Budgam Encounter : ਸੈਨਾ ਨੇ ਰਾਹੁਲ ਭੱਟ ਤੇ ਅਮਰੀਨ ਦੀ ਹੱਤਿਆ ਦਾ ਲਿਆ ਬਦਲਾ , ਅੱਤਵਾਦੀ ਲਤੀਫ਼ ਅਬਦੁੱਲਾ ਸਮੇਤ ਤਿੰਨ ਢੇਰ
ਜੰਮੂ-ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀ ਲਤੀਫ ਰਾਦਰ ਅਬਦੁੱਲਾ, ਰਾਹੁਲ ਭੱਟ ਅਤੇ ਅਮਰੀਨ ਭੱਟ ਦੇ ਕਾਤਲਾਂ ਨੂੰ ਮਾਰ ਮੁਕਾਇਆ ਹੈ।
Budgam Encounter : ਜੰਮੂ-ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀ ਲਤੀਫ ਰਾਦਰ ਅਬਦੁੱਲਾ, ਰਾਹੁਲ ਭੱਟ ਅਤੇ ਅਮਰੀਨ ਭੱਟ ਦੇ ਕਾਤਲਾਂ ਨੂੰ ਮਾਰ ਮੁਕਾਇਆ ਹੈ। ਕਸ਼ਮੀਰ ਦੇ ਏਡੀਜੀਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਬਡਗਾਮ ਮੁਕਾਬਲੇ ਵਿੱਚ ਲੁਕੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਅੱਤਵਾਦੀਆਂ ਕੋਲੋਂ ਇਤਰਾਜਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਖਾਨਸਾਹਿਬ ਖੇਤਰ ਦੇ ਵਾਟਰਹੋਲ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਹੋਈ ਮੁਠਭੇੜ
ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਦਾ ਇਨ੍ਹਾਂ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਅਤੇ ਦੇਖਦੇ ਹੀ ਦੇਖਦੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕਸ਼ਮੀਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਕਸ਼ਮੀਰ ਡਿਵੀਜ਼ਨ) ਵਿਜੇ ਕੁਮਾਰ ਨੇ ਦੱਸਿਆ ਕਿ ਮੁੱਠਭੇੜ ਵਿੱਚ ਲੋੜੀਂਦੇ ਅੱਤਵਾਦੀ ਲਤੀਫ ਰਾਥਰ ਸਮੇਤ ਲਸ਼ਕਰ ਦੇ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ।
ਕੁਮਾਰ ਨੇ ਟਵੀਟ ਕੀਤਾ ਕਿ ਮੁਕਾਬਲੇ 'ਚ ਅੱਤਵਾਦੀ ਲਤੀਫ ਰਾਦਰ ਸਮੇਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਅੱਤਵਾਦੀ ਲਤੀਫ, ਰਾਹੁਲ ਭੱਟ ਅਤੇ ਅਮਰੀਨ ਭੱਟ ਸਮੇਤ ਕਈ ਨਾਗਰਿਕਾਂ ਦੀ ਹੱਤਿਆ 'ਚ ਸ਼ਾਮਲ ਹਨ।
ਕਸ਼ਮੀਰੀ ਪੰਡਤਾਂ ਦੀ ਹੱਤਿਆ ਦੇ ਆਰੋਪੀ ਹੈ ਇਹ ਅੱਤਵਾਦੀ
ਇਸ ਮੁਕਾਬਲੇ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਰਾਹੁਲ ਭੱਟ ਦੀ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਕਸਬੇ ਵਿੱਚ 12 ਮਈ ਨੂੰ ਤਹਿਸੀਲ ਦਫ਼ਤਰ ਦੇ ਅੰਦਰ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਨੂੰ ਸ਼ਰਨਾਰਥੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਤਹਿਤ ‘ਕਲਰਕ’ ਦੀ ਨੌਕਰੀ ਮਿਲੀ ਸੀ। ਕੁਝ ਦਿਨਾਂ ਬਾਅਦ ਲਸ਼ਕਰ ਦੇ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਵਿੱਚ ਟੀਵੀ ਕਲਾਕਾਰ ਅਮਰੀਨ ਭੱਟ ਨੂੰ ਉਸਦੇ ਘਰ ਵਿੱਚ ਗੋਲੀ ਮਾਰ ਦਿੱਤੀ ਸੀ।
Input was received that three terrorists of terror outfit LeT(TRF) including terrorist Lateef Rather who was involved in several civilian killings including Rahul Bhat and Amreen Bhat were hiding in Budgam district. All three terrorists have been killed: ADGP Kashmir Vijay Kumar pic.twitter.com/7xGuIxyTH7
— ANI (@ANI) August 10, 2022