ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਡਿਪਟੀ ਗ੍ਰੈਂਡ ਮੁਫਤੀ ਨਾਸਿਰ ਦੇ ਅਲੱਗ ਮੁਲਕ ਦੀ ਮੰਗ ਦੇ ਬਿਆਨ 'ਤੇ ਹਿੰਦੂ ਮਹਾਸਭਾ ਦੇ ਬੁਲਾਰੇ ਨੇ ਸਿਰ ਵੱਢਣ ਦਾ ਐਲਾਨ ਕੀਤਾ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਦੇ ਬੁਲਾਰੇ ਅਸ਼ੋਕ ਕੁਮਾਰ ਪਾਂਡੇ ਨੇ ਕਿਹਾ ਕਿ ਭਾਰਤ ਦਾ ਕੋਈ ਵੀ ਬੰਦਾ ਜੋ ਮੁਫਤੀ ਦਾ ਸਿਰ ਵੱਢੇਗਾ ਜਾਂ ਉਸ ਨੂੰ ਮਾਰੇਗਾ, ਉਸ ਨੂੰ 11 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਮੁਫਤੀ ਦੀ ਔਕਾਤ ਸਿਰਫ 11 ਰੁਪਏ ਹੀ ਹੈ।
ਪਾਂਡੇ ਦਾ ਕਹਿਣਾ ਹੈ ਕਿ ਸਿਰ ਵੱਢਣ ਵਾਲੇ ਦੀ ਜ਼ਮਾਨਤ ਤੇ ਘਰ ਦਾ ਪੂਰਾ ਖਰਚਾ ਹਿੰਦੂ ਮਹਾਸਭਾ ਚੁੱਕੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਾਸ਼ਟਰ ਵਿਰੋਧੀ ਕਦਮ ਹੈ। ਇਹ ਭਾਰਤ 'ਚ ਇਸਲਾਮਿਕ ਅੱਤਵਾਦ ਨੂੰ ਜਨਮ ਦੇ ਰਿਹਾ ਹੈ।
ਭਾਰਤ-ਪਾਕਿਸਤਾਨ ਵਿਚਾਲੇ ਮਾਹੌਲ ਠੀਕ ਨਹੀਂ। ਇਸ ਵਿਚਾਲੇ ਕਸ਼ਮੀਰ ਦੇ ਡਿਪਟੀ ਗ੍ਰੈਂਡ ਮੁਫਤੀ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਸੰਘ ਦੂਜਾ ਪਾਕਿਸਤਾਨ ਬਣਾਉਣ ਲਈ ਮਜਬੂਰ ਕਰ ਰਿਹਾ ਹੈ।