ਪੜਚੋਲ ਕਰੋ
Advertisement
(Source: ECI/ABP News/ABP Majha)
ਸਿੱਖਾਂ ਨਾਲ ਧੱਕੇਸ਼ਾਹੀ ਕਰਦੀ ਯੂਪੀ ਪੁਲਿਸ, ਕੈਪਟਨ ਨੇ ਚੁੱਕੀ ਆਵਾਜ਼
ਵੀਡੀਓ ਪੂਰੀ ਘਟਨਾ ਦੀ ਨਹੀਂ ਹੈ, ਪਰ ਇਸ ਵਿੱਚ ਚੱਲ ਰਹੀ ਤਲਖ਼ ਕਲਾਮੀ ਤੋਂ ਪਤਾ ਲੱਗਦਾ ਹੈ ਕਿ ਯੂਪੀ ਪੁਲਿਸ ਮੁਲਾਜ਼ਮ ਨੇ ਸਿੱਖ ਦੀ ਦਾੜ੍ਹੀ ਨੂੰ ਹੱਥ ਪਾਇਆ ਸੀ ਤੇ ਉਹ ਟਰੱਕ ਵਿੱਚੋਂ ਆਪਣੀ ਕਿਰਪਾਨ ਕੱਢ ਲਿਆਇਆ।
ਚੰਡੀਗੜ੍ਹ: ਪੰਜਾਬੀ ਸਿੱਖ ਟਰੱਕ ਚਾਲਕਾਂ ਨਾਲ ਉੱਤਰ ਪ੍ਰਦੇਸ਼ ਪੁਲਿਸ ਦੀ ਕਥਿਤ ਧੱਕੇਸ਼ਾਹੀ ਬਿਆਨ ਕਰਦੀ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਂਝਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਵਾਇਰਲ ਵੀਡੀਓ ਵਿੱਚ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਸਿੱਖ ਟਰੱਕ ਚਾਲਕ ਦੀ ਦਾੜ੍ਹੀ ਨੂੰ ਹੱਥ ਪਾਇਆ ਹੈ।
ਮੁੱਖ ਮੰਤਰੀ ਨੇ ਟਵੀਟ ਕਰ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਵਰਦੀ ਵਾਲੇ ਬੰਦਿਆਂ ਵੱਲੋਂ ਕਿਸੇ ਆਮ ਬੰਦੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਮੰਗ ਕੀਤੀ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਵੀਡੀਓ ਵਿੱਚ ਟੈਗ ਕਰਦਿਆਂ ਕਿਹਾ ਹੈ ਕਿ ਭਾਜਪਾ ਲਈ ਵੀ ਇਹ ਵਰਤਾਰਾ ਸਹਿਣਯੋਗ ਨਹੀਂ ਹੋਣਾ ਚਾਹੀਦਾ। ਵੀਡੀਓ ਪੂਰੀ ਘਟਨਾ ਦੀ ਨਹੀਂ ਹੈ, ਪਰ ਇਸ ਵਿੱਚ ਚੱਲ ਰਹੀ ਤਲਖ਼ ਕਲਾਮੀ ਤੋਂ ਪਤਾ ਲੱਗਦਾ ਹੈ ਕਿ ਯੂਪੀ ਪੁਲਿਸ ਮੁਲਾਜ਼ਮ ਨੇ ਸਿੱਖ ਦੀ ਦਾੜ੍ਹੀ ਨੂੰ ਹੱਥ ਪਾਇਆ ਸੀ ਤੇ ਉਹ ਟਰੱਕ ਵਿੱਚੋਂ ਆਪਣੀ ਕਿਰਪਾਨ ਕੱਢ ਲਿਆਇਆ।
ਦੇਖੋ ਵੀਡੀਓ-
Deplorable incident. Shameful that a man in uniform should show such scant regard for the religious sentiments of a common man. Request @myogiadityanath to take the cop concerned to task. A strong message needs to go out that @BJP4India doesn’t condone such behaviour. https://t.co/n1JAQxGvpD
— Capt.Amarinder Singh (@capt_amarinder) April 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਦੇਸ਼
ਖ਼ਬਰਾਂ
Advertisement