ਲਖਨਊ: ਹਮੀਰਪੁਰ ‘ਚ ਗ਼ੈਰਕਾਨੂੰਨੀ ਮਾਈਨਿੰਘ ਮਾਮਲੇ ‘ਚ ਸ਼ਨੀਵਾਰ ਨੂੰ ਸੀਬੀਆਈ ਨੇ ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਦਰਜਨ ਭਰ ਥਾਂਵਾਂ ‘ਤੇ ਛਾਪੇਮਾਰੀ ਕੀਤੀ। ਇਸੇ ਦੌਰਾਨ ਛਾਪੇਮਾਰੀ ਆਈਏਐਸ ਅਧਿਕਾਰੀ ਬੀ.ਚੰਦਰਕਲਾ ਦੇ ਘਰ ਵੀ ਹੋਈ। ਚੰਦਰਕਲਾ ਹਮੀਰਪੁਰ ਅਤੇ ਬੁਲੰਦਸ਼ਹਿਰ ਦੀ ਡੀਐਮ ਵੀ ਰਹਿ ਚੁੱਕੀ ਹੈ ਅਤੇ ਉਸ ‘ਤੇ ਡੀਐਮ ਅਹੁਦੇ ‘ਤੇ ਰਹਿੰਦੇ ਹੋਏ ਮਾਈਨਿੰਗ ਠੇਕੇ ਦੇਣ ਸਮੇਂ ਆਪਣੇ ਨੇੜਲੇ ਠੇਕੇਦਾਰਾਂ ਦਾ ਪੱਖ ਪੂਰਨ ਦੇ ਇਲਜ਼ਾਮ ਹਨ।


ਇਹ ਗ਼ੈਰ ਕਾਨੂੰਨੀ ਮਾਈਨਿੰਗ ਅਖਿਲੇਸ਼ ਯਾਦਵ ਦੀ ਸਰਕਾਰ ਦੌਰਾਨ ਹੀ ਹੋਈ ਸੀ, ਜਿਸ ਕਰਕੇ ਹੁਣ ਸੀਬੀਆਈ ਉਨ੍ਹਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਕਰਨ ਦੇ ਆਦੇਸ਼ ਦਿੱਤੇ ਸੀ। ਸੀਬੀਆਈ ਨੇ ਛਾਪੇਮਾਰੀ ਦੌਰਾਨ ਕਈ ਦਸਤਾਵੇਜ ਆਪਣੇ ਕਬਜ਼ੇ ‘ਚ ਲਏ ਹਨ।

ਸਬੰਧਤ ਖ਼ਬਰ: ਇਸ IAS ਅਫ਼ਸਰ ਸਾਹਿਬਾ ਦੀ ਸੋਸ਼ਲ ਮੀਡੀਆ 'ਤੇ ਬੱਲੇ-ਬੱਲੇ, ਮੋਦੀ ਤੋਂ ਲੈ ਕੇ ਸ਼ਾਹਰੁਖ਼ ਤਕ ਸਭ ਪਛਾੜੇ

ਚੰਦਰਕਲਾ ਲਖਨਊ ‘ਚ ਛੋਜਨਾ ਭਵਨ ਦੇ ਕੋਲ ਸਫਾਇਰ ਅਪਾਰਟਮੈਂਟ ‘ਚ ਰਹਿੰਦੀ ਹੈ। ਇਸ ਦੇ ਨਾਲ ਸੀਬੀਆਈ ਨੇ ਲੱਖਨਊ ਅਤੇ ਕਾਨਪੁਰ ਸਮੇਤ ਹੋਰ ਵੀ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਬੀ.ਚੰਦਰਕਲਾ ਉਹੀ ਅਧਿਕਾਰੀ ਹੈ ਜੋ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ‘ਚ ਬਣੀ ਹੋਈ ਸੀ। ਚੰਦਰਬਾਲਾ ਦੀ ਕਿਸੇ ਵੀ ਪੋਸਟ ‘ਤੇ ਕੁਝ ਸਮੇਂ ‘ਚ ਲੱਖਾਂ ਲਾਈਕ ਮਿਲ ਜਾਂਦੇ ਹਨ ਅਤੇ ਉਸ ਦੇ ਫੇਸਬੁੱਕ ‘ਤੇ 85 ਲੱਖ ਤੋਂ ਵੀ ਜ਼ਿਆਦਾ ਫੌਲੋਅਰ ਹਨ।