(Source: ECI/ABP News/ABP Majha)
ਚੰਦਰਯਾਨ-2 ਦੀ ਲੈਂਡਿੰਗ ਤੋਂ ਪਹਿਲਾਂ ਪੀਐਮ ਮੋਦੀ ਦੀ ਦੇਸ਼ਵਾਸ਼ੀਆਂ ਨੂੰ ਖ਼ਾਸ ਅਪੀਲ
ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਦੇਸ਼ਵਾਸੀ ਦੇਰ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਨੂੰ ਵੇਖਣ ਤੇ ਇਸ ਦੌਰਾਨ ਆਪਣੀ ਤਸਵੀਰ ਕਲਿੱਕ ਕਰਕੇ ਟਵੀਟ ਕਰਨ। ਪੀਐਮ ਮੋਦੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਰੀਟਵੀਟ ਕਰਨਗੇ।
ਨਵੀਂ ਦਿੱਲੀ: ਚੰਦਰਯਾਨ-2 ਨੂੰ ਲੈ ਕੇ ਪੂਰਾ ਦੇਸ਼ ਬੇਹੱਦ ਉਤਸ਼ਾਹਿਤ ਹੈ। ਦੇਸ਼ ਬੜੀ ਉਤਸੁਕਤਾ ਨਾਲ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਚੰਦਰਯਾਨ-2 ਚੰਦ ‘ਤੇ ਲੈਂਡ ਕਰੇਗਾ। ਭਾਰਤ ਦਾ ਸਪੇਸਕ੍ਰਾਫਟ ਚੰਦਰਯਾਨ-2 7 ਸਤੰਬਰ ਦੀ ਤੜਕ ਸਵੇਰ 1:55 ਵਜੇ ਚੰਦਰਮਾ ਦੀ ਧਰਤੀ ‘ਤੇ ਉਤਰੇਗਾ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਦੇ ਗਵਾਹ ਬਣਨ ਲਈ ਬੰਗਲੁਰੂ ਵਿੱਚ ਇਸਰੋ ਦੇ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੌਜੂਦ ਰਹਿਣਗੇ।
I am extremely excited to be at the ISRO Centre in Bengaluru to witness the extraordinary moment in the history of India’s space programme. Youngsters from different states will also be present to watch those special moments! There would also be youngsters from Bhutan.
— Narendra Modi (@narendramodi) September 6, 2019
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵੀ ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਦੇਸ਼ਵਾਸੀ ਦੇਰ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਨੂੰ ਵੇਖਣ ਤੇ ਇਸ ਦੌਰਾਨ ਆਪਣੀ ਤਸਵੀਰ ਕਲਿੱਕ ਕਰਕੇ ਟਵੀਟ ਕਰਨ। ਪੀਐਮ ਮੋਦੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਰੀਟਵੀਟ ਕਰਨਗੇ।
I urge you all to watch the special moments of Chandrayaan - 2 descending on to the Lunar South Pole! Do share your photos on social media. I will re-tweet some of them too.
— Narendra Modi (@narendramodi) September 6, 2019
ਪੀਐਮ ਮੋਦੀ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। ਉਨ੍ਹਾਂ ਲਿਖਿਆ, ‘130 ਕਰੋੜ ਭਾਰਤੀ ਜਿਸ ਪਲ ਦਾ ਇੰਤਜ਼ਾਰ ਕਰ ਰਹੇ ਸੀ, ਉਹ ਕੁਝ ਹੀ ਘੰਟੇ ਦੂਰ ਹੈ। ਚੰਦਰਯਾਨ -2 ਅੱਜ ਰਾਤ ਚੰਦਰਮਾ ਦੇ ਦੱਖਣੀ ਹਿੱਸੇ ਦੀ ਸਤਹਿ 'ਤੇ ਉਤਰੇਗਾ। ਭਾਰਤ ਤੇ ਦੁਨੀਆ ਇੱਕ ਵਾਰ ਫਿਰ ਸਾਡੇ ਵਿਗਿਆਨੀਆਂ ਦੀ ਤਾਕਤ ਵੇਖਣਗੇ।’