ਪੜਚੋਲ ਕਰੋ
ਚੰਦਰਯਾਨ-2' ਦੀ ਲੌਂਚਿੰਗ 15 ਜੁਲਾਈ ਨੂੰ, ਇਸਰੋ ਨੇ ਸ਼ੇਅਰ ਕੀਤੀਆਂ ਤਸਵੀਰਾਂ
ਇਸਰੋ ਨੇ 'ਚੰਦਰਯਾਨ-2' ਦੀ ਲੌਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈੱਬਸਾਈਟ ‘ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ। ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲੌਂਚ ਕੀਤਾ ਜਾਵੇਗਾ।

ਨਵੀਂ ਦਿੱਲੀ: ਇਸਰੋ ਨੇ 'ਚੰਦਰਯਾਨ-2' ਦੀ ਲੌਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈੱਬਸਾਈਟ ‘ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ। ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲੌਂਚ ਕੀਤਾ ਜਾਵੇਗਾ। 3800 ਕਿਲੋ ਵਜ਼ਨੀ ਸਪੇਸਕ੍ਰਾਫਟ ‘ਚ 3 ਮਾਡਿਊਲ ਆਰਬਿਟਰ, ਲੈਂਡਰ, ਰੋਵਰ ਹੋਣਗੇ। ਇਸਰੋ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
'ਚੰਦਰਯਾਨ-2' ਮਿਸ਼ਨ 15 ਜੁਲਾਈ ਨੂੰ ਰਾਤ 2.51 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲੌਂਚ ਕੀਤਾ ਜਾਵੇਗਾ। ਯਾਨ 6 ਜਾਂ 7 ਨੂੰ ਚੰਦਰਮਾ ਦੇ ਦੱਖਣੀ ਧਰੂ ਕੋਲ ਲੈਂਡ ਕਰੇਗਾ। ਇਸ ਦੇ ਨਾਲ ਹੀ ਭਾਰਤ ਚੰਦ ‘ਤੇ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਦੇ ਪੁਲਾੜ ਵਾਹਨ ਚੰਨ ਦੀ ਧਰਤ ‘ਤੇ ਪਹੁੰਚ ਚੁੱਕੇ ਹਨ।
ਪੂਰੇ 'ਚੰਦਰਯਾਨ-2' ਮਿਸ਼ਨ ‘ਤੇ 603 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਜੀਐਸਐਲਵੀ ਦੀ ਕੀਮਤ 375 ਕਰੋੜ ਰੁਪਏ ਹੈ। ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਐਮਕੇ-3 ਕਰੀਬ 6000 ਕਿਵੰਟਲ ਵਜ਼ਨੀ ਰਾਕੇਟ ਹੈ। ਚੰਦਰਯਾਨ-1 ਅਕਤੂਬਰ 2008 ‘ਚ ਲੌਂਚ ਹੋਇਆ ਸੀ।


Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿੱਖਿਆ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
