ਚੰਡੀਗੜ੍ਹ: ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਬ੍ਰਿਟੇਨ ਦਾ ਕੋਰੋਨਾ ਵਾਇਰਸ ਸਟ੍ਰੇਨ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੀ ਪੁਸ਼ਟੀ ਸੂਬਾ ਸਰਕਾਰ ਨੇ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ ਤੋਂ ਹੁਣ ਤਕ 965 ਸੈਂਪਲਾਂ ਦੀ ਜੀਨੋਮ ਸੀਕਨਿੰਗ ਦੌਰਾਨ ਸੂਬੇ 'ਚ ਪਾਏ ਜਾਣ ਵਾਲੇ ਸਾਰੇ ਤਰ੍ਹਾਂ ਦੇ ਵਾਇਰਸ ਦੀਆਂ ਕਿਸਮਾਂ (ਵੀਓਸੀ) ਦੇ ਇਸ ਸਟ੍ਰੇਨ (ਬੀ.1.1.7.) ਦਾ ਹਿੱਸਾ 84.6 ਫ਼ੀਸਦੀ ਹੈ।

 




ਹਾਲਾਂਕਿ ਬੀ.1.617 (ਭਾਰਤ 'ਚ ਸਭ ਤੋਂ ਪਹਿਲਾਂ ਖੋਜਿਆ ਗਿਆ ਸਟ੍ਰੇਨ), ਜੋ ਦੇਸ਼ 'ਚ ਸਭ ਤੋਂ ਪ੍ਰਭਾਵਸ਼ਾਲੀ ਬਣ ਗਿਆ ਹੈ, ਹੁਣ ਤਕ ਭਾਰਤ 'ਚ ਪਏ ਕੁਲ ਵੀਓਸੀ ਦਾ 65 ਫ਼ੀਸਦੀ ਹੈ ਤੇ ਕਈ ਹੋਰ ਦੇਸ਼ਾਂ 'ਚ ਵੀ ਤੇਜ਼ੀ ਨਾਲ ਫੈਲ ਰਿਹਾ ਸੀ। ਅੰਗਰੇਜ਼ੀ ਅਖਬਾਰ 'ਦ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਵੀਓਸੀ ਦੇ ਅਧਿਕਾਰਤ ਵਿਸ਼ਲੇਸ਼ਣ ਨੇ ਦਾਅਵਾ ਕੀਤਾ ਕਿ ਸੂਬੇ 'ਚ ਜਨਵਰੀ ਤੋਂ ਮਈ ਤਕ ਇਕੱਤਰ ਕੀਤੇ ਗਏ ਸੈਂਪਲਾਂ ਦੇ ਪੂਰੇ ਜੀਨੋਮ ਸਕ੍ਰੀਨਿੰਗ ਦੌਰਾਨ ਕੁੱਲ 965 ਵੀਓਸੀ ਪਾਏ ਗਏ ਸਨ।

 

ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

ਇਨ੍ਹਾਂ 'ਚ 816 ਮਾਮਲੇ ਯੂਕੇ ਸਟ੍ਰੇਨ, 101 ਮਾਮਲੇ ਬੀ.1.617, 4 ਮਾਮਲੇ ਬੀ.1 (0.4 ਫ਼ੀਸਦੀ), ਦੱਖਣੀ ਅਫਰੀਕਾ ਦੇ 2 ਸਟ੍ਰੇਨ ਮਾਮਲੇ ਬੀ .1.351 (0.2 ਫ਼ੀਸਦੀ), ਨਾਈਜੀਰੀਆਈ ਸਟ੍ਰੇਨ ਬੀ.1.525 ਅਤੇ ਬੀ.ਤੇ ਬੀ.1.36 (0.1 ਫ਼ੀਸਦੀ ਹਰੇਕ) ਤੇ 40 ਹੋਰ ਸਟ੍ਰੇਨ ਜੋ ਕਿ ਪਿਛਲੇ 5 ਮਹੀਨਿਆਂ ਦੌਰਾਨ ਲੱਭੇ ਗਏ ਕੁਲ ਵੀਓਸੀ ਦਾ 4.1 ਫ਼ੀਸਦੀ ਹਨ।

ਸੂਬੇ 'ਚ ਪਾਈਆਂ ਗਈਆਂ VoCs ਦੇ ਮਹੀਨੇਵਾਰ ਬਰੇਕ-ਅਪ ਨੇ ਸੁਝਾਅ ਦਿੱਤਾ ਕਿ ਮਾਰਚ 'ਚ ਰਾਜ ਵਿੱਚ ਕੁੱਲ 701 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚ ਕੁਲ ਹਿੱਸਾ 95.9 ਫੀਸਦੀ ਸੀ, ਜਿਸ 'ਚ ਵੱਧ ਤੋਂ ਵੱਧ 672 VoCs ਪਾਏ ਗਏ ਸਨ। ਇਸ ਤੋਂ ਬਾਅਦ ਅਪ੍ਰੈਲ 'ਚ ਕੁੱਲ 207 ਸੈਂਪਲਾਂ 'ਚੋਂ 195 ਵਿਚ VoCs , ਫਰਵਰੀ 'ਚ ਕੁਲ 100 ਨਮੂਨਿਆਂ ਵਿਚੋਂ 16 ਵਿਚ 16 ਫ਼ੀਸਦੀ VoCs ਤੇ ਜਨਵਰੀ 'ਚ 4 ਸੈਂਪਲਾਂ 'ਚ ਇਕੋ ਕਿਸਮ ਦੇ ਸਟ੍ਰੇਨ ਦਾ ਪਤਾ ਲਗਾਇਆ ਗਿਆ ਸੀ।