Chandrayaan-3 Landing: ਜਦੋਂ ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੂੰ ਚੰਦਰਯਾਨ-2 ਨੇ ਕਿਹਾ - 'ਸਵਾਗਤ ਹੈ ਦੋਸਤ..', ISRO ਨੇ ਦਿੱਤਾ ਲੇੇਟੇਸਟ ਅਪਡੇਟ
Chandrayaan-3 Mission: ਚੰਦਰਯਾਨ-3 ਮਿਸ਼ਨ ਦੇ ਦੌਰਾਨ ਚੰਦਰਯਾਨ-2 ਦਾ ਆਰਬਿਟਰ ਵੀ ਕਾਫੀ ਮਦਦ ਕਰ ਰਿਹਾ ਹੈ। ਚਾਰ ਸਾਲ ਪਹਿਲਾਂ ਚੰਦਰਯਾਨ-2 ਦਾ ਲੈਂਡਰ ਚੰਦਰਮਾ 'ਤੇ ਕਰੈਸ਼ ਹੋ ਗਿਆ ਸੀ।
Chandrayaan-3 Mission Update: ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਲੈਂਡਰ ਮੋਡਿਊਲ (LM) ਚੰਦਰਮਾ ਦੇ ਓਰਬਿਟ ਵਿੱਚ ਚੱਕਰ ਲਾ ਰਿਹਾ ਹੈ ਅਤੇ ਇਤਿਹਾਸ ਰਚਣ ਲਈ ਤਿਆਰ ਹੈ। ਇਸਰੋ ਨੇ ਕਿਹਾ ਕਿ ਲੈਂਡਰ ਦੀ ਬੁੱਧਵਾਰ (23 ਅਗਸਤ) ਨੂੰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੀ ਉਮੀਦ ਹੈ। ਚੰਦਰਮਾ ਵੱਲ ਵੱਧ ਰਹੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦਾ ਚੰਦਰਯਾਨ-2 ਦੇ ਆਰਬਿਟਰ ਨਾਲ ਸੰਪਰਕ ਹੋ ਗਿਆ ਹੈ।
ਇਸਰੋ ਨੇ ਸੋਮਵਾਰ (21 ਅਗਸਤ) ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਸਰੋ ਨੇ ਲਿਖਿਆ, "ਸਵਾਗਤ ਹੈ ਦੋਸਤ - ਚੰਦਰਯਾਨ-2 ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦਾ ਰਸਮੀ ਤੌਰ 'ਤੇ ਸੁਆਗਤ ਕੀਤਾ। ਦੋਵਾਂ ਵਿਚਕਾਰ ਦੋ-ਪੱਖੀ ਸੰਚਾਰ ਸਥਾਪਿਤ ਹੋ ਗਿਆ ਹੈ। ਹੁਣ ਲੈਂਡਰ ਮਾਡਿਊਲ ਨਾਲ ਸੰਪਰਕ ਵਿੱਚ ਰਹਿਣ ਦੇ ਵੱਧ ਰਾਹ ਹਨ। ਲੈਂਡਿੰਗ ਦਾ ਲਾਈਵ ਟੈਲੀਕਾਸਟ ਬੁੱਧਵਾਰ ਨੂੰ ਸ਼ਾਮ 5:20 ਵਜੇ ਸ਼ੁਰੂ ਹੋ ਜਾਵੇਗਾ।"
ਇਹ ਵੀ ਪੜ੍ਹੋ: ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਮਾਮਲੇ ’ਚ ਸਿੱਕਮ ਸਰਕਾਰ ਦਾ ਰਵੱਈਆ ਨਕਾਰਾਤਮਕ, ਅਗਲੀ ਸੁਣਵਾਈ 1 ਸਤੰਬਰ ਨੂੰ
ਚੰਦਰਯਾਨ-2 ਦਾ ਆਰਬਿਟਰ ਕਰ ਰਿਹਾ ਮਦਦ
ਦਰਅਸਲ, ਭਾਰਤ ਦਾ ਚੰਦਰਯਾਨ-2 ਦਾ ਲੈਂਡਰ ਸਾਲ 2019 ਵਿਚ ਚੰਦਰਮਾ 'ਤੇ ਸੋਫਟ ਲੈਂਡਿੰਗ ਕਰਨ ਵੇਲੇ ਕਰੈਸ਼ ਹੋ ਗਿਆ ਸੀ। ਹਾਲਾਂਕਿ, ਚੰਦਰਯਾਨ-2 ਦਾ ਆਰਬਿਟਰ 2019 ਤੋਂ ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ ਅਤੇ ਇਸ ਨੇ ਚੰਦਰਯਾਨ-3 ਮਿਸ਼ਨ ਵਿੱਚ ਬਹੁਤ ਮਦਦ ਕੀਤੀ ਹੈ।
Chandrayaan-3 Mission:
— ISRO (@isro) August 21, 2023
‘Welcome, buddy!’
Ch-2 orbiter formally welcomed Ch-3 LM.
Two-way communication between the two is established.
MOX has now more routes to reach the LM.
Update: Live telecast of Landing event begins at 17:20 Hrs. IST.#Chandrayaan_3 #Ch3
ਸੁਰੱਖਿਅਤ ਲੈਂਡਿੰਗ ਦੀ ਜਗ੍ਹਾ ਵਿੱਚ ਕੀਤੀ ਮਦਦ
ਚੰਦਰਯਾਨ-2 ਆਰਬਿਟਰ ਲੈਂਡਰ ਮਾਡਿਊਲ ਨਾਲ ਸੰਚਾਰ ਕਰ ਰਿਹਾ ਹੈ। ਇਸ ਰਾਹੀਂ ਸਿਗਨਲ ਗਰਾਊਂਡ ਸਟੇਸ਼ਨ ਤੱਕ ਵੀ ਪਹੁੰਚ ਜਾਵੇਗਾ। ਚੰਦਰਯਾਨ-2 ਆਰਬਿਟਰ ਨੇ ਪਹਿਲਾਂ ਹੀ ਚੰਦਰਯਾਨ-3 ਲੈਂਡਰ ਲਈ ਸੁਰੱਖਿਅਤ ਲੈਂਡਿੰਗ ਸਾਈਟ ਦੀ ਪਛਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
Chandrayaan-3 Mission:
— ISRO (@isro) August 21, 2023
Here are the images of
Lunar far side area
captured by the
Lander Hazard Detection and Avoidance Camera (LHDAC).
This camera that assists in locating a safe landing area -- without boulders or deep trenches -- during the descent is developed by ISRO… pic.twitter.com/rwWhrNFhHB
ਚੰਦਰਯਾਨ-3 ਨੂੰ 14 ਜੁਲਾਈ ਨੂੰ ਕੀਤਾ ਗਿਆ ਸੀ ਲਾਂਚ
ਇਸਰੋ ਨੇ ਸੋਮਵਾਰ ਨੂੰ ਲੈਂਡਰ ਦੇ LHDAC ਕੈਮਰੇ ਵਿੱਚ ਕੈਦ ਚੰਦ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸਦਾ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਨੂੰ ਪ੍ਰਾਪਤ ਕਰਨਾ ਹੈ।