ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! 28 ਫੀਸਦੀ ਹੋਏਗਾ ਡੀਏ
ਕੋਰੋਨਾਵਾਇਰਸ ਕਾਰਨ ਸਰਕਾਰ ਨੇ ਡੀਏ ਤੇ ਰੋਕ ਲਾ ਦਿੱਤੀ ਸੀ। ਡੀਏ ਵਧਣ ਨਾਲ ਉਸ ਅਨੁਪਾਤ ਵਿੱਚ ਡੀਆਰ ਵਿੱਚ ਵੀ ਵਾਧਾ ਹੋਵੇਗਾ।
7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਚੰਗੀ ਖ਼ਬਰ ਹੈ। ਥੇਤੀ ਹੀ ਸਾਰੇ ਕਰਮਚਾਰੀਆਂ ਲਈ ਡੀਏ ਵਿੱਚ ਇਜ਼ਾਫਾ ਹੋ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਕੇਂਦਰ ਸਰਕਾਰ ਦੇ 50 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਤੇ 65 ਲੱਖ ਤੋਂ ਵੱਧ ਪੈਨਸ਼ਰਾਂ ਨੂੰ ਮਿਲੇਗਾ। ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਰਿਲੀਜ਼ ਮੁਤਾਬਕ ਜਨਵਰੀ ਤੋਂ ਜੂਨ 2021 ਦੇ ਵਿਚ ਘੱਟੋ-ਘੱਟ ਡੀਏ ਚ 4 ਫੀਸਦ ਇਜ਼ਾਫਾ ਕੀਤਾ ਜਾ ਸਕਦਾ।
ਮਨੀ ਕੰਟਰੋਲ ਦੀ ਖਬਰ ਮੁਤਾਬਕ ਡੀਏ ਬਹਾਲ ਹੋਣ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਡੀਏ 17 ਫੀਸਦ ਤੋਂ ਵਧ ਕੇ 28 ਫੀਸਦ ਹੋ ਸਕਦਾ ਹੈ। ਇਸ ਨਾਲ ਜਨਵਰੀ ਤੋਂ ਜੂਨ 2020 ਤਕ ਡੀਏ ਚ ਤਿੰਨ ਫੀਸਦ ਵਾਧਾ, ਜੁਲਾਈ ਤੋਂ ਦਸੰਬਰ 2020 ਤਕ 4 ਫੀਸਦ ਵਾਧਾ ਤੇ ਜਨਵਰੀ ਤੋਂ ਜੂਨ 2021 ਤਕ 4 ਫੀਸਦ ਵਾਧਾ ਸ਼ਾਮਲ ਹੈ।
ਕੋਰੋਨਾਵਾਇਰਸ ਕਾਰਨ ਸਰਕਾਰ ਨੇ ਡੀਏ ਤੇ ਰੋਕ ਲਾ ਦਿੱਤੀ ਸੀ। ਡੀਏ ਵਧਣ ਨਾਲ ਉਸ ਅਨੁਪਾਤ ਵਿੱਚ ਡੀਆਰ ਵਿੱਚ ਵੀ ਵਾਧਾ ਹੋਵੇਗਾ। ਮਹਿੰਗਾਈ ਭੱਤੇ ਵਿੱਚ ਇਜ਼ਾਫਾ ਹੋਣ ਨਾਲ ਕੇਂਦਰ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਦਾ Dearness Relief ਵੀ ਬਹਾਲ ਕਰ ਦਿੱਤਾ ਜਾਵੇਗਾ।
ਤਨਖਾਹ 'ਚ ਵਾਧਾ ਹੋ ਜਾਵੇਗਾ
7ਵੇਂ ਪੇਅ ਕਮਿਸ਼ਨ ਦੇ ਤਹਿਤ ਸਰਕਾਰ ਨੇ ਡੀਏ 'ਚ ਇਜ਼ਾਫਾ ਕਰਨ ਨਾਲ ਕਰਮਚਾਰੀਆਂ ਦੀ ਤਨਖਾਹ 'ਚ ਚੰਗਾ ਵਾਧਾ ਹੋ ਜਾਵੇਗਾ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ DA ਬੇਸਿਕ ਸੈਲਰੀ ਦਾ 17 ਫੀਸਦ ਹੈ। ਜਦੋਂ ਇਸ 'ਚ ਵਾਧਾ 17 ਤੋਂ 28 ਫੀਸਦ ਹੋਵੇਗਾ ਤਾਂ ਤਨਖਾਹ 'ਚ ਕਾਫੀ ਇਜ਼ਾਫਾ ਹੋਵੇਗਾ।
DA ਦੀ ਬਹਾਲੀ ਮਗਰੋਂ ਕੇਂਦਰੀ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ ਵੀ ਵਧੇਗਾ। ਖਾਸ ਗੱਲ ਇਹ ਹੈ ਕਿ ਕੇਂਦਰੀ ਕਰਮਚਾਰੀਆਂ ਦਾ PF ਯੋਗਦਾਨ ਦੀ ਕੁਲੈਕਸ਼ਨ ਬੇਸਿਕ ਸੈਲਰੀ ਪਲੱਸ DA ਦੇ ਫਾਰਮੂਲੇ ਨਾਲ ਹੁੰਦੀ ਹੈ।
ਇਹ ਵੀ ਪੜ੍ਹੋ: ਅਬੂ ਧਾਬੀ ਦੇ ਇੰਟਰਨੈਸ਼ਨਲ ‘ਲੁਲੂ ਗਰੁੱਪ’ ਦੇ NRI ਚੇਅਰਮੈਨ ਦਾ ਹੈਲੀਕਾਪਟਰ ਕੇਰਲ ’ਚ ਹਾਦਸਾਗ੍ਰਸਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904