ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਫੋਰਸ 'ਚ ਕਾਂਸਟੇਬਲ ਦੀਆਂ 139 ਅਸਾਮੀਆਂ ਕੱਢੀਆਂ ਹਨ। ਇਸ ਲਈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਉਮੀਦਵਾਰ ਬਿਨੈ ਕਰ ਸਕਦੇ ਹਨ।
ਬਿਨੈ ਕਰਨ ਲਈ ਉਮਰ ਹੱਦ 28 ਸਾਲ ਹੈ। ਉਮੀਦਵਾਰ ਅਰਜ਼ੀ ਫਾਰਮ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਨਾਲ ਛੱਤੀਸਗੜ੍ਹ ਦੇ ਨਿਰਧਾਰਤ ਚੋਣ ਕੇਂਦਰਾਂ 'ਚੋਂ ਕਿਸੇ ਇੱਕ 'ਚ ਹਾਜ਼ਰ ਹੋਣਾ ਜ਼ਰੂਰੀ ਹੈ। ਚੋਣ 20 ਤੋਂ 31 ਅਗਸਤ ਤੱਕ ਹੋਵੇਗੀ।
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਫਿਟਨੈੱਸ ਆਧਾਰਤ ਹੋਵੇਗੀ। ਇਸ ਬਾਰੇ ਜ਼ਿਆਦਾ ਜਾਣਕਾਰੀ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.crpf.gov.in ਤੋਂ ਲੈ ਸਕਦੇ ਹਨ।