(Source: ECI/ABP News)
Budget 2021: ਖੇਤੀਬਾੜੀ, ਇੰਸ਼ੋਰੈਂਸ-ਬੈਂਕ ਸੈਕਟਰ 'ਚ ਹੋਣਗੇ ਇਹ ਬਦਲਾਅ
ਕੋਚੀ, ਚੇਨੱਈ, ਵਿਸ਼ਾਖਾਪਟਨਮ, ਪਾਰਾਦੀਪ ਤੇ ਪੇਟੂਆਘਾਟ ਜਿਹੇ ਸ਼ਹਿਰਾਂ 'ਚ 5 ਵੱਡੇ ਫਿਸ਼ਿੰਗ ਹਾਰਬਰ ਬਣਨਗੇ।
![Budget 2021: ਖੇਤੀਬਾੜੀ, ਇੰਸ਼ੋਰੈਂਸ-ਬੈਂਕ ਸੈਕਟਰ 'ਚ ਹੋਣਗੇ ਇਹ ਬਦਲਾਅ Budget 2021 what about agriculture, Banking and Insurance sector Budget 2021: ਖੇਤੀਬਾੜੀ, ਇੰਸ਼ੋਰੈਂਸ-ਬੈਂਕ ਸੈਕਟਰ 'ਚ ਹੋਣਗੇ ਇਹ ਬਦਲਾਅ](https://static.abplive.com/wp-content/uploads/sites/5/2021/02/01171825/Nirmala-sitaraman.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2021 ਦਾ ਆਮ ਬਜਟ ਐਲਾਨ ਦਿੱਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਵੱਲੋਂ ਕਈ ਐਲਾਨ ਕੀਤੇ ਗਏ। 2021-22 'ਚ ਐਗਰੀਕਲਚਰ ਕ੍ਰੈਡਿਟ ਟਾਰਗੇਟ 16.5 ਲੱਖ ਕਰੋੜ ਦਾ ਹੈ। ਆਪ੍ਰੇਸ਼ਨ ਗਰੀਨ ਸਕੀਮ 'ਚ ਜਲਦ ਖਰਾਬ ਹੋਣ ਵਾਲੀਆਂ 22 ਫਸਲਾਂ ਸ਼ਾਮਲ ਕੀਤੀਆਂ ਜਾਣਗੀਆਂ। ਐਗਰੀਕਲਚਰ ਇੰਫ੍ਰਾਸਟ੍ਰਕਚਰ ਫੰਡ ਤਕ ਏਪੀਐਮਸੀ ਦਾ ਵੀ ਪਹੁੰਚ ਹੋਵੇਗੀ।
ਕੋਚੀ, ਚੇਨੱਈ, ਵਿਸ਼ਾਖਾਪਟਨਮ, ਪਾਰਾਦੀਪ ਤੇ ਪੇਟੂਆਘਾਟ ਜਿਹੇ ਸ਼ਹਿਰਾਂ 'ਚ 5 ਵੱਡੇ ਫਿਸ਼ਿੰਗ ਹਾਰਬਰ ਬਣਨਗੇ। ਤਾਮਿਲਨਾਡੂ 'ਚ ਮਲਟੀਪਰਪਜ਼ ਸੀ-ਵਿਡ ਪਾਰਕ ਬਣੇਗਾ। ਵਨ ਨੇਸ਼ਨ, ਵਨ ਰਾਸ਼ਨ ਕਾਰਡ ਨੂੰ 32 ਸੂਬਿਆਂ 'ਚ ਲਾਗੂ ਕੀਤਾ ਜਾਵੇਗਾ। 86 ਫੀਸਦ ਲੋਕਾਂ ਨੂੰ ਇਸ 'ਚ ਕਵਰ ਕੀਤਾ ਜਾ ਚੁੱਕਾ ਹੈ। ਉੱਜਵਲ ਯੋਜਨਾ ਦਾ ਫਾਇਦਾ ਇਕ ਕਰੋੜ ਹੋਰ ਮਹਿਲਾਵਾਂ ਤਕ ਪਹੁੰਚਾਇਆ ਜਾਵੇਗਾ।
ਇੰਸ਼ੋਰੈਂਸ-ਬੈਂਕਿੰਗ ਸੈਕਟਰ ਲਈ
ਇੰਸ਼ੋਰੇਂਸ ਐਕਟ 1938 ਚ ਬਦਲਾਅ ਹੋਣਗੇ। ਇੰਸ਼ੋਰੇਂਸ ਸੈਕਟਰ 'ਚ FDI ਨੂੰ 49 ਫੀਸਦ ਤੋਂ ਵਧਾ ਕੇ 74 ਫੀਸਦ ਕੀਤਾ ਜਾਵੇਗਾ। IDBI ਦੇ ਨਾਲ-ਨਾਲ ਦੋ ਬੈਂਕ ਤੇ ਇਕ ਪਬਲਿਕ ਸੈਕਟਰ ਕੰਪਨੀ 'ਚ ਨਿਵੇਸ਼ ਹੋਵੇਗਾ। ਇਸ ਲਈ ਕਾਨੂੰਨ 'ਚ ਬਦਲਾਅ ਹੋਣਗੇ। LIC ਲਈ ਵੀ IPO ਲਿਆਂਦਾ ਜਾਵੇਗਾ।
ਸਰਕਾਰੀ ਬੈਂਕਾਂ 'ਚ 20,000 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਬੈਂਕਾ ਨੂੰ NPA ਤੋਂ ਛੁਟਕਾਰਾ ਦਿਵਾਉਣ ਲਈ ਇਸੇਟ ਰਿਕੰਸਟ੍ਰਕਸ਼ਨ ਕੰਪਨੀ ਤੇ ਇਸੇਟ ਮੈਨੇਜਮੈਂਟ ਕੰਪਨੀ ਬਣਾਈ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)