ਪੜਚੋਲ ਕਰੋ
Advertisement
ਹੁਣ ਚੰਨ ‘ਤੇ ਤਿਰੰਗਾ ਫਹਿਰਾਉਣ ਦੀ ਤਿਆਰੀ, ਪੜ੍ਹੋ ਪੂਰੀ ਖ਼ਬਰ
ਚੰਦਰਯਾਨ-2 ਨੂੰ ਜੀਐਸਐਲਵੀ ਮਾਰਕ-3 ਰਾਹੀਂ ਭੇਜਿਆ ਜਾਵੇਗਾ। ਇਸ ਰਾਹੀਂ ਆਰਬਿਟਰ ਤੇ ਲੈਂਡਰ ਨੂੰ ਧਰਤੀ ਦੇ ਦਾਇਰੇ ‘ਚ ਸਥਾਪਤ ਕੀਤਾ ਜਾਵੇਗਾ। ਇਸ ਨੂੰ ਬਾਅਦ ‘ਚ ਚੰਨ ‘ਤੇ ਪਹੁੰਚਾਇਆ ਜਾਵੇਗਾ।
ਨਵੀਂ ਦਿੱਲੀ: ਦੇਸ਼ ਦੇ ਮਹੱਤਵਪੂਰਨ ਚੰਦਰ ਮਿਸ਼ਨ ਚੰਦਰਯਾਨ-2 ਦੀ ਅਜਮਾਇਸ਼ 9 ਤੋਂ 16 ਜੁਲਾਈ ‘ਚ ਹੋਵੇਗੀ। ਇਸ ਗੱਲ ਦੀ ਜਾਣਕਾਰੀ ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਦਿੱਤੀ ਹੈ। ਇਸਰੋ ਮੁਤਾਬਕ ਚੰਦਰਯਾਨ-2 ‘ਚ 3 ਮਾਡਊਲ ਆਰਬਿਟਰ, ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ) ਲੱਗੇ ਹੋਣਗੇ।
ਚੰਦਰਯਾਨ-2 ਨੂੰ ਜੀਐਸਐਲਵੀ ਮਾਰਕ-3 ਰਾਹੀਂ ਭੇਜਿਆ ਜਾਵੇਗਾ। ਇਸ ਰਾਹੀਂ ਆਰਬਿਟਰ ਤੇ ਲੈਂਡਰ ਨੂੰ ਧਰਤੀ ਦੇ ਦਾਇਰੇ ‘ਚ ਸਥਾਪਤ ਕੀਤਾ ਜਾਵੇਗਾ। ਇਸ ਨੂੰ ਬਾਅਦ ‘ਚ ਚੰਨ ‘ਤੇ ਪਹੁੰਚਾਇਆ ਜਾਵੇਗਾ। ਚੰਨ ਦੇ ਦਾਇਰੇ ‘ਚ ਪਹੁੰਚਣ ਤੋਂ ਬਾਅਦ ਲੈਂਡਰ ਨਿਕਲ ਕੇ ਚੰਨ ਦੀ ਧਰਤੀ ‘ਤੇ ਸਾਫਟ ਲੈਂਡਿੰਗ ਕਰੇਗਾ।
ਚੰਦਰਯਾਨ-2 ਦੇ ਕੁਝ ਟੈਸਟ ਪੂਰੇ ਨਾ ਹੋਣ ਕਰਕੇ ਇਸ ਨੂੰ ਲੌਂਚ ਨਹੀਂ ਕੀਤਾ ਜਾ ਸਕਿਆ ਸੀ। ਇਸ ਤੋਂ ਪਹਿਲਾਂ ਦੋ ਵਾਰ ਏਜੰਸੀ ਨੇ ਮਿਸ਼ਨ ਲੌਂਚ ਦੀ ਤਾਰੀਖ ਨੂੰ ਅੱਗੇ ਵਧਾਇਆ ਸੀ। ਇਸ ਮਿਸ਼ਨ ਦੇ ਲੌਂਚ ‘ਤੇ 200 ਕਰੋੜ ਰੁਪਏ ਤੇ ਹੋਰ ਕੰਮਾਂ ‘ਤੇ 600 ਕਰੋੜ ਰੁਪਏ ਖਰਚ ਆਉਣ ਦੀ ਗੱਲ ਕਹੀ ਗਈ ਹੈ। ਇਸ ਮਿਸ਼ਨ ਦੀ ਖਾਸ ਗੱਲ ਹੈ ਕਿ ਇਸ ਦੇ ਨਿਰਮਾਣ ਤੇ ਇਸਤੇਮਾਲ ‘ਚ ਆਉਣ ਵਾਲੀਆਂ ਚੀਜਾਂ ਸਵਦੇਸ਼ੀ ਹੋਣਗੀਆਂ ਤੇ ਇਸ ਲਈ ਇਨ੍ਹਾਂ ਦਾ ਖ਼ਰਚ ਵੀ ਘੱਟ ਹੈ। ਭਾਰਤ ਨੇ ਚੰਦਰਯਾਨ-1 ਨੂੰ 22 ਅਕਤੂਬਰ, 2008 ‘ਚ ਲੌਂਚ ਕੀਤਾ ਸੀ। ਇਸ ਤੋਂ ਬਾਅਦ ਹੁਣ ਕਰੀਬ 800 ਕਰੋੜ ਰੁਪਏ ਦਾ ਖ਼ਰਚ ਕਰਨ ਤੋਂ ਬਾਅਦ ਚੰਦਰਯਾਨ-2 ਨੂੰ ਲੌਂਚ ਕੀਤਾ ਜਾਣਾ ਹੈ।🇮🇳 #ISROMissions 🇮🇳 We are ready for one of the most exciting missions, #Chandrayaan2. Launch window between July 9-16 & likely Moon-landing on Sept 6, 2019. #GSLVMKIII will carry 3 modules of this #lunarmission - Orbiter, Lander (Vikram), Rover (Pragyan). More updates soon. pic.twitter.com/jzx9CMwUhR
— ISRO (@isro) 1 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement