ਇੱਕ ਵੀਡੀਓ ਵਾਈਰਲ ਹੋਣ ਮਗਰੋਂ ਮਮਤਾ ਬੈਨਰਜੀ 'ਤੇ ਭੜਕੀ ਭਾਜਪਾ, ਵੀਡੀਓ ਵੇਖ ਜਾਣੋ ਸਾਰਾ ਮਾਮਲਾ
ਮਮਤਾ ਬੈਨਰਜੀ 'ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਹੈ। ਦਰਅਸਲ, ਉਹ ਬੁੱਧਵਾਰ ਨੂੰ ਮੁੰਬਈ ਦੌਰੇ 'ਤੇ ਸੀ, ਇਸ ਦੌਰਾਨ ਉਹ ਕੁਰਸੀ 'ਤੇ ਬੈਠੀ ਸੀ।
ਮੁੰਬਈ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਖ਼ਿਲਾਫ਼ ਮੁੰਬਈ ਵਿੱਚ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਖ਼ਿਲਾਫ਼ ਇਹ ਸ਼ਿਕਾਇਤ ਭਾਜਪਾ ਪਾਰਟੀ ਦੇ ਆਗੂ ਨੇ ਕੀਤੀ ਹੈ। ਮਮਤਾ ਬੈਨਰਜੀ 'ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਹੈ।
ਦਰਅਸਲ, ਉਹ ਬੁੱਧਵਾਰ ਨੂੰ ਮੁੰਬਈ ਦੌਰੇ 'ਤੇ ਸੀ, ਇਸ ਦੌਰਾਨ ਜਦੋਂ ਰਾਸ਼ਟਰੀ ਗੀਤ ਸ਼ੁਰੂ ਕੀਤਾ ਗਿਆ ਤਾਂ ਇਸ ਦੌਰਾਨ ਉਹ ਕੁਰਸੀ 'ਤੇ ਬੈਠੀ ਨਜ਼ਰ ਆਈ, ਪਰ ਬਾਅਦ 'ਚ ਉਹ ਉੱਠ ਗਈ।
Bengal CM @MamataOfficial sitting at a constitution post insults National Anthem at a gathering in Mumbai.
— Dr. Sukanta Majumdar (@DrSukantaBJP) December 1, 2021
Doesn't she know proper National Anthem etiquette or is she insulting knowingly? pic.twitter.com/sE74gZtkzD
ਦੱਸ ਦੇਈਏ ਕਿ ਮੁੰਬਈ 'ਚ ਪ੍ਰੈੱਸ ਕਾਨਫਰੰਸ ਦੌਰਾਨ ਮਮਤਾ ਦਾ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਰਾਸ਼ਟਰੀ ਗੀਤ ਸ਼ੁਰੂ ਕਰਨ ਤੋਂ ਕੁਝ ਸੈਕਿੰਡ ਬਾਅਦ ਕੁਰਸੀ ਤੋਂ ਉੱਠਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ 'ਦ੍ਰਵਿੜ ਉਤਕਲ ਬੈਂਗ' ਤੋਂ ਬਾਅਦ ਉਹ ਜੈ ਮਹਾਰਾਸ਼ਟਰ, ਜੈ ਬਿਹਾਰ ਅਤੇ ਜੈ ਭਾਰਤ ਬੋਲ ਕੇ ਰਾਸ਼ਟਰੀ ਗੀਤ ਗਾਉਣਾ ਬੰਦ ਕਰ ਦਿੰਦੀ ਹੈ।
देश में अच्छा विपक्ष ज़रूर होना चाहिए,
— भाजपा महाराष्ट्र (@BJP4Maharashtra) December 1, 2021
पर क्या ऐसा? जो बंगाल की ही धरती पर लिख़े गए राष्ट्रगीत का इस तरह अपमान करें ❓
(Video courtesy: @AITCofficial )#Mumbai #Maharashtra pic.twitter.com/Aux0MgVJVW
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰ ਸਰਕਾਰ ਨੂੰ ਘੇਰਨ ਲਈ ਕਾਫੀ ਦੌਰੇ ਕਰ ਰਹੀ ਹੈ। ਉਹ ਦੇਸ਼ ਦੀਆਂ ਮੁੱਖ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਰਹੀ ਹੈ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਮਮਤਾ ਦੀਦੀ ਅਜਿਹਾ ਆਪਣੀ ਪਾਰਟੀ ਅਤੇ ਰਾਸ਼ਟਰੀ ਪੱਧਰ 'ਤੇ ਆਪਣੇ ਅਕਸ ਦਾ ਵਿਸਥਾਰ ਕਰਨ ਲਈ ਕਰ ਰਹੀ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਇਸ ਕਵਾਇਦ ਨਾਲ ਕਾਂਗਰਸ ਮੁਕਤ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Mission Punjab: ਦਿੱਲੀ ਦਰਬਾਰ 'ਚ ਕਾਂਗਰਸ ਦਾ ‘ਮਿਸ਼ਨ ਪੰਜਾਬ’ ਤਿਆਰ, ਰਾਹੁਲ ਨੇ ਲਾਇਆ ਚੰਨੀ, ਸਿੱਧੂ ਤੇ ਜਾਖੜ ਨੂੰ ਜੋਸ਼ ਦਾ ਟੀਕਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: