ਦੇਸ਼ ਦੇ 69ਵੇਂ ਗਣਤੰਤਰ ਦਿਵਸ 'ਤੇ ਬਾਰਡਰ ਸਕਿਉਰਿਟੀ ਫੋਰਸ (BSF ) ਵਿੱਚ ਤੈਨਾਤ ਲੜਕੀਆਂ ਨੇ ਪਰੇਡ ਦੌਰਾਨ ਮੋਟਰਸਾਈਕਲ 'ਤੇ ਕਰਤੱਬ ਦਿਖਾ ਕੇ ਸਾਰਾ ਮੇਲਾ ਲੁੱਟ ਲਿਆ। 113 BSF ਦੀਆਂ ਲੜਕੀਆਂ ਨੇ ਕੁੱਲ 16 ਤਰ੍ਹਾਂ ਦੇ ਮੋਟਰਸਾਈਕਲ ਕਰਤੱਬ ਦਿਖਾਏ। ਕੁੜੀਆਂ ਦੀ ਇਹ BSF ਦੀ ਟੀਮ ਲੀਡਰ ਸੀਮਾ ਭਿਵਾਨੀ ਸਮੇਤ ਉਸ ਦੇ ਸਾਥੀਆਂ ਨੇ ਬੁਲੇਟ ਮੋਟਰਸਾਈਕਲ 'ਤੇ ਆਪਣੇ ਕਰਤਬਾਂ ਨਾਲ ਮੇਲਾ ਲੁੱਟਆ।
ਜਾਣਕਾਰੀ ਦੇ ਮੁਤਾਬਿਕ ਇਹ ਬਹਾਦੁਰ ਕੁੜੀਆਂ ਦੀ ਟੀਮ ਦੀ ਉਮਰ 25 ਤੋਂ 30 ਤੱਕ ਹੈ। ਇਹਨਾਂ ਜਾਂਬਾਜ਼ ਕੁੜੀਆਂ ਨੇ ਰਾਜਪਥ 'ਤੇ ਕਰਤੱਬ ਦਿਖਾਉਣ ਲਈ ਕਈ ਦਿਨ ਤਿਆਰੀ ਕੀਤੀ। ਹਿਮਾਚਲ, ਪੰਜਾਬ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਇਹਨਾਂ ਕੁੜੀਆਂ ਨੇ ਇਕ ਸਮਾਨ ਹੋ ਕੇ ਰਾਜਪਥ ਤੇ BSF ਦੀ ਮੌਜੂਦਗੀ ਦਿਖਾਈ। ਰਾਜਪਥ 'ਤੇ ਮੌਜੂਦ ਦਰਸ਼ਕਾਂ ਨੇ ਕੁੜੀਆਂ ਦੇ ਕਰਤੱਬਾਂ ਨੂੰ ਬਹੁਤ ਸਲਾਿਰਆ ਤੇ ਭਰਪੂਰ ਹੌਸਲਾ ਅਫਜ਼ਾਈ ਕੀਤੀ।