ਦਰਅਸਲ ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਜਿੱਥੇ ਉਨ੍ਹਾਂ ਦੋ ਕੇਲੇ ਆਰਡਰ ਕੀਤੇ ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ। ਇਸ ਪਿੱਛੋਂ ਉਨ੍ਹਾਂ ਟਵੀਟ ਕਰ ਵੀਡੀਓ ਸ਼ੇਅਰ ਕੀਤੀ ਤੇ ਹੋਟਲ ਦੀ ਇਸ 'ਲੁੱਟ' ਨੂੰ ਉਜਾਗਰ ਕੀਤਾ। ਉਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਭਖਿਆ ਸੀ। ਕੁਝ ਲੋਕਾਂ ਨੇ ਬੋਸ ਦੇ ਹੱਕ ਤੇ ਕੁਝ ਨੇ ਉਸ ਦੇ ਵਿਰੋਧ ਵਿੱਚ ਟਿੱਪਣੀਆਂ ਕੀਤੀਆਂ ਸੀ।
ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਬੋਸ ਦੀ ਵੀਡੀਓ ਸਾਹਮਣੇ ਆਉਣ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਸੀ। ਹੁਣ ਇਸ 'ਤੇ ਕਾਰਵਾਈ ਹੋ ਗਈ ਹੈ ਤੇ ਹੋਟਲ ਨੂੰ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨਾ ਪਏਗਾ।
ਵੇਖੋ ਵੀਡੀਓ