(Source: ECI/ABP News/ABP Majha)
Stray Animals: ਜਨਤਕ ਥਾਂ 'ਤੇ ਪਸ਼ੂਆਂ ਨੂੰ ਖੁੱਲ੍ਹਾ ਛੱਡਣ 'ਤੇ ਪਸ਼ੂ ਪਾਲਕਾਂ 'ਤੇ ਹੋਵੇਗੀ ਕਾਰਵਾਈ
Madhya Pradesh: ਇਸ ਆਰਡੀਨੈਂਸ ਦੇ ਤਹਿਤ ਪਸ਼ੂ ਪਾਲਕ 'ਤੇ ਵਿੱਤੀ ਜੁਰਮਾਨਾ ਲਗਾਇਆ ਜਾਵੇਗਾ। ਇਹ ਜੁਰਮਾਨਾ 1000 ਰੁਪਏ ਤੱਕ ਹੋ ਸਕਦਾ ਹੈ। ਇਸ ਨਾਲ ਜਨਤਕ ਥਾਵਾਂ 'ਤੇ ਅਵਾਰਾ ਪਸ਼ੂਆਂ ਦੀ ਆਵਾਜਾਈ 'ਤੇ ਰੋਕ ਲੱਗੇਗੀ।
Stray Animals: ਮੱਧ ਪ੍ਰਦੇਸ਼ ਵਿੱਚ ਪਸ਼ੂਆਂ ਨੂੰ ਜਨਤਕ ਥਾਂ 'ਤੇ ਖੁੱਲ੍ਹਾ ਛੱਡਣਾ ਪਸ਼ੂ ਪਾਲਕਾਂ ਨੂੰ ਮਹਿੰਗਾ ਸਾਬਤ ਹੋਵੇਗਾ। ਪਸ਼ੂ ਪਾਲਕਾਂ ਵਿਰੁੱਧ ਕਾਰਵਾਈ ਕਰਨ ਲਈ ਨਵਾਂ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਇਸ ਆਰਡੀਨੈਂਸ ਦੇ ਤਹਿਤ ਪਸ਼ੂ ਪਾਲਕ 'ਤੇ ਵਿੱਤੀ ਜ਼ੁਰਮਾਨਾ ਲਗਾਇਆ ਜਾਵੇਗਾ। ਨਵੇਂ ਆਰਡੀਨੈਂਸ ਦਾ ਅਸਰ ਸੂਬੇ ਦੀਆਂ ਸੜਕਾਂ ਅਤੇ ਜਨਤਕ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ।
ਜੁਰਮਾਨਾ 1000 ਤੱਕ ਹੋ ਸਕਦਾ ਹੈ
ਮੱਧ ਪ੍ਰਦੇਸ਼ ਨਗਰ ਨਿਗਮ 1956 ਅਤੇ ਮੱਧ ਪ੍ਰਦੇਸ਼ ਨਗਰ ਨਿਗਮ 1961 ਵਿੱਚ ਸੋਧ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਰਾਜਪਾਲ ਦੇ ਨਾਂ 'ਤੇ ਜਾਰੀ ਆਰਡੀਨੈਂਸ 'ਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਜਨਤਕ ਥਾਂ ਜਾਂ ਸੜਕ 'ਤੇ ਅਵਾਰਾ ਪਸ਼ੂ ਪਾਇਆ ਜਾਂਦਾ ਹੈ ਤਾਂ ਅਜਿਹੀ ਸਥਿਤੀ 'ਚ ਪਸ਼ੂ ਮਾਲਕ ਦੇ ਖ਼ਿਲਾਫ਼ ਵਿੱਤੀ ਸਜ਼ਾ ਕੀਤੀ ਜਾਵੇਗੀ। ਇਹ ਜੁਰਮਾਨਾ 1000 ਰੁਪਏ ਤੱਕ ਹੋ ਸਕਦਾ ਹੈ।
ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਨਤਕ ਥਾਵਾਂ 'ਤੇ ਅਵਾਰਾ ਪਸ਼ੂਆਂ ਦਾ ਖੁੱਲ੍ਹਾ ਘੁੰਮਣਾ ਕਈ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਅਵਾਰਾ ਪਸ਼ੂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਆਰਡੀਨੈਂਸ 'ਚ ਜ਼ਿਕਰ ਕੀਤਾ ਗਿਆ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਅਵਾਰਾ ਪਸ਼ੂਆਂ ਕਾਰਨ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ, ਜਨਤਕ ਸਥਾਨ 'ਤੇ ਗੜਬੜ, ਕਿਸੇ ਕਿਸਮ ਦਾ ਸੰਕਟ ਪੈਦਾ ਹੁੰਦਾ ਹੈ ਜਾਂ ਕੋਈ ਜਨਤਕ ਪਰੇਸ਼ਾਨੀ ਫੈਲਦੀ ਹੈ ਤਾਂ ਪਸ਼ੂ ਪਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਆਰਡੀਨੈਂਸ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ, ਇਸ ਨੂੰ ਮੱਧ ਪ੍ਰਦੇਸ਼ ਦੇ ਸਾਰੇ ਨਗਰਪਾਲਿਕਾ ਖੇਤਰਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ।
ਨਵੀਂ ਸੋਧ ਨਾਲ ਵੱਡਾ ਲਾਭ ਮਿਲੇਗਾ
ਮੱਧ ਪ੍ਰਦੇਸ਼ ਮਿਉਂਸਪੈਲਟੀ ਐਕਟ ਵਿੱਚ ਸੋਧ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਸੋਧ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅਵਾਰਾ ਪਸ਼ੂਆਂ ਵੱਲੋਂ ਕਿਸੇ ਕਿਸਮ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਾਂ ਕਿਸੇ ਨੂੰ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਪਸ਼ੂ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਮੀਦ ਹੈ ਕਿ ਜੇਕਰ ਇਸ ਐਕਟ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਤਾਂ ਜਨਤਕ ਥਾਵਾਂ 'ਤੇ ਅਵਾਰਾ ਪਸ਼ੂਆਂ ਦੀ ਖੁੱਲ੍ਹੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।