ਨਵੀਂ ਦਿੱਲੀ: ਸੀਬੀਆਈ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ, ਧੋਖਾਧੜੀ ਤੇ ਹਥਿਆਰ ਤਸਕਰੀ ਦੇ ਮਾਮਲਿਆਂ ਵਿੱਚ ਛਾਪੇਮਾਰੀ ਕਰਕੇ ਕਾਰਵਾਈ ਕੀਤੀ। ਸੀਬੀਆਈ ਨੇ 19 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 110 ਥਾਈਂ ਛਾਪੇ ਮਾਰੇ। ਇਨ੍ਹਾਂ ਮਾਮਲਿਆਂ ਵਿੱਚ ਸੀਬੀਆਈ ਨੇ 30 ਵੱਖ-ਵੱਖ ਕੇਸ ਦਰਜ ਕੀਤੇ ਹਨ। ਇੱਕ ਹਫ਼ਤੇ ਪਹਿਲਾਂ ਵੀ ਸੀਬੀਆਈ ਨੇ ਬੈਂਕਾਂ ਨਾਲ ਕਥਿਤ ਤੌਰ 'ਤੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਰਚ ਆਪ੍ਰੇਸ਼ਨ ਚਲਾਇਆ ਸੀ।
2 ਜੁਲਾਈ ਨੂੰ ਸੀਬੀਆਈ ਨੇ ਦੇਸ਼ ਭਰ ਵਿੱਚ 18 ਸ਼ਹਿਰਾਂ ਦੇ 50 ਟਿਕਾਣਿਆਂ 'ਤੇ ਛਾਣਬੀਣ ਕੀਤੀ ਸੀ। ਇਸ ਮਾਮਲੇ ਵਿੱਚ 14 ਕੇਸ ਦਰਜ ਕੀਤੇ ਗਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ 640 ਕਰੋੜ ਰੁਪਏ ਦੇ ਫੰਡ ਡਾਇਵਰਸ਼ਨ ਨਾਲ ਜੁੜੇ ਹਨ। ਸੀਬੀਆਈ ਦੀਆਂ 12 ਟੀਮਾਂ ਨੇ ਦਿੱਲੀ, ਮੁੰਬਈ, ਲੁਧਿਆਣਾ, ਠਾਣੇ, ਵਲਸਾੜ, ਪੁਣੇ, ਗਯਾ, ਪਲਾਨੀ, ਚੰਡੀਗੜ੍ਹ, ਭੋਪਾਲ, ਸੂਰਤ ਤੇ ਕੋਲਾਰ ਸਣੇ ਕੁਝ ਸ਼ਹਿਰਾਂ ਵਿੱਚ ਛਾਪੇ ਮਾਰ ਕੇ ਕਾਰਵਾਈ ਕੀਤੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਹਿਲੀ ਜੁਲਾਈ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2018-19 ਵਿੱਚ ਪਬਲਿਕ ਸੈਕਟਰ ਬੈਂਕਾਂ ਵਿੱਚ ਹੋਈ ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ 739 ਰਹੀ, ਜੋ ਪਿਛਲੇ ਵਿੱਤੀ ਸਾਲਾਂ ਵਿੱਚ 1,545 ਸੀ। ਬੈਂਕਾਂ ਨੇ ਬੀਤੇ ਪੰਜ ਸਾਲਾਂ ਵਿੱਚ ਕਾਨੂੰਨੀ ਕਾਰਵਾਈ ਜ਼ਰੀਏ ਨਾਨ ਪਰਫਾਰਮੈਂਸ ਅਸੈਟਸ ਵਜੋਂ 2,06,586 ਰੁਪਏ ਰਿਕਵਰ ਕੀਤੇ।
ਸੀਬੀਆਈ ਦੇ 19 ਸੂਬਿਆਂ 'ਚ 110 ਥਾਈਂ ਛਾਪੇ, ਲੁਧਿਆਣਾ ਤੇ ਚੰਡੀਗੜ੍ਹ 'ਚ ਵੀ ਆਪ੍ਰੇਸ਼ਨ
ਏਬੀਪੀ ਸਾਂਝਾ
Updated at:
09 Jul 2019 01:58 PM (IST)
ਸੀਬੀਆਈ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ, ਧੋਖਾਧੜੀ ਤੇ ਹਥਿਆਰ ਤਸਕਰੀ ਦੇ ਮਾਮਲਿਆਂ ਵਿੱਚ ਛਾਪੇਮਾਰੀ ਕਰਕੇ ਕਾਰਵਾਈ ਕੀਤੀ। ਸੀਬੀਆਈ ਨੇ 19 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 110 ਥਾਈਂ ਛਾਪੇ ਮਾਰੇ। ਇਨ੍ਹਾਂ ਮਾਮਲਿਆਂ ਵਿੱਚ ਸੀਬੀਆਈ ਨੇ 30 ਵੱਖ-ਵੱਖ ਕੇਸ ਦਰਜ ਕੀਤੇ ਹਨ।
- - - - - - - - - Advertisement - - - - - - - - -