ਬਿਲਾਸਪੁਰ: ਹਿਮਾਚਲ ਵਿੱਚ HRTC ਦੀ ਬੱਸ ਨਾਲ ਭਿਆਨਕ ਹਾਦਸਾ ਵਾਪਿਰਆ। ਪੁਲਿਸ ਨੇ 3 ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜਾਮਲੀ ਤੋਂ ਥੋੜ੍ਹਾ ਅੱਗੇ ਨਾਲਾਗੜ੍ਹ ਤੋਂ ਵਾਇਆ ਸਵਾਰਘਾਟ ਜੈਨਗਰ ਦੀ ਬੱਸ ਅਚਾਨਕ ਸੜਕ ਤੋਂ ਪਲਟ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਵਿੱਚ 27 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ। ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਰਾਹਤ ਕਾਰਜ ਜਾਰੀ ਹਨ ਪਰ ਬਚਾਅ ਕਰਮੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।