ਪੜਚੋਲ ਕਰੋ

ਫਲਿਪਕਾਰਟ ’ਤੇ ਧੋਖਾਧੜੀ ਦਾ ਮਾਮਲਾ, ਪੌਣੇ ਤਿੰਨ ਸਾਲਾਂ ਬਾਅਦ ਦਰਜ ਹੋਈ FIR

  ਖੰਨਾ: ਦੇਸ਼ ਦੀ ਨਾਮਵਾਰ ਈ-ਕਾਮਰਸ ਕੰਪਨੀ ਫਲਿਪਕਾਰਟ ਦੇ ਫਾਊਂਡਰਾਂ ਤੇ ਡਾਇਰੈਕਟਰਾਂ ਸਣੇ ਕੰਪਨੀ ਦੇ ਮੁਲਾਜ਼ਮਾਂ ਵਿਰੁੱਧ ਫਰਜ਼ੀ ਲੈਪਟਾਪ ਵੇਚਣ ਦੇ ਇਲਜ਼ਾਮ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਰਾਹਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਨਕਲੀ ਲੈਪਟਾਪ ਸਪਲਾਈ ਕਰਨ ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਸ਼ਿਵ ਨੰਦਨ ਕੁਮਾਰ ਵਿਨਾਇਕ ਵਾਸੀ ਦੋਰਾਹਾ ਜ਼ਿਲਾ ਲੁਧਿਆਣਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੰਮੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। FIR ਵਿੱਚ ਸਚਿਨ ਸੀਈਓ ਬਾਂਸਲ ਤੇ ਕਸਟਮਰ ਸਪੋਰਟ ਐਗਜ਼ੀਊਟਿਵ ਸੁਪਰਿਆ ਦੇ ਨਾਂ ਸ਼ਾਮਲ ਹਨ। 21 ਦਸੰਬਰ 2015 ਨੂੰ ਖੰਨਾ ਅਧੀਨ ਪੈਂਦੇ ਥਾਣਾ ਦੋਰਾਹਾ ਵਿੱਚ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਵਿਨਾਇਕ ਨੇ ਕਿਹਾ ਹੈ ਕਿ ਉਸ ਨੇ ਫਲਿਪਕਾਰਟ ਕੰਪਨੀ ਦੀ ਵੈੱਬਸਾਈਟ ਤੋਂ ਸੈਮਸੰਗ ਕੰਪਨੀ ਦਾ ਇੱਕ ਲੈਪਟਾਪ ਖਰੀਦਿਆ ਸੀ। ਫਲਿਪਕਾਰਟ ਵੱਲੋਂ ਲੈਪਟਾਪ 19-02-2013 ਨੂੰ ਸਪਲਾਈ ਕਰਨ ਦਾ ਭਰੋਸਾ ਦਿੱਤਾ। ਇਸ ਲਈ ਕੰਪਨੀ ਨੇ ਕੁੱਲ 39 ਹਜ਼ਾਰ 990 ਰੁਪਏ ਵਸੂਲ ਕੀਤੇ। ਪਰ 29 ਜੂਨ 2015 ਨੂੰ ਉਸਦਾ ਲੈਪਟਾਪ ਚੋਰੀ ਹੋ ਗਿਆ। ਇਸ ਸਬੰਧੀ ਉਸਨੇ ਪੁਲਿਸ ਥਾਣਾ, ਸਿਟੀ ਖੰਨਾ (ਲੁਧਿਆਣਾ) ਵਿਖੇ ਮਾਮਲਾ ਦਰਜ ਕਰਵਾਇਆ। ਇਸਦੇ ਸਬੰਧ ਵਿੱਚ ਸੈਮਸੰਗ ਕੰਪਨੀ ਨੂੰ ਚੋਰੀ ਕੀਤੇ ਗਏ ਲੈਪਟਾਪ ਦਾ ਮੈਕ ਆਈਡੀ ਦੇਣ ਸਬੰਧੀ ਬੇਨਤੀ ਕੀਤੀ ਗਈ, ਜਿਹੜਾ ਲੈਪਟਾਪ ਨੂੰ ਲੱਭਣ ਤੇ ਉਸਦੀ ਮੋਨੀਟਰਿੰਗ ਲਈ ਮਦਦਗਾਰ ਹੋਵੇਗਾ। ਪਰ ਸੈਮਸੰਗ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਲੈਪਟਾਪ ਦਾ ਮਾਡਲ ਤੇ ਸੀਰੀਅਲ ਨੰਬਰ ਉਨ੍ਹਾਂ ਦੇ ਸਿਸਟਮ ਨਾਲ ਮੇਲ ਨਹੀਂ ਖਾਂਦਾ। ਇਸ ਸਬੰਧੀ ਫਲਿਪਕਾਰਟ ਨੂੰ ਸੂਚਿਤ ਕਰਨ ’ਤੇ ਫਲਿਪਕਾਰਟ ਕਸਟਮਰ ਸਪੋਰਟ ਦੀ ਐਗਜ਼ੀਕਿਊਟਿਵ ਸੁਪਰਿਆ ਤੇ ਕਸਟਮਰ ਸਪੋਰਟ ਨੇ ਅਕਤੂਬਰ ਤੇ ਨਵੰਬਰ 2015 ਵਿੱਚ ਈਮੇਲ ਭੇਜ ਕੇ 16 ਨਵੰਬਰ 2015 ਤਕ ਜਾਂ ਉਸ ਤੋਂ ਪਹਿਲਾਂ ਸਮੱਸਿਆ ਦਾ ਹੱਲ ਕਰਨ ਦਾ ਝੂਠਾ ਵਾਅਵਾ ਕੀਤਾ। ਪਰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਸ ਕੇਸ ਦੀ ਜਾਂਚ ਕਰ ਰਹੇ ਐਸਪੀ (ਹੈਡਕੁਆਰਟਰ) ਖੰਨਾ ਨੇ ਕਿਹਾ ਕਿ ਸੈਮਸੰਗ ਕੰਪਨੀ ਦੇ ਏਰੀਆ ਮੈਨੇਜਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੈਮਸੰਗ ਦੇ ਲੈਪਟਾਪ ਦਾ ਸੀਰੀਅਲ ਨੰਬਰ 15 ਅੰਕਾਂ ਦਾ ਹੁੰਦਾ ਹੈ ਜਦਕਿ ਫਲਿਪਕਾਰਟ ਵੱਲੋਂ ਸ਼ਿਕਾਇਤਕਰਤਾ ਨੂੰ ਸਪਲਾਈ ਕੀਤੇ ਗਏ ਲੈਪਟਾਪ ਦਾ ਸੀਰੀਅਲ ਨੰਬਰ 14 ਨੰਬਰਾਂ ਵਾਲਾ ਸੀ। ਫਲਿਪਕਾਰਟ ਨੇ ਕਿਸੇ ਹੋਰ ਕੰਪਨੀ ਦੇ ਲੈਪਟਾਪ ’ਤੇ ਸੈਮਸੰਗ ਕੰਪਨੀ ਦਾ ਮਾਰਕਾ ਲਾ ਕੇ ਲੈਪਟਾਪ ਆਨਲਾਈਨ ਵੇਚਿਆ ਤੇ ਦਰਖਾਸਤਕਾਰ ਨਾਲ ਠੱਗੀ ਮਾਰੀ ਹੈ। ਇਸ ਪਿੱਛੋਂ ਫਲਿਪਕਾਰਟ ਦੇ ਫਾਊਂਡਰਾਂ ਤੇ ਡਾਇਰੈਕਟਰਾਂ ਸਣੇ ਕੁਝ ਮੁਲਾਜ਼ਮਾਂ ਵਿਰੁੱਧ ਆਈਪੀਸੀ ਦੇ ਸੈਕਸ਼ਨ 420 (ਧੋਖਾਧੜੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਫਲਿਪਕਾਰਟ ’ਤੇ ਧੋਖਾਧੜੀ ਦਾ ਮਾਮਲਾ, ਪੌਣੇ ਤਿੰਨ ਸਾਲਾਂ ਬਾਅਦ ਦਰਜ ਹੋਈ FIR

ਟਾਪ ਹੈਡਲਾਈਨ

Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Big News: ਵੱਡੀ ਵਾਰਦਾਤ, 'ਭਾਜਪਾ' ਵਿਧਾਇਕ ਦੇ ਭਰਾ ਦਾ ਗੋਲੀ ਮਾਰ ਕੇ ਕਤਲ; ਮੌਕੇ ਤੋਂ ਗਾਇਬ ਕਾਂਗਰਸੀ ਆਗੂ ...
Big News: ਵੱਡੀ ਵਾਰਦਾਤ, 'ਭਾਜਪਾ' ਵਿਧਾਇਕ ਦੇ ਭਰਾ ਦਾ ਗੋਲੀ ਮਾਰ ਕੇ ਕਤਲ; ਮੌਕੇ ਤੋਂ ਗਾਇਬ ਕਾਂਗਰਸੀ ਆਗੂ ...
ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਦੇ ਸਾਬਕਾ ਸਾਂਸਦ ਦਾ ਦਿੱਲੀ 'ਚ ਦੇਹਾਂਤ; ਪਿਛਲੇ ਕੁਝ ਦਿਨਾਂ ਤੋਂ ਸੀ ਬਿਮਾਰ
ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਦੇ ਸਾਬਕਾ ਸਾਂਸਦ ਦਾ ਦਿੱਲੀ 'ਚ ਦੇਹਾਂਤ; ਪਿਛਲੇ ਕੁਝ ਦਿਨਾਂ ਤੋਂ ਸੀ ਬਿਮਾਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget