ਚੰਡੀਗੜ੍ਹ: ਸੀਬੀਐਸਈ ਦੀ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚ ਪਹਿਲੇ ਸਥਾਨਾਂ ’ਤੇ ਕੁੜੀਆਂ ਨੇ ਆਪਣੀ ਧਾਕ ਜਮਾਈ ਤੇ ਜਿਨ੍ਹਾਂ ਵਿੱਚ ਪੰਜਾਬ ਦੀ ਧੀ ਵੀ ਸ਼ਾਮਲ ਸੀ। ਇਮਤਿਹਾਨ ਰੱਦ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਨ੍ਹਾਂ ਨਤੀਜਿਆਂ ਦੇ ਕੁਝ ਖਾਸ ਪੱਖ ਕੁਝ ਇਸ ਤਰ੍ਹਾਂ ਹਨ।

 

ਪ੍ਰੀਖਿਆ ਵਿੱਚ ਨੋਇਡਾ ਦੀ ਮੇਘਨਾ ਅੱਵਲ ਰਹੀ ਜਿਸ ਨੇ 500 ਵਿੱਚੋਂ 499 ਅੰਕ ਹਾਸਲ ਕੀਤੇ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਮੇਘਨਾ ਦਾ ਸਿਰਫ ਅੰਗ੍ਰੇਜ਼ੀ ਦੇ ਇਮਤਿਹਾਨ ਵਿੱਚ ਇੱਕ ਅੰਕ ਕੱਟਿਆ ਗਿਆ, ਬਾਕੀ ਸਾਰੇ ਵਿਸ਼ਿਆਂ ਵਿੱਚ ਉਸ ਨੇ 100 ਵਿੱਚੋਂ 100 ਅੰਕ ਹਾਸਲ ਕੀਤੇ। ਉਸ ਤੋਂ ਬਾਅਦ ਗਾਜ਼ੀਆਬਾਦ ਦੀ ਅਨੁਸ਼ਕਾ ਨੇ 500 ’ਚੋਂ 498 ਅੰਕ ਲੈ ਕੇ ਦੂਜਾ ਸਥਾਨ ਲਿਆ ਤੇ 7 ਵਿਦਿਆਰਥੀਆਂ ਨੇ 500 ’ਚੋਂ 497 ਅੰਕ ਲੈ ਕੇ ਦੇਸ਼ ਭਰ ਵਿੱਚੋਂ ਤੀਜੇ ਸਥਾਨ ’ਤੇ ਕਬਜ਼ਾ ਕੀਤਾ। ਇਨ੍ਹਾਂ 7 ਜਣਿਆਂ ਵਿੱਚੋਂ ਵੀ 5 ਕੁੜੀਆਂ ਸ਼ਾਮਲ ਹਨ। ਅੰਕੜੇ ਹੈਰਾਨ ਕਰਨ ਵਾਲੇ ਹਨ, ਕਿਉਂਕਿ ਪਹਿਲੀਆਂ 3 ਪੁਜ਼ੀਸ਼ਨਾਂ  ਵਿੱਚ ਮਹਿਜ਼ 1-1 ਅੰਕ ਦਾ ਫਰਕ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਸ ਇਮਤਿਹਾਨ ਵਿੱਚ ਮੁਕਾਬਲਾ ਕਿੰਨਾ ਜ਼ਬਰਦਸਤ ਸੀ।



 

ਅਰਥਸ਼ਾਸਤਰ ਦਾ ਪੇਪਰ ਲੀਕ ਹੋਣ ਕਾਰਨ ਇਸ ਵਿਸ਼ੇ ਦੀ ਪ੍ਰੀਖਿਆ ਦੁਬਾਰਾ ਹੋਈ ਪਰ ਇਸ ਦੇ ਬਾਵਜੂਦ ਵੀ ਇਸ ਵਿਸ਼ੇ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਪ੍ਰਤੀਸ਼ਤ 83 ਫ਼ੀਸਦੀ ਰਿਹਾ ਜੋ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਹੈ।

ਇਸ ਸਾਲ 12 ਹਜ਼ਾਰ ਤੋਂ ਵੀ ਵੱਧ ਬੱਚਿਆਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ ਜਦਕਿ 99 ਫ਼ੀ ਸਦ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 34 ਹੈ। ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ 9.32 ਫ਼ੀ ਸਦੀ ਜ਼ਿਆਦਾ ਹੈ।

 



ਡੀਟੀਸੀ ਬੱਸ ਡਰਾਈਵਰ ਦੇ ਮੁੰਡੇ ਪ੍ਰਿੰਸ ਕੁਮਾਰ ਨੇ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ ਸੀਬੀਐਸਈ ਦੀ ਪ੍ਰੀਖਿਆ ਵਿੱਚ ਟੌਪ ਕੀਤਾ ਹੈ। ਉਹ ਸਾਇੰਸ ਸਟਰੀਮ ਦਾ ਵਿਦਿਆਰਥੀ ਹੈ। ਉਪ ਮੁੱਖ ਮਨੀਸ਼ ਸਿਸੋਦੀਆ ਨੇ ਪ੍ਰਿੰਸ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਕਰਨ ਵਾਲੀ ਗੱਲ ਹੈ।

https://twitter.com/msisodia/status/1000400158637441027