ਅੱਜ ਖਾਣ ਪੀਣ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲਾ ‘ਚ ਖਪਾਕਾਰ ਮਾਮਲਿਆ ਦੇ ਸਕਤੱਰ ਅਵਿਨਾਸ਼ ਸ਼੍ਰੀਵਾਸਤਵ ਦੀ ਪ੍ਰਧਾਨਗੀ ‘ਚ ਹੋਈ ਅੰਤਰ ਮੰਤਰਾਲਾ ਕਮੇਟੀ ਦੀ ਬੈਠਕ ‘ਚ ਟਮਾਟਰ ਦੀ ਕੀਮਤ ਨੂੰ ਲੈ ਕੇ ਚਰਚਾ ਕੀਤੀ ਗਈ। ਬੈਠਕ ‘ਚ ਤੈਅ ਕੀਤਾ ਗਿਆ ਕਿ ਦਿੱਲੀ ਦੇ ਬਾਜ਼ਾਰਾਂ ‘ਚ ਵੀ ਟਮਾਟਰ ਦੀ ਸਪਲਾਈ ਵਧਾਈ ਜਾਵੇ। ਇਸ ਲਈ ਦਿੱਲੀ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ। ਬੈਠਕ ‘ਚ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੀ ਹੋਈ ਕੀਮਤ ਸਿਰਫ ਥੌੜੇ ਸਮੇਂ ਲਈ ਹੈ ਅਤੇ ਜਲਦੀ ਹੀ ਟਮਾਟਰ ਦੀ ਸਪਲਾਈ ਨਾਰਮਲ ਹੋ ਜਾਵੇਗੀ।
ਦਿੱਲੀ ‘ਚ ਪਿਛਲੇ 10 ਦਿਨਾਂ ‘ਚ ਟਮਾਟਰ ਦੀ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਜੇਕਰ ਸਰਕਾਰੀ ਅੰਕੜੀਆਂ ਨੂੰ ਮਨੀਆ ਜਾਵੇ ਤਾਂ 10 ਜੁਲਾਈ ਤੋਂ ਬਾਅਦ ਹੁਣ ਤਕ ਇਸ ‘ਚ 28 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਹੋਇਆ ਹੈ। 10 ਜੁਲਾਈ ਨੂੰ ਦਿੱਲੀ ‘ਚ ਟਮਾਟਰ ਦੀ ਕੀਮਤ 37 ਰੁਪਏ ਪ੍ਰਤੀ ਕਿਲੋ ਸੀ ਜੋ 18 ਜੁਲਾਈ ਨੂੰ ਵਧਕੇ 65 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਰਸਾਤ ਕਰਕੇ ਟਮਾਟਰ ਦੀ ਕੀਮਤਾਂ ‘ਚ ਵਾਧਾ ਹੋਇਆ ਹੈ ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ।