ਨਵੀਂ ਦਿੱਲੀ: ਅੱਜ ਦੇਸ਼ ਦੀਆਂ ਨਜ਼ਰਾਂ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ 18 ਸੂਬਿਆਂ ਦੀਆਂ 51 ਵਿਧਾਨ ਸਭਾ ਤੇ ਦੋ ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ ‘ਤੇ ਵੀ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਹੁਣ ਤੱਕ ਆਏ ਰੁਝਾਨਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਜਿੱਤ ਦਾ ਪਰਚਮ ਲਹਿਰਾਉਣ ਵਾਲੀ ਬੀਜੀਪੀ ਨੂੰ ਵੱਡਾ ਝਟਕਾ ਲੱਗਾ ਹੈ। ਹੋਰ ਤਾਂ ਹੋਰ ਬੀਜੇਪੀ ਦੇ ਗੜ੍ਹ ਗੁਜਰਾਤ, ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵਿਰੋਧੀ ਧਿਰਾਂ ਬਾਜ਼ੀ ਮਾਰ ਗਈਆਂ ਹਨ।
ਜਾਣੋ ਪੂਰੇ ਨਤੀਜੇ-
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਰਹੇ ਹਨ ਜਿਸ ‘ਚ ਦਾਖਾ, ਜਲਾਲਾਬਾਦ, ਮੁਕੇਰੀਆ ਤੇ ਫਗਵਾੜਾ ਸ਼ਾਮਲ ਹਨ। ਇੱਥੇ ਤਿੰਨ ਸੀਟਾਂ ‘ਤੇ ਕਾਂਗਰਸ ਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਹੈ।
ਯੂਪੀ ਦੀਆਂ 11 ਵਿਧਾਨ ਸਭਾ ਸੀਟਾਂ ਦੇ ਨਤੀਜੇ ਆਏ ਹਨ। ਉਨ੍ਹਾਂ ‘ਚ 7 ਸੀਟਾਂ ‘ਤੇ ਬੀਜੇਪੀ, 2 ‘ਤੇ ਐਸਪੀ, ਇੱਕ ਸੀਟ ‘ਤੇ ਬੀਐਸਪੀ ਅੱਗੇ ਚਲ ਰਹੀ ਹੈ।
ਗੁਜਰਾਤ ਦੀ 6 ਵਿਧਾਨ ਸਭਾ ਸੀਟਾਂ ‘ਤੇ ਨਤੀਜੇ ਐਲਾਨੇ ਜਾ ਰਹੇ ਹਨ। ਇਨ੍ਹਾਂ ‘ਚ 4 ਸੀਟਾਂ ਕਾਂਗਰਸ, ਜਦਕਿ 2 ਸੀਟਾਂ ਬੀਜੇਪੀ ਦੇ ਖਾਤੇ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਬਿਹਾਰ ਦੀਆਂ ਵੀ ਪੰਜ ਵਿਧਾਨ ਸਭਾ ਸੀਟਾਂ ਵਿੱਚੋਂ ਦੋ ਸੀਟਾਂ ‘ਤੇ ਆਰਜੇਡੀ, ਇੱਕ ਸੀਟ ‘ਤੇ ਜੇਡੀਯੂ ਤੇ ਇੱਕ ਸੀਟ ‘ਤੇ ਏਆਈਐਮਆਈਐਮ ਅੱਗੇ ਚੱਲ ਰਹੀ ਹੈ।
ਅਸਮ ‘ਚ ਚਾਰ ਵਿਧਾਨ ਸਭਾ ਸੀਟਾਂ ਵਿੱਚੋਂ ਤਿੰਨ ਸੀਟਾਂ ‘ਤੇ ਅੱਗੇ ਤੇ ਇੱਕ ‘ਤੇ ਏਆਈਐਮਆਈਐਮ ਅੱਗੇ ਚੱਲ ਰਹੀ ਹੈ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾ ਸੀਟਾਂ ਦੇ ਨਤੀਜ਼ੇ ਆ ਰਹੇ ਹਨ ਜਿੱਥੇ ਦੋਵਾਂ ਸੀਟਾਂ ‘ਤੇ ਬੀਜੇਪੀ ਹੀ ਅੱਗੇ ਚੱਲ ਰਹੀ ਹੈ। ਉਧਰ ਦੂਜੇ ਪਾਸੇ ਤਮਿਲਨਾਡੂ ਦੀਆਂ ਦੋ ਵਿਧਾਨ ਸਭਾ ਸੀਟਾਂ ‘ਚ ਏਆਈਐਮਆਈਐਮ ਹੀ ਅੱਗੇ ਚੱਲ ਰਹੀ ਹੈ।
ਸਿੱਕਮ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਵਿੱਚੋਂ 2 ਬੀਜੇਪੀ ਦੇ ਹੱਥ ਤੇ ਇੱਕ ਸੀਟ ਸਿੱਕਮ ਕ੍ਰਾਂਤੀਕਾਰੀ ਮੋਰਚਾ ਪਾਰਟੀ ਦੇ ਹੱਥ ਆਈ ਹੈ।
ਰਾਜਸਥਾਨ ਦੀਆਂ 2 ਵਿਧਾਨ ਸਭਾ ਸੀਟਾਂ ਵਿੱਚੋਂ ਆਰਐਲਪੀ ਤੇ ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।
ਅਰੁਣਾਚਲ ਪ੍ਰਦੇਸ਼ ਦੀ ਖੋਂਸਾ ਪੱਛਮੀ ਸੀਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।
ਕਾਂਗਰਸ ਮੱਧ ਪ੍ਰਦੇਸ਼ ਦੀ ਝਾਬੂਆ ਸੀਟ 'ਤੇ ਅੱਗੇ ਚੱਲ ਰਹੀ ਹੈ।
ਬੀਜੂ ਜਨਤਾ ਦਲ ਦੇ ਉਮੀਦਵਾਰ ਉੜੀਸਾ ਦੇ ਬਾਰਗੜ ਜ਼ਿਲ੍ਹੇ ਦੀ ਬੀਜਪੁਰ ਸੀਟ ਤੋਂ ਅੱਗੇ ਚੱਲ ਰਹੇ ਹਨ।
ਛੱਤੀਸਗੜ੍ਹ ਦੀ ਤਸਵੀਰਕੁੱਟ ਸੀਟ 'ਤੇ ਕਾਂਗਰਸ ਪਾਰਟੀ ਸਭ ਤੋਂ ਅੱਗੇ ਹੈ।
ਪੁਡੂਚੇਰੀ ਦੀ ਕਮਰਾਜਨਗਰ ਸੀਟ 'ਤੇ ਵੀ ਕਾਂਗਰਸ ਦਾ ਦਬਦਬਾ ਹੈ, ਇਸ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।
ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ ਮੇਘਾਲਿਆ ਦੀ ਸ਼ੈਲਾ ਸੀਟ ਤੋਂ ਅੱਗੇ ਚੱਲ ਰਹੀ ਹੈ।
ਤੇਲੰਗਾਨਾ ਦੀ ਹਜ਼ੂਰਨਗਰ ਵਿਧਾਨ ਸਭਾ ਸੀਟ 'ਤੇ ਉਪ ਚੋਣਾਂ ਹੋਈਆਂ ਸਨ। ਇਸ ਸੀਟ 'ਤੇ ਤੇਲੰਗਾਨਾ ਰਾਸ਼ਟਰ ਸੰਮਤੀ ਪਾਰਟੀ ਸਭ ਤੋਂ ਅੱਗੇ ਹੈ।
ਗੁਜਰਾਤ, ਯੂਪੀ ਤੇ ਬਿਹਾਰ 'ਚ ਵੀ ਬੀਜੇਪੀ ਨੂੰ ਵੱਡਾ ਝਟਕਾ, ਜਾਣੋ 18 ਸੂਬਿਆਂ ਦੇ ਨਤੀਜੇ
ਏਬੀਪੀ ਸਾਂਝਾ
Updated at:
24 Oct 2019 04:55 PM (IST)
ਅੱਜ ਦੇਸ਼ ਦੀਆਂ ਨਜ਼ਰਾਂ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ 18 ਸੂਬਿਆਂ ਦੀਆਂ 51 ਵਿਧਾਨ ਸਭਾ ਤੇ ਦੋ ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ ‘ਤੇ ਵੀ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -