ਨਵੀਂ ਦਿੱਲੀ: ਆਮ ਬਜਟ ਪੇਸ਼ ਕਰਦੇ ਹੋਏ ਭਾਰਤ ਦੇ ਵਿੱਤ ਮੰਤਰੀ ਅਰੁਨ ਜੇਤਲੀ ਨੇ 70 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਿੱਖਿਆ ਦੇ ਸੁਧਾਰ ਲਈ ਅਗਲੇ ਚਾਰ ਸਾਲਾਂ ਵਿੱਚ ਇੱਕ ਲੱਖ ਕਰੋੜ ਰੁਪਏ ਖਰਚ ਕਰ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਆਦਿਵਾਸੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ ਐਕਲਵਿਆ ਵਿਦਿਆਲੇ ਬਣਾਇਆ ਜਾਵੇਗਾ।
ਅਰੁਣ ਜੇਟਲੀ ਨੇ ਕਿਹਾ ਹੈ ਕਿ ਪ੍ਰੀ-ਨਰਸਰੀ ਤੋਂ 12 ਵੀਂ ਤੱਕ ਦੇ ਸਿਸਟਮ ਵਿੱਚ ਸੁਧਾਰ ਹੋਵੇਗਾ। ਯੋਜਨਾ ਤੇ ਆਰਕੀਟੈਕਟ ਲਈ 2 ਨਵੇਂ ਸਕੂਲਾਂ ਦੀ ਸਥਾਪਨਾ ਹੋਣ ਦੀ ਗੱਲ ਇਸ ਵਾਰ ਬਜਟ ਵਿੱਚ ਸਾਹਮਣੇ ਆਈ ਹੈ। ਨਵੀਂ ਸਕੀਮ ਤਹਿਤ ਬੀਟੈਕ ਦੇ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਰਿਸਰਚ ਫੈਲੋ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਨਾਲ ਹਰ ਸਾਲ 1000 ਵਿਦਿਆਰਥੀ ਨੂੰ ਲਾਭ ਪ੍ਰਾਪਤ ਹੋਵੇਗਾ।
ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਰੁਜ਼ਗਾਰ ਤੇ ਸਿੱਖਿਆ ਸਬੰਧੀ ਕੀਤੇ ਗਏ ਦਾਅਵੇ ਬਹੁਤ ਮਹੱਤਵਪੂਰਨ ਹਨ। 2014 ਤੋਂ ਮੋਦੀ ਸਰਕਾਰ ਵੱਲੋਂ ਨਵੇਂ ਰੁਜ਼ਗਾਰ ਮੁਹੱਈਆ ਨਾ ਕਰਨ ਕਰਕੇ ਵਿਰੋਧੀ ਧਿਰ ਨਿਸ਼ਾਨੇ 'ਤੇ ਬਣੀ ਹੋਈ ਹੈ।