ਪੜਚੋਲ ਕਰੋ
Advertisement
3250 ਕਰੋੜ ਕਰਜ਼ ਮਾਮਲਾ: ICICI ਬੈਂਕ ਦੀ ਸਾਬਕਾ ਮੁਖੀ ਤੇ ਪਤੀ ਖ਼ਿਲਾਫ਼ ਐਫਆਈਆਰ ਦਰਜ
ਨਵੀਂ ਦਿੱਲੀ: ਵੀਡੀਓਕੌਨ ਕਰਜ਼ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਦਾ ਨਾਂ ਮੁਲਜ਼ਮ ਵਜੋਂ ਸ਼ਾਮਲ ਕਰ ਲਿਆ। ਇਸ 3250 ਕਰੋੜ ਰੁਪਏ ਦੇ ਕਰਜ਼ ਮਾਮਲੇ ਵਿੱਚ ਸੀਬੀਆਈ ਨੇ ਚੰਦਾ ਦੇ ਪਤੀ ਦੀਪਕ ਕੋਚਰ, ਵੀ.ਐਨ. ਧੂਤ, ਵੀਡੀਓਕੌਨ ਗਰੁੱਪ ਦੇ ਐਮਡੀ ਤੇ ਹੋਰਨਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।
ਦਰਅਸਲ, ਪਿਛਲੇ ਸਾਲ ਆਈਸੀਆਈਸੀਆਈ ਬੈਂਕ ਤੇ ਵੀਡੀਓਕੌਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਤੇ ਸੇਬੀ ਨੂੰ ਚਿੱਠੀ ਲਿਖ ਕੇ ਬੈਂਕ ਦੀ ਸੀਈਓ ਤੇ ਐਮਡੀ ਚੰਦਾ ਕੋਚਰ ਤੇ ਵੀਡੀਓਕੌਨ ਦੇ ਮੁਖੀ ਵੇਣੂਗੋਪਾਲ ਧੂਤ ਨੇ ਇੱਕ-ਦੂਜੇ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲਾਏ ਸਨ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਬੈਂਕ ਨੇ ਕੰਪਨੀ ਨੂੰ 3250 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ ਤੇ ਬਦਲੇ ਵਿੱਚ ਵੀਡੀਓਕੌਨ ਨੇ ਚੰਦਾ ਦੇ ਪਤੀ ਦੀਪਕ ਕੋਚਰ ਦੀ ਬਦਲਵੀਂ ਊਰਜਾ ਕੰਪਨੀ ਨੂਪਾਵਰ ਵਿੱਚ ਆਪਣਾ ਨਿਵੇਸ਼ ਕੀਤਾ ਸੀ। ਇਲਜ਼ਾਮ ਹਨ ਕਿ ਚੰਦਾ ਨੇ ਆਪਣੇ ਪਤੀ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਧੂਤ ਦੀ ਕੰਪਨੀ ਨੂੰ ਫਾਇਦਾ ਦਿਵਾਇਆ ਸੀ। ਹਾਲਾਂਕਿ, ਇਲਜ਼ਾਮ ਲੱਗਣ ਮਗਰੋਂ ਆਈਸੀਆਈਸੀਆਈ ਦੀ ਐਮਡੀ ਤੇ ਸੀਈਓ ਚੰਦਾ ਕੋਚਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚੰਦਾ ਦੇ ਜਾਣ ਮਗਰੋਂ ਐਮਡੀ ਤੇ ਸੀਈਓ ਦੇ ਅਹੁਦੇ 'ਤੇ ਸੰਦੀਪ ਬਖ਼ਸ਼ੀ ਨੂੰ ਪੰਜ ਸਾਲਾਂ ਲਈ ਨਿਯੁਕਤ ਕੀਤਾ ਹੋਇਆ ਹੈ। ਹੁਣ ਕੇਸ ਦਰਜ ਹੋਣ ਮਗਰੋਂ ਚੰਦਾ ਕੋਚਰ ਤੋਂ ਜਾਂਚ ਏਜੰਸੀ ਪੁੱਛਗਿੱਛ ਵੀ ਕਰੇਗੀ।CBI registered a case against Chanda Kochhar, the then MD & CEO of ICICI Bank,Deepak Kochhar,V N Dhoot, MD of Videocon group and others. It is alleged that accused sanctioned certain loans to private companies in a criminal conspiracy with other accused to cheat ICICI Bank pic.twitter.com/YX5qLqNLao
— ANI (@ANI) January 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement