ਪੜਚੋਲ ਕਰੋ
Advertisement
ਫ਼ਿਲਮ 'ਛਪਾਕ' ਦੀ ਰਿਲੀਜ਼ ਨਹੀਂ ਰੁਕੇਗੀ, ਪੜ੍ਹੋ ਕੋਰਟ ਦੇ ਨਿਰਦੇਸ਼
ਫ਼ਿਲਮ 'ਛਪਾਕ' ਦੀ ਰਿਲੀਜ਼ ਨਹੀਂ ਰੁਕੇਗੀ। ਅਦਾਲਤ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' ਦੇ ਨਿਰਮਾਤਾਵਾਂ ਨੂੰ ਵੀਰਵਾਰ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਦੇ ਵਕੀਲ ਨੂੰ ਫ਼ਿਲਮ 'ਚ ਕ੍ਰੈਡਿਟ ਦੇਣ ਦੇ ਨਿਰਦੇਸ਼ ਦਿੱਤੇ। ਵਧੀਕ ਸਿਵਲ ਜੱਜ ਪੰਕਜ ਸ਼ਰਮਾ ਨੇ ਕਿਹਾ ਕਿ ਵਕੀਲ ਅਪਰਨਾ ਭੱਟ ਦੇ ਸਹਿਯੋਗ ਦੀ ਪਛਾਣ ਕਰਨੀ ਜ਼ਰੂਰੀ ਹੈ।
ਨਵੀਂ ਦਿੱਲੀ: ਫ਼ਿਲਮ 'ਛਪਾਕ' ਦੀ ਰਿਲੀਜ਼ ਨਹੀਂ ਰੁਕੇਗੀ। ਅਦਾਲਤ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' ਦੇ ਨਿਰਮਾਤਾਵਾਂ ਨੂੰ ਵੀਰਵਾਰ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਦੇ ਵਕੀਲ ਨੂੰ ਫ਼ਿਲਮ 'ਚ ਕ੍ਰੈਡਿਟ ਦੇਣ ਦੇ ਨਿਰਦੇਸ਼ ਦਿੱਤੇ। ਵਧੀਕ ਸਿਵਲ ਜੱਜ ਪੰਕਜ ਸ਼ਰਮਾ ਨੇ ਕਿਹਾ ਕਿ ਵਕੀਲ ਅਪਰਨਾ ਭੱਟ ਦੇ ਸਹਿਯੋਗ ਦੀ ਪਛਾਣ ਕਰਨੀ ਜ਼ਰੂਰੀ ਹੈ।
ਜੱਜ ਨੇ ਕਿਹਾ ਕਿ ਅਦਾਲਤ ਦਾ ਮੰਨਣਾ ਹੈ ਕਿ ਅੰਤਰਿਮ ਸਟੇਅ ਦੀ ਮੰਗ ਕਰ ਰਹੀ ਪਟੀਸ਼ਨ ਵਿੱਚ ਆਧਾਰ ਹੈ। ਸਕ੍ਰੀਨਿੰਗ ਦੌਰਾਨ, ਅਸਲ ਫੁਟੇਜ਼ ਤੇ ਫੋਟੋ ਵਿੱਚ ਲਾਈਨ ਲਿਖਦਿਆਂ, ਉਨ੍ਹਾਂ ਦੇ ਕੰਮ ਨੂੰ ਮੰਨਿਆ ਜਾਣਾ ਚਾਹੀਦਾ ਹੈ ਕਿ “ਔਰਤਾਂ ਵਿਰੁੱਧ ਜਿਨਸੀ ਤੇ ਸਰੀਰਕ ਹਿੰਸਾ ਵਿਰੁੱਧ ਅਪਰਨਾ ਭੱਟ ਦੀ ਲੜਾਈ ਜਾਰੀ ਹੈ।
ਦਰਅਸਲ, ਵਕੀਲ ਅਪਰਨਾ ਭੱਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਉਸ ਨੇ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਅਪਰਨਾ ਨੇ ਦਾਅਵਾ ਕੀਤਾ ਸੀ ਕਿ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਨੇ ਕਈ ਸਾਲਾਂ ਤੱਕ ਕੇਸ ਲੜਿਆ ਪਰ ਉਸ ਨੂੰ ਫ਼ਿਲਮ 'ਚ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ।
ਇਸ ਤੋਂ ਬਾਅਦ ਅਪਰਨਾ ਨੇ ਪਟੀਸ਼ਨ ਜ਼ਰੀਏ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਕੱਲ੍ਹ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਧਰ ਫ਼ਿਲਮ 'ਛਪਕ' ਦੀ ਰਿਲੀਜ਼ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਸਰਕਾਰ ਨੇ ਇਸ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ।
दीपिका पादुकोण अभिनीत ऐसिड अटैक सर्वाइवर पर बनी फ़िल्म “ छपाक “ जो 10 जनवरी को देश भर के सिनेमाघरों में रिलीज़ हो रही है , को मध्यप्रदेश में टैक्स फ़्री करने की घोषणा करता हूँ। 1/2
— Office Of Kamal Nath (@OfficeOfKNath) January 9, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement