ਪੜਚੋਲ ਕਰੋ
Advertisement
ਰਾਹੁਲ ਤੋਂ ਅਸ਼ੀਰਵਾਦ ਲੈ ਚੋਣ ਮੈਦਾਨ 'ਚ ਨਿੱਤਰੇ ਨਵਜੋਤ ਸਿੱਧੂ
ਸਿੱਧੂ ਨੇ ਅੱਜ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਹ 10 ਅਪ੍ਰੈਲ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। 40 ਦਿਨਾਂ ਤਕ ਚੱਲਣ ਵਾਲੇ ਚੋਣ ਪ੍ਰਚਾਰ ਮੁਹਿੰਮ ਦੀ ਯੂਪੀ ਤੋਂ ਸ਼ੁਰੂ ਹੋਏਗੀ।
ਨਵੀਂ ਦਿੱਲੀ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਲਈ ਉਹ 10 ਅਪ੍ਰੈਲ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। 40 ਦਿਨਾਂ ਤਕ ਚੱਲਣ ਵਾਲੇ ਚੋਣ ਪ੍ਰਚਾਰ ਮੁਹਿੰਮ ਦੀ ਯੂਪੀ ਤੋਂ ਸ਼ੁਰੂ ਹੋਏਗੀ। ਦੱਸ ਦੇਈਏ ਪਹਿਲਾਂ ਵੀ ਸਿੱਧੂ ਚਾਰ ਸੂਬਿਆਂ 'ਚ ਚੋਣ ਪ੍ਰਚਾਰ ਕਰ ਚੁੱਕੇ ਹਨ।
ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਸਿੱਧੂ ਨੇ ਚੋਣ ਮੁਹਿੰਮ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਉਹ 40 ਦਿਨਾਂ ਲਈ ਦੇਸ਼ ਭਰ 'ਚ ਕਾਂਗਰਸ ਦਾ ਪ੍ਰਚਾਰ ਕਰਨਗੇ। 10 ਅਪ੍ਰੈਲ ਤੋਂ ਯੂਪੀ ਤੋਂ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾਏਗੀ। ਯਾਦ ਰਹੇ ਕਾਂਗਰਸ ਨੇ ਨਵਜੋਤ ਸਿੱਧੂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਨੂੰ ਵੀ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ।
ਕੁਝ ਮਹੀਨੇ ਪਹਿਲਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਨੇ ਕਈ ਇਲਾਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਰਾਜਸਥਾਨ ਵਿੱਚ ਜ਼ਿਆਦਾਤਰ ਰੈਲੀਆਂ ਨੂੰ ਸੰਬੋਧਨ ਕਰਨ ਕਰਕੇ ਸਿੱਧੂ ਦਾ ਗਲਾ ਵੀ ਖਰਾਬ ਹੋ ਗਿਆ ਸੀ।
ਕ੍ਰਿਕੇਟਰ ਹੋਣ ਦੇ ਨਾਲ-ਨਾਲ ਸਿੱਧੂ ਆਪਣੇ ਤਨਜ਼ ਤੇ ਸ਼ਾਇਰੀ ਕਰਕੇ ਵੀ ਲੋਕਾਂ ਵਿੱਚ ਕਾਫੀ ਮਕਬੂਲ ਹਨ ਪਰ ਹਾਲ ਹੀ ਵਿੱਚ ਪੁਲਵਾਮਾ ਹਮਲੇ ’ਤੇ ਦਿੱਤੇ ਵਿਵਾਦਤ ਬਿਆਨ ਕਰਕੇ ਸਿੱਧੂ ਨੂੰ ਵਿਰੋਧੀ ਦਲਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement