Mission Chandrayaan 3: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਮਿਸ਼ਨ ਚੰਦਰਯਾਨ-3 ਚੰਦਰਮਾ ਦੇ ਹੋਰ ਨੇੜੇ ਪਹੁੰਚ ਗਿਆ ਹੈ। ਲਾਂਚ ਤੋਂ ਇੱਕ ਮਹੀਨੇ ਬਾਅਦ ਸੋਮਵਾਰ (14 ਅਗਸਤ) ਨੂੰ ਚੰਦਰਯਾਨ-3 ਚੰਦਰਮਾ ਦੇ ਚੌਥੇ ਓਰਬਿਟ ਵਿੱਚ ਦਾਖਲ ਹੋ ਗਿਆ ਅਤੇ 150 km x 177 km ਵਾਲੇ ਓਰਬਿਟ ਵਿੱਚ ਚੱਕਰ ਲਾ ਰਿਹਾ ਹੈ। ਇਸਰੋ ਨੇ ਟਵਿੱਟਰ (X) 'ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।


ਇਸਰੋ ਨੇ ਟਵੀਟ ‘ਚ ਲਿਖਿਆ, ਚੰਦਰਯਾਨ-3 ਨੇ ਸਫਲਤਾਪੂਰਵਕ ਓਰਬਿਟ ਘਟਾਉਣ ਦਾ ਇਕ ਹੋਰ ਪੜਾਅ ਪੂਰਾ ਕਰ ਲਿਆ ਅਤੇ ਚੰਦਰਮਾ ਦੇ ਸਭ ਤੋਂ ਨਜ਼ਦੀਕੀ ਓਰਬਿਟ 'ਚ ਪਹੁੰਚ ਗਿਆ।' 16 ਅਗਸਤ ਨੂੰ ਚੰਦਰਯਾਨ ਚੰਦਰਮਾ ਦੇ ਹੋਰ ਕਰੀਬ ਪਹੁੰਚ ਜਾਵੇਗਾ। ਇਸਰੋ ਨੇ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਕਰਕੇ ਕਿਹਾ ਸੀ ਕਿ ਭਾਰਤ ਦਾ ਪੁਲਾੜ ਯਾਨ 14 ਅਗਸਤ ਨੂੰ ਆਪਣਾ ਆਖਰੀ ਚੱਕਰ ਲਾਉਣ ਤੋਂ ਬਾਅਦ 11 ਵਜ ਕੇ 30 ਮਿੰਟ ਤੋਂ 12 ਵਜ ਕੇ 30 ਮਿੰਟ ਦੇ ਵਿਚਕਾਰ ਚੰਦਰਮਾ ਦੀ ਸਤ੍ਹਾ ਦੇ ਹੋਰ ਨੇੜੇ ਪਹੁੰਚ ਜਾਵੇਗਾ। ਫਿਲਹਾਲ ਚੰਦਰਯਾਨ ਚੰਦਰਮਾ ਤੋਂ 1437 ਕਿ.ਮੀ. ਦੀ ਦੂਰੀ ‘ਤੇ ਹੈ।






ਇਹ ਵੀ ਪੜ੍ਹੋ: ਹਿਮਾਚਲ 'ਚ ਕੁਦਰਤ ਦਾ ਕਹਿਰ, ਢਿੱਗਾਂ ਡਿੱਗਣ ਨਾਲ ਸ਼ਿਵ ਮੰਦਰ ਰੁੜ੍ਹਿਆ, ਸੋਲਨ 'ਚ ਬੱਦਲ ਫਟਿਆ, ਮੰਡੀ 'ਚ ਸਰਕਾਰੀ ਰੁੜ੍ਹੀ


ਭਾਰਤ ਬਣ ਜਾਵੇਗਾ ਚੌਥਾ ਦੇਸ਼


ਇਸਰੋ ਨੇ ਇੱਕ ਮਹੀਨਾ ਪਹਿਲਾਂ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਚੰਦਰਯਾਨ ਲਾਂਚ ਕੀਤਾ ਸੀ। ਚੰਦਰਯਾਨ-3 ਮਿਸ਼ਨ ਦੇ ਤਿੰਨ ਮਹੱਤਵਪੂਰਨ ਸੀਕਵੈਂਸ ਹਨ। ਪਹਿਲਾ ਹਿੱਸਾ ਧਰਤੀ 'ਤੇ ਕੇਂਦਰਿਤ ਹੈ, ਦੂਜਾ ਚੰਦਰਮਾ ਦੇ ਰਸਤੇ 'ਤੇ ਅਤੇ ਤੀਜਾ ਚੰਦਰਮਾ 'ਤੇ ਪਹੁੰਚਣਾ। ਇਹ ਤਿੰਨ ਪੜਾਅ ਪੂਰੇ ਹੁੰਦਿਆਂ ਹੀ ਲੈਂਡਰ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇਕਰ ਭਾਰਤ ਇਸ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਚੀਨ, ਅਮਰੀਕਾ ਅਤੇ ਰੂਸ ਤੋਂ ਬਾਅਦ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਲੈਂਡਿੰਗ ਕਰਨ ਦੀ ਥਾਂ ਤੈਅ ਕੀਤੀ ਜਾਵੇਗੀ।


ਚੰਦਰਯਾਨ-2 ਦੇ ਅੰਕੜਿਆਂ 'ਤੇ ਕੀਤਾ ਗਿਆ ਅਧਿਐਨ


ਪਿਛਲੇ ਮਿਸ਼ਨ ਦੀਆਂ ਖਾਮੀਆਂ ਨੂੰ ਸਮਝਣ ਲਈ ਇਸ ਵਾਰ ਵਿਗਿਆਨੀਆਂ ਨੇ ਚੰਦਰਯਾਨ-2 ਦੇ ਲੈਂਡਿੰਗ ਸਬੰਧੀ ਅੰਕੜਿਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਤਾਂ ਜੋ ਚੰਦਰਯਾਨ-3 ਦੀ ਲੈਂਡਿੰਗ ਸਫਲਤਾਪੂਰਵਕ ਹੋ ​​ਸਕੇ। ਚੰਦਰਮਾ ਵੱਲ ਭਾਰਤ ਦੀ ਯਾਤਰਾ ਦਾ ਹਰ ਕਦਮ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ।


ਇਹ ਵੀ ਪੜ੍ਹੋ: Independence Day 2023: ਆਜ਼ਾਦੀ ਦੇ ਜਸ਼ਨਾਂ ਲਈ 10,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ, ਕੈਮਰਿਆਂ ਨਾਲ ਹੋਏਗੀ ਚਿਹਰਿਆਂ ਦੀ ਪਛਾਣ