ਨਵੀਂ ਦਿੱਲੀ: ਮੁਲਕ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਹ ਮੋਦੀ ਸਰਕਾਰ ਲਈ ਬੇਹਦ ਖਾਸ ਹੈ ਕਿਉਂਕਿ ਇਸ ਨੂੰ 2019 ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਇਸ ਬਜਟ ਨੂੰ ਆਉਣ ਵਾਲੀਆਂ ਚੋਣਾਂ ਦੀ ਚਾਬੀ ਕਿਹਾ ਜਾ ਰਿਹਾ ਹੈ। ਬਜਟ ਦੇ ਐਲਾਨ ਤੋਂ ਬਾਅਦ ਸਰਕਾਰ ਆਪਣੀ ਪਿੱਠ ਆਪ ਹੀ ਥਾਪੜ ਰਹੀ ਹੈ।

ਦੂਜੇ ਪਾਸੇ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਮ ਲੋਕ ਇਸ ਬਾਰੇ ਕੀ ਸੋਚਦੇ ਹਨ। ਇਸ 'ਤੇ ਸੀ-ਵੋਟਰ ਨੇ ਇੱਕ ਸਰਵੇ ਕਰਵਾਇਆ। ਇਸ 'ਚ ਸਾਹਮਣੇ ਆਇਆ ਕਿ ਲੋਕ ਮੋਦੀ ਅਤੇ ਜੇਟਲੀ ਦੇ ਬਜਟ ਤੋਂ ਖੁਸ਼ ਨਹੀਂ ਹਨ। ਇਸ 'ਚ ਕੁਝ ਬੇਸਿਕ ਸਵਾਲ ਪੁੱਛੇ ਗਏ ਸਨ।

ਕੀ ਇਸ ਬਜਟ ਦੇ ਹਿਸਾਬ ਨਾਲ ਰਸੋਈ ਦਾ ਖਰਚਾ ਘਟੇਗਾ?

ਜਵਾਬ 'ਚ 26 ਫੀਸਦੀ ਲੋਕਾਂ ਨੇ ਕਿਹਾ ਹਾਂ। 68 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਰਸੋਈ ਦਾ ਖਰਚਾ ਨਹੀਂ ਘਟੇਗਾ।

ਕੀ ਸਰਕਾਰ ਦੇ ਇਸ ਬਜਟ ਨਾਲ ਮਹੀਨੇ ਦਾ ਬਜਟ ਖਰਾਬ ਹੋਵੇਗਾ?

ਜਵਾਬ 'ਚ 50 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਹਾਂ ਸਾਡਾ ਬਜਟ ਖਰਾਬ ਹੋਵੇਗਾ।

82 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਟਰੋਲ ਤੇ ਡੀਜ਼ਲ 'ਤੇ ਹੋਰ ਛੋਟ ਦੇਣੀ ਚਾਹੀਦੀ ਹੈ। ਇਹ ਛੋਟ ਬੜੀ ਛੋਟੀ ਹੈ। ਇਸ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ।