ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨੇ ਸੂਬੇ ਦੇ ਵਿਕਾਸ ਲਈ ਵੱਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਮਮਤਾ ਬੈਨਰਜੀ ਵਿਚਾਲੇ ਪਹਿਲਾਂ ਹੀ ਰਾਜਨੀਤਕ ਝੜਪ ਜਾਰੀ ਹੈ। ਉਹ ਇੱਕ-ਦੂਜੇ ਨੂੰ ਪਛਾੜਣ ਲਈ ਸੂਬੇ ਲਈ ਇੱਕ ਤੋਂ ਬਾਅਦ ਇੱਕ ਐਲਾਨ ਕਰ ਰਹੇ ਹਨ। ਇਸ ਵਿੱਚ ਅੱਜ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਬੰਗਾਲ ਨੂੰ 25000 ਕੋਰੜ ਰੁਪਏ ਦੇਣ ਦਾ ਇਹ ਵੱਡਾ ਐਲਾਨ ਕਰ ਦਿੱਤਾ ਹੈ।


ਵਿੱਤ ਮੰਤਰੀ ਨੇ ਇਹ ਐਲਾਨ ਸੂਬੇ ਦੀਆਂ ਸੜਕਾਂ ਦੇ ਵਿਕਾਸ ਲਈ ਐਲਾਨੇ ਹਨ ਖਾਸ ਕਰਕੇ ਮੌਜੂਦਾ ਕੋਲਕਾਤਾ-ਸਿਲੀਗੁੜੀ ਮਾਰਗ ਲਈ। ਸੜਕ ਬੁਨਿਆਦੀ ਢਾਂਚੇ ਲਈ ਤੈਅ ਬਜਟ ਦਾ ਐਲਾਨ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਲਈ 1.18 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਹੈ।

ਨਿਰਮਲਾ ਸੀਤਾਰਮਨ ਨੇ ਸੜਕਾਂ ਦੇ ਵਿਕਾਸ ਨੂੰ ਹੋਰ ਵਧਾਉਣ ਲਈ ਕੇਰਲਾ ਵਿੱਚ ਰਾਸ਼ਟਰੀ ਰਾਜਮਾਰਗ ਦੇ 1,100 ਕਿਲੋਮੀਟਰ ਕਾਰਜਾਂ ਲਈ 65,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਮੁੰਬਈ-ਕੰਨਿਆਕੁਮਾਰੀ ਲਾਂਘੇ ਦੇ 600 ਕਿਲੋਮੀਟਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਵਿੱਤੀ ਸਾਲ 2021-222 ਵਿੱਚ 300 ਕਿਲੋਮੀਟਰ ਤੋਂ ਵੱਧ ਦੇ 34000 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਦੇ ਕੰਮ ਦਾ ਵੀ ਐਲਾਨ ਕੀਤਾ ਹੈ।