ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੋਧ ਨੇ ਹਿੰਸਕ ਰੂਪ ਧਾਰ ਲਿਆ ਹੈ। ਲਖਨਊ ਦੇ ਹਸਨਗੰਜ ਖੇਤਰ 'ਚ ਪ੍ਰਦਰਸ਼ਨਕਾਰੀਆਂ ਨੇ ਇੱਕ ਪੁਲਿਸ ਚੌਕੀ ਨੂੰ ਅੱਗ ਲਾ ਦਿੱਤੀ ਤੇ ਕਈ ਵਾਹਨ ਸਾੜ ਦਿੱਤੇ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਆਸੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ।


ਸਾਰੇ ਪ੍ਰਬੰਧਾਂ ਦੇ ਬਾਵਜੂਦ, ਲਖਨਊ ਦੇ ਪਰਿਵਰਤਨ ਚੌਂਕ ਵਿਖੇ ਪ੍ਰਦਰਸ਼ਨ ਹੋਇਆ। ਉਨ੍ਹਾਂ 'ਚ ਜਾਮੀਆ ਤੇ ਏਐਮਯੂ ਦੇ ਵਿਦਿਆਰਥੀ ਵੀ ਹਨ। ਪੁਲਿਸ ਉਨ੍ਹਾਂ ਨੂੰ ਹਿਰਾਸਤ 'ਚ ਲੈ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸੀਏਏ ਨੂੰ ਵਾਪਸ ਲਿਆ ਜਾਵੇ।

ਲਖਨਊ ਦੇ ਡਾਲੀਗੰਜ 'ਚ ਲੋਕ ਘਰ ਦੇ ਅੰਦਰੋਂ ਪੱਥਰ ਸੁੱਟ ਰਹੇ ਹਨ ਤੇ ਕੱਚ ਦੀਆਂ ਬੋਤਲਾਂ ਸੁੱਟ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਛੋਟੇ ਬੱਚੇ ਵੀ ਪੁਲਿਸ 'ਤੇ ਪੱਥਰ ਸੁੱਟ ਰਹੇ ਹਨ। ਨੇੜਲੇ ਇਲਾਕਿਆਂ ਤੋਂ ਪੁਲਿਸ 'ਤੇ ਛੱਤਾਂ ਤੋਂ ਪੱਥਰ ਸੁੱਟੇ ਜਾ ਰਹੇ ਹਨ।