Chandrayaan 3 Landing LIVE: ਲੈਂਡਰ ਇਮੇਜ ਕੈਮਰੇ ਤੋਂ ਕੁਝ ਇਦਾਂ ਦਾ ਨਜ਼ਰ ਆਇਆ ਚੰਦਰਮਾ, ਇਸਰੋ ਨੇ ਜਾਰੀ ਕੀਤਾ ਵੀਡੀਓ

Chandrayaan 3 Landing LIVE ਚੰਦਰਯਾਨ-3 23 ਅਗਸਤ ਨੂੰ ਚੰਦਰਮਾ 'ਤੇ ਲੈਂਡਿੰਗ ਕਰੇਗਾ, ਜਿਵੇਂ ਹੀ ਇਹ ਲੈਂਡਿੰਗ ਕਰੇਗਾ, ਉਦੋਂ ਹੀ 23 ਅਗਸਤ ਦਾ ਦਿਨ (ISRO) ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਹੋ ਜਾਵੇਗਾ।

ABP Sanjha Last Updated: 22 Aug 2023 08:39 PM
Chandrayaan 3 Live: ਚੰਦਰਯਾਨ-3 'ਚ ਕੀਤੇ ਗਏ ਕਰੀਬ 80 ਫੀਸਦੀ ਬਦਲਾਅ

Chandrayaan 3 Live: ਇਸਰੋ ਦੇ ਸਾਬਕਾ ਵਿਗਿਆਨੀ ਵਾਈ ਐੱਸ ਰਾਜਨ ਨੇ ਕਿਹਾ ਕਿ ਚੰਦਰਯਾਨ-3 'ਚ ਲਗਭਗ 80 ਫੀਸਦੀ ਬਦਲਾਅ ਕੀਤੇ ਗਏ ਹਨ। ਇਸਰੋ ਨੇ ਚੰਦਰਯਾਨ-3 ਵਿੱਚ ਕਈ ਚੀਜ਼ਾਂ ਸ਼ਾਮਲ ਕੀਤੀਆਂ ਹਨ। ਪਹਿਲਾਂ ਇਹ ਉਤਰਨ ਵੇਲੇ ਸਿਰਫ ਉਚਾਈ ਵੇਖਦਾ ਸੀ ਜਿਸ ਨੂੰ ਅਲਟੀਮੀਟਰ ਕਿਹਾ ਜਾਂਦਾ ਹੈ, ਹੁਣ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵੇਲੋਸਿਟੀ ਮੀਟਰ ਵੀ ਜੋੜਿਆ ਹੈ ਜਿਸ ਨੂੰ ਡੋਪਲਰ ਕਿਹਾ ਜਾਂਦਾ ਹੈ ਜਿਸ ਨਾਲ ਤੁਹਾਨੂੰ ਉੱਚਾਈ ਤੇ ਵੇਗ ਦਾ ਪਤਾ ਲੱਗ ਜਾਵੇਗਾ, ਤਾਂ ਕਿ ਖੁਦ ਨੂੰ ਕਾਬੂ ਕਰ ਸਕੇ।

Chandrayaan 3 Live: ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਕਰੇਗਾ ਲੈਂਡਿੰਗ

Chandrayaan 3 Live: ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸਰੋ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਹੋਰ ਨਵਾਂ ਵੀਡੀਓ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਚੰਦਰਯਾਨ ਆਪਣੇ ਤੈਅ ਸਮੇਂ 'ਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰੇਗਾ।

Chandrayaan 3 Live: ਚੰਦਰਯਾਨ-3 ਦਾ ਲਾਂਚਿੰਗ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫਰ, PIB ਨੇ ਪੋਸਟ ਕੀਤੀ ਵੀਡੀਓ, ਦੇਖੋ ਖੂਬਸੂਰਤ ਨਜ਼ਾਰਾ

Chandrayaan 3 Live: ਚੰਦਯਾਨ-3 ਪੁਲਾੜ ਵਿੱਚ ਆਪਣੀ ਲੈਂਡਿੰਗ ਲਈ ਤਿਆਰੀ ਕਰ ਰਿਹਾ ਹੈ, ਇਸ ਬਾਰੇ ਕਈ ਪੋਸਟਾਂ ਰੋਜ਼ਾਨਾ X ਦੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ।





Chandrayaan 3 Live: ਸਾਡੀ ਕੋਸ਼ਿਸ਼ ਹੈ ਕਿ ਚੰਦਰਮਾ ਉੱਤੇ ਵੀ ਤਿਰੰਗਾ ਲਹਿਰਾਇਆ ਜਾਵੇ - ਜੋਤੀਰਾਦਿੱਤਿਆ ਸਿੰਧੀਆ

Chandrayaan 3 Live: ਚੰਦਰਯਾਨ 3 ਮਿਸ਼ਨ 'ਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੇ ਇਤਿਹਾਸ ਰਚਿਆ ਹੈ। ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਹੁਣ ਸਾਡੀ ਕੋਸ਼ਿਸ਼ ਹੈ ਕਿ ਚੰਦਰਮਾ ਉੱਤੇ ਵੀ ਤਿਰੰਗਾ ਲਹਿਰਾਇਆ ਜਾਵੇ।

Chandrayaan 3 Live: ਚੰਦਰਯਾਨ-3 ਦਾ ਚੰਦਰਮਾ 'ਤੇ ਉਤਰਨ ਲਈ ਬੇਸਬਰੀ ਨਾਲ ਕਰ ਰਹੀ ਇੰਤਜ਼ਾਰ - ਸੁਨੀਤਾ ਵਿਲੀਅਮਸ

Chandrayaan 3 Live: ਚੰਦਰਯਾਨ-3 ਭਲਕੇ ਚੰਦਰਮਾ 'ਤੇ ਉਤਰੇਗਾ। ਇਸ ਨੂੰ ਲੈ ਕੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਪ੍ਰਗਿਆਨ ਰੋਵਰ ਦੇ ਉਤਰਨ ਦੀ ਉਡੀਕ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਾੜ ਖੋਜ ਦੇ ਖੇਤਰ ਨੂੰ ਰੂਪ ਦੇਣ ਵਿੱਚ ਭਾਰਤ ਦੀ ਅਹਿਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

Chandrayaan 3 Live: ਵਿਕਰਮ ਲੈਂਡਰ 25 ਕਿਲੋਮੀਟਰ ਦੀ ਉਚਾਈ ਤੋਂ ਸੁਰੱਖਿਅਤ ਲੈਂਡਿੰਗ ਲਈ ਕਰੇਗਾ ਸਤ੍ਹਾ ਦੀ ਨਿਗਰਾਨੀ

Chandrayaan 3 Live:  ਚੰਦਰਯਾਨ-3 'ਤੇ ਨਹਿਰੂ ਪਲੈਨੀਟੇਰੀਅਮ ਦੇ ਸੀਨੀਅਰ ਇੰਜੀਨੀਅਰ ਓਪੀ ਗੁਪਤਾ ਨੇ ਦੱਸਿਆ ਕਿ ਇਸਰੋ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਸਫਲ ਹਨ। ਇਸਰੋ ਨੇ ਚਾਰ ਦਿਨਾਂ ਤੱਕ ਚੱਲਣ ਲਈ ਲੋੜੀਂਦਾ ਈਂਧਨ ਰੱਖਿਆ ਹੈ। ਇਸ ਨੂੰ ਤਕਨੀਕੀ ਤੌਰ 'ਤੇ ਵਧੀਆ ਬਣਾਇਆ ਗਿਆ ਹੈ। ਵਿਕਰਮ ਲੈਂਡਰ 'ਚ ਲਗਾਇਆ ਗਿਆ ਹਾਈ ਰੈਜ਼ੋਲਿਊਸ਼ਨ ਕੈਮਰਾ ਸ਼ੁਰੂਆਤੀ ਤੌਰ 'ਤੇ 25 ਕਿਲੋਮੀਟਰ ਦੀ ਉਚਾਈ ਤੋਂ ਸੁਰੱਖਿਅਤ ਲੈਂਡਿੰਗ ਲਈ ਸਤ੍ਹਾ ਦੀ ਨਿਗਰਾਨੀ ਕਰੇਗਾ। ਉਮੀਦ ਹੈ ਇੱਕ ਢੁਕਵੀਂ ਥਾਂ ਲੱਭਣ ਤੋਂ ਬਾਅਦ ਇਹ ਸਮੇਂ ਸਿਰ ਉਤਰ ਜਾਵੇਗਾ।





Chandrayaan 3 Live: ਲੈਂਡਰ ਇਮੇਜ ਕੈਮਰੇ ਤੋਂ ਕੁਝ ਇਦਾਂ ਦਾ ਨਜ਼ਰ ਆਇਆ ਚੰਦਰਮਾ, ਇਸਰੋ ਨੇ ਜਾਰੀ ਕੀਤਾ ਵੀਡੀਓ

Chandrayaan 3 Live: ਭਾਰਤ ਦੇ ਚੰਦਰਯਾਨ-3 ਦੀ 23 ਅਗਸਤ ਨੂੰ ਸਾਫਟ ਲੈਂਡਿੰਗ ਤੋਂ ਪਹਿਲਾਂ ਇਸ ਦੇ ਲੈਂਡਰ 'ਚ ਲੱਗੇ ਕੈਮਰੇ ਨੇ ਚੰਦਰਮਾ ਦੀਆਂ ਤਸਵੀਰਾਂ ਲਈਆਂ ਹਨ। ਇਸਰੋ ਨੇ ਇੱਕ ਛੋਟੀ ਵੀਡੀਓ ਰਾਹੀਂ ਟਵੀਟ ਕਰਕੇ 'ਲੈਂਡਰ ਇਮੇਜਰ ਕੈਮਰਾ 4' ਤੋਂ ਲਈਆਂ ਗਈਆਂ ਤਸਵੀਰਾਂ ਨੂੰ ਜਾਰੀ ਕੀਤਾ ਹੈ।





Chandrayaan 3 Live: ਇਨ੍ਹਾਂ ਥਾਵਾਂ 'ਤੇ ਹੋਵੇਗੀ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ

Chandrayaan 3 Live: ਚੰਦਰਯਾਨ-3 ਦੀ ਰੀਅਲ ਟਾਈਮ ਅਪਡੇਟਸ ਪ੍ਰਾਪਤ ਕਰਨ ਲਈ ਇਸਰੋ ਦੀ ਅਧਿਕਾਰਤ ਵੈੱਬਸਾਈਟ isro.gov.in ਤੋਂ ਇਲਾਵਾ ਤੁਸੀਂ ਇਸਦੇ ਯੂਟਿਊਬ ਚੈਨਲ, ਇਸਰੋ ਦੇ ਫੇਸਬੁੱਕ ਪੇਜ ਜਾਂ ਦੂਰਦਰਸ਼ਨ ਦੇ ਡੀਡੀ ਨੈਸ਼ਨਲ ਟੀਵੀ ਚੈਨਲ ‘ਤੇ ਦੇਖ ਸਕਦੇ ਹੋ। ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ 'ਚ ਲੈਂਡ ਕਰਵਾਇਆ ਜਾਵੇਗਾ। ਇਹ ਉਹ ਹਿੱਸਾ ਹੈ ਜਿਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ।

Chandrayaan 3 Live: ਰੂਸ ਦੇ ਰਾਜਦੂਤ ਨੇ ਚੰਦਰਯਾਨ-3 ਲਈ ਕਹੀ ਇਹ ਗੱਲ

Chandrayaan 3 Live: ਭਾਰਤ ਵਿੱਚ ਹਰ ਕੋਈ ਅਤੇ ਮੈਂ ਵੀ ਚੰਦਰਮਾ ਦੇ ਓਰਬਿਟ ਵਿੱਚ ਕੱਲ੍ਹ ਹੋਣ ਵਾਲੀ ਘਟਨਾ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਇਹ ਭਾਰਤੀ ਚੰਦਰ ਪ੍ਰੋਗਰਾਮ ਸਫਲ ਹੋਵੇਗਾ ਅਤੇ ਰੋਵਰ ਸੁਰੱਖਿਅਤ ਰੂਪ ਨਾਲ ਉਤਰੇਗਾ ਅਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ...ਮੈਨੂੰ ਯਕੀਨ ਹੈ ਕਿ ਇਹ ਭਾਰਤ ਲਈ ਬਹੁਤ ਹੀ ਲਾਭਦਾਇਕ ਚੰਦਰ ਪ੍ਰੋਗਰਾਮ ਹੋਵੇਗਾ ਅਤੇ ਇਹ ਯਕੀਨੀ ਤੌਰ 'ਤੇ ਇੱਕ ਵੱਡੀ ਸਫਲਤਾ ਹੋਵੇਗੀ ਅਤੇ ਚੰਦਰਮਾ 'ਤੇ ਹੋਰ ਖੋਜਾਂ ਹੋਣਗੀਆਂ।

Chandrayaan 3 Live: ਲੈਂਡਿੰਗ ਤੋਂ ਇੱਕ ਦਿਨ ਪਹਿਲਾਂ ISRO ਚੀਫ ਨੇ ਦਿੱਤਾ ਇਹ ਬਿਆਨ

Chandrayaan 3 Live: ਲੈਂਡਿੰਗ ਤੋਂ ਇੱਕ ਦਿਨ ਪਹਿਲਾਂ, ਇਸਰੋ ਦੇ ਮੁਖੀ ਨੇ ਟਾਈਮਸ ਆਫ਼ ਇੰਡੀਆ ਨੂੰ ਕਿਹਾ, "ਸਾਨੂੰ ਭਰੋਸਾ ਹੈ ਕਿਉਂਕਿ ਹੁਣ ਤੱਕ ਸਭ ਕੁਝ ਠੀਕ ਰਿਹਾ ਹੈ ਅਤੇ ਇਸ ਮੋੜ ਤੱਕ ਕੁਝ ਵੀ ਅਚਾਨਕ ਨਹੀਂ ਹੋਇਆ ਹੈ। ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਇਸ ਪੜਾਅ ਤੱਕ ਸਾਰੀਆਂ ਪ੍ਰਣਾਲੀਆਂ ਨੇ ਸਾਡੀ ਲੋੜ ਅਨੁਸਾਰ ਪ੍ਰਦਰਸ਼ਨ ਕੀਤਾ ਹੈ।

Chandrayaan 3 Live: ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਚੰਦਰਯਾਨ-3 ਮਿਸ਼ਨ 'ਤੇ ਦਿੱਤਾ ਬਿਆਨ

Chandrayaan 3 Live: ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਚੰਦਰਯਾਨ-3 ਮਿਸ਼ਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਹਰ ਭਾਰਤੀ ਲਈ ਮਾਣ ਵਾਲਾ ਪਲ ਹੋਵੇਗਾ... ਭਾਰਤ ਅਜਿਹੀ ਸਥਿਤੀ 'ਤੇ ਪਹੁੰਚ ਗਿਆ ਹੈ ਜਿੱਥੇ ਉਹ ਚੰਦਰਮਾ 'ਤੇ ਆਪਣਾ ਉਪਕਰਨ ਭੇਜ ਸਕਦਾ ਹੈ... ਮੈਂ ਵਿਕਰਮ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਦਿਆਂ ਦੇਖਣ ਦੀ ਉਡੀਕ ਕਰ ਰਿਹਾ ਹਾਂ।"

Chandrayaan 3 Live: ਚੰਦਰਯਾਨ-3 ਦੀ ਸਾਫਟ ਲੈਂਡਿੰਗ ਲਈ ਵਾਰਾਣਸੀ 'ਚ ਪੂਜਾ

Chandrayaan 3 Live: ਚੰਦਰਯਾਨ-3 ਮਿਸ਼ਨ ਦੀ ਸਫਲ ਲਾਂਚਿੰਗ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਇਸ ਦੀ ਲੈਂਡਿੰਗ 'ਤੇ ਹੈ। ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਦੇਸ਼ ਭਰ ਦੇ ਲੋਕ ਦੁਆਵਾਂ ਅਤੇ ਅਰਦਾਸਾਂ ਕਰ ਰਹੇ ਹਨ। ਧਰਮਨਗਰੀ ਵਾਰਾਣਸੀ ਵਿੱਚ ਵੀ ਲੋਕਾਂ ਨੇ ਚੰਦਰਯਾਨ-3 ਦੀ ਸਫਲਤਾ ਲਈ ਵਿਸ਼ੇਸ਼ ਪੂਜਾ ਕੀਤੀ। ਕਮਾਛਾ ਸਥਿਤ ਮਾਂ ਕਾਮਾਖਿਆ ਮੰਦਰ 'ਚ ਲੋਕਾਂ ਨੇ ਚੰਦਰਯਾਨ ਦੀ ਤਸਵੀਰ ਨਾਲ ਵਿਸ਼ੇਸ਼ ਹਵਨ-ਪੂਜਨ ਕੀਤਾ।

Chandrayaan 3 Live: 23 ਅਗਸਤ ਨੂੰ ਇਸ ਵੇਲੇ ਸ਼ੁਰੂ ਹੋਵੇਗਾ ਲਾਈਵ ਟੈਲੀਕਾਸਟ

Chandrayaan 3 Live: ਇਸਰੋ ਨੇ ਕਿਹਾ ਕਿ ਚੰਦਰਯਾਨ-3 ਦੀ ਲੈਂਡਿੰਗ ਦਾ ਸਿੱਧਾ ਪ੍ਰਸਾਰਣ 23 ਅਗਸਤ ਨੂੰ ਸ਼ਾਮ 5.20 ਵਜੇ ਸ਼ੁਰੂ ਹੋਵੇਗਾ। ਉੱਥੇ ਹੀ ਇਸਰੋ ਨੇ 19 ਅਗਸਤ 2023 ਨੂੰ ਵਿਕਰਮ ਲੈਂਡਰ ਦੇ ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰੇ (LPDC) ਦੁਆਰਾ ਲਈਆਂ ਗਈਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਚੰਦਰਮਾ ਤੋਂ 70 ਕਿਲੋਮੀਟਰ ਉੱਪਰ ਦੀ ਦੂਰੀ ਤੋਂ ਲਿਆ ਗਿਆ ਸੀ।





Chandrayaan 3 Live: ਇਸਰੋ ਨੇ ਜਾਰੀ ਕੀਤਾ ਵਿਕਰਮ ਲੈਂਡਰ ਦਾ ਨਵਾਂ ਵੀਡੀਓ

Chandrayaan 3 Live: ਪੂਰੀ ਦੁਨੀਆ ਦੀਆਂ ਨਜ਼ਰਾਂ ਚੰਦਰਯਾਨ-3 ਮਿਸ਼ਨ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਭਾਰਤੀ ਪੁਲਾੜ ਖੋਜ ਸੰਸਥਾਨ ਨੇ ਇੱਕ ਨਵਾਂ ਵੀਡੀਓ ਪੋਸਟ ਕਰਕੇ ਮਿਸ਼ਨ ਨੂੰ ਲੈ ਕੇ ਉਤਸੁਕਤਾ ਵਧਾ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਮਿਸ਼ਨ ਨਿਰਧਾਰਤ ਸਮੇਂ 'ਤੇ ਹੈ ਅਤੇ ਪ੍ਰਣਾਲੀਆਂ ਦੀ ਨਿਯਮਤ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਿਸ਼ਨ ਦੀ ਨਿਗਰਾਨੀ ਕਰਨ ਵਾਲਾ ਕੈਂਪਸ ਵੀ ਜੋਸ਼ ਅਤੇ ਊਰਜਾ ਨਾਲ ਭਰਿਆ ਹੋਇਆ ਹੈ।


 





ਪਿਛੋਕੜ

Chandrayaan 3 Landing LIVE: ਚੰਦਰਯਾਨ-3 23 ਅਗਸਤ ਨੂੰ ਚੰਦਰਮਾ 'ਤੇ ਲੈਂਡਿੰਗ ਕਰੇਗਾ, ਜਿਵੇਂ ਹੀ ਇਹ ਲੈਂਡਿੰਗ ਕਰੇਗਾ, ਉਦੋਂ ਹੀ 23 ਅਗਸਤ ਦਾ ਦਿਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਹੋ ਜਾਵੇਗਾ। ਜਿਵੇਂ-ਜਿਵੇਂ ਘੰਟੇ ਬੀਤ ਰਹੇ ਹਨ, ਉਵੇਂ ਹੀ ਲੋਕਾਂ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ।  ਹਰ ਕੋਈ 23 ਅਗਸਤ ਦੀ ਸ਼ਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸਰੋ ਨੇ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਲਈ ਇਹ ਤਾਰੀਖ ਕਿਉਂ ਚੁਣੀ ਅਤੇ ਕੋਈ ਹੋਰ ਦਿਨ ਨਹੀਂ?


ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡ ਕਰੇਗਾ ਅਤੇ ਫਿਲਹਾਲ ਉਥੇ ਹਨੇਰਾ ਹੈ, 23 ਅਗਸਤ ਨੂੰ ਉਥੇ ਸੂਰਜ ਚੜ੍ਹੇਗਾ। ਚੰਦਰਯਾਨ ਦਾ ਸਮਾਂ ਇਸ ਤਰ੍ਹਾਂ ਤੈਅ ਕੀਤਾ ਗਿਆ ਹੈ ਕਿ 23 ਅਗਸਤ ਨੂੰ ਜਦੋਂ ਸੂਰਜ ਚੰਦਰਮਾ 'ਤੇ ਚਮਕੇਗਾ ਤਾਂ ਚੰਦਰਯਾਨ-3 ਸਾਫਟ ਲੈਂਡਿੰਗ ਕਰੇਗਾ।


23 ਅਗਸਤ ਨੂੰ ਚੰਦਰਮਾ 'ਤੇ ਨਿਕਲੇਗਾ ਸੂਰਜ


ਧਰਤੀ ਦੀ ਤਰ੍ਹਾਂ ਚੰਦਰਮਾ 'ਤੇ ਇਕ ਦਿਨ 24 ਘੰਟਿਆਂ ਦਾ ਨਹੀਂ, ਸਗੋਂ 708.7 ਘੰਟਿਆਂ ਦਾ ਹੁੰਦਾ ਹੈ। ਚੰਦਰਮਾ ਦਾ ਇੱਕ ਦਿਨ ਧਰਤੀ ਦੇ 29 ਦਿਨਾਂ ਦੇ ਬਰਾਬਰ ਹੁੰਦਾ ਹੈ। ਚੰਦਰਮਾ ਦਾ ਇੱਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ ਅਤੇ ਇੱਕ ਰਾਤ ਲੰਬੀ ਹੁੰਦੀ ਹੈ। ਚੰਦਰਮਾ 'ਤੇ ਦਿਨ ਦੀ ਸ਼ੁਰੂਆਤ 23 ਅਗਸਤ ਨੂੰ ਹੋਵੇਗੀ, ਇਸ ਲਈ ਇਸ ਤਰੀਕ ਨੂੰ ਇਸ ਲਈ ਚੁਣਿਆ ਗਿਆ ਤਾਂ ਕਿ ਖੋਜ 'ਚ ਕੋਈ ਦਿੱਕਤ ਨਾ ਆਵੇ ਅਤੇ ਇਸਰੋ ਨੂੰ ਦਿਨ ਦੀ ਰੌਸ਼ਨੀ 'ਚ ਚੰਦਰਮਾ ਦੀਆਂ ਬਿਹਤਰ ਤਸਵੀਰਾਂ ਮਿਲ ਸਕਣ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.