ਦੇ ਖਿਲਾਫ ਅੱਜ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਕਾਰ ਪਾਰਕਿੰਗ ਨੂੰ ਲੈ ਕੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਾਰਾਜ ਹੋਣ 'ਤੇ ਸਿਆਸੀ ਵਿਰੋਧੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਕੈਬਨਿਟ ਵਜੀਰ ਡਾ. ਇੰਦਰਜੀਤ ਸਿੰਘ ਨਿੱਜਰ ਨੇ ਕਿਹਾ ਕਿ ਘੱਟੋ-ਘੱਟ ਅਜਿਹੇ ਮੌਕਿਆਂ 'ਤੇ ਕਾਂਗਰਸੀਆਂ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਭਾਵੇਂ ਕਿ ਸਰਕਾਰ/ਵਿਜੀਲੈਂਸ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ ਪਰ ਜੇਕਰ ਕਿਸੇ ਨੂੰ 100-200 ਮੀਟਰ ਚੱਲਣਾ ਵੀ ਪੈ ਜਾਵੇ ਤਾਂ ਉਹ ਸਰੀਰ ਲਈ ਲਾਭਦਾਇਕ ਹੈ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Advertisement
ABP Premium

ਵੀਡੀਓਜ਼

Patiala News |ਹੜ੍ਹਾਂ ਤੋਂ ਪਹਿਲਾਂ ਬੜੀ ਨਦੀ ਦੇ ਕਹਿਰ ਤੋਂ ਡਰੇ ਪਟਿਆਲਾ ਦੇ ਲੋਕ, ਛੱਤਾਂ 'ਤੇ ਚੜ੍ਹਾਇਆ ਘਰ ਦਾ ਸਾਮਾਨFirozpur | ਬੈਗ ਦੇ ਨਾਲ ਕੁੜੀ ਨੂੰ ਘੜੀਸਦੇ ਲੈ ਗਏ ਲੁਟੇਰੇ - ਵੇਖੋ CCTVSirhind | ਚੇਅਰਮੈਨ ਨੇ ਆੜ੍ਹਤੀਏ ਨੂੰ ਵਾਪਸ ਕਰਵਾਏ ਰਿਸ਼ਵਤ ਦੇ 3.50 ਲੱਖ ਰੁਪਏJalandhar | AAP ਉਮੀਦਵਾਰ ਮਹਿੰਦਰ ਭਗਤ ਨੂੰ ਮਿਲਿਆ ਸਾਬਕਾ ਮੰਤਰੀ ਤੇ ਪਿਤਾ ਭਗਤ ਚੁੰਨੀ ਲਾਲ ਦਾ ਸਾਥ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Embed widget