ਵਾਰਾਣਸੀ 'ਚ PM ਮੋਦੀ ਦੀ ਕਾਰ ਉੱਤੇ ਸੁੱਟੀ ਗਈ ਚੱਪਲ ? ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਦੇਖੋ ਵੀਡੀਓ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ 'ਤੇ ਕਥਿਤ ਤੌਰ 'ਤੇ ਚੱਪਲ ਸੁੱਟੀ ਗਈ ਸੀ ਜੋ ਉਨ੍ਹਾਂ ਦੀ SUV ਦੇ ਬੋਨਟ 'ਤੇ ਡਿੱਗ ਗਈ ਸੀ। ਇਸ ਘਟਨਾ ਦੀ ਵੀਡੀਓ ਪੂਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਚੱਪਲ ਕਹਿ ਰਹੇ ਹਨ ਪਰ ਅਜੇ ਤੱਕ ਇਸ ਦੀ ਕਿਸੇ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ।
PM Modi Varanasi visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਮੰਗਲਵਾਰ (18 ਜੂਨ) ਨੂੰ, ਪੀਐਮ ਮੋਦੀ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਜਿੱਥੇ ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ ਅਤੇ ਕਈ ਥਾਵਾਂ 'ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਵਿੱਚ ਪੀਐਮ ਮੋਦੀ ਦੀ ਸੁਰੱਖਿਆ ਲਈ ਤੈਨਾਤ ਇੱਕ ਸੁਰੱਖਿਆ ਕਰਮੀ ਗੱਡੀ ਤੋਂ ਕੋਈ ਚੀਜ਼ ਹਟਾਉਂਦੇ ਨਜ਼ਰ ਆਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ 'ਤੇ ਕਥਿਤ ਤੌਰ 'ਤੇ ਚੱਪਲ ਸੁੱਟੀ ਗਈ ਸੀ ਜੋ ਉਨ੍ਹਾਂ ਦੀ SUV ਦੇ ਬੋਨਟ 'ਤੇ ਡਿੱਗ ਗਈ ਸੀ। ਇਸ ਘਟਨਾ ਦੀ ਵੀਡੀਓ ਪੂਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਚੱਪਲ ਕਹਿ ਰਹੇ ਹਨ ਪਰ ਅਜੇ ਤੱਕ ਇਸ ਦੀ ਕਿਸੇ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ।
Is this true?
— 𝐈𝐍𝐃𝐈𝐀 गठबंधन (@INDIA_Alliancee) June 19, 2024
People throwing Chhapal on PM Modi convey pic.twitter.com/Nrh3JQsfPn
ਜਾਣੋ ਕੀ ਹੈ ਵੀਡੀਓ
ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰਿਆ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝਾ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਾਰਾਣਸੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੁਲੇਟਪਰੂਫ ਗੱਡੀ 'ਤੇ ਚੱਪਲਾਂ ਸੁੱਟੀਆਂ ਗਈਆਂ। ਵੀਡੀਓ 'ਚ ਇੱਕ ਸੁਰੱਖਿਆ ਕਰਮਚਾਰੀ ਬੋਨਟ ਤੋਂ ਚੱਪਲ ਚੁੱਕ ਕੇ ਸੁੱਟਦਾ ਦਿਖਾਈ ਦੇ ਰਿਹਾ ਹੈ।
वाराणसी से नरेंद्र मोदी सांसद हैं. वहाँ उनके ख़िलाफ़ भारी असंतोष है
— Supriya Shrinate (@SupriyaShrinate) June 20, 2024
सिर्फ़ 1.5 लाख जीत की मार्जिन इसका प्रमाण भी है. वह देश में सबसे कम अंतर से जीतने वाले प्रधानमंत्री हैं
उनकी कार पर चप्पल फेंकना ग़लत है, इसका समर्थन कोई नहीं कर रहा
लेकिन लोगों के अंदर रोष और प्रतिकार को… pic.twitter.com/8imxMPhWp7
ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਪੋਸਟ ਕਰਦੇ ਹੋਏ, ਸੁਪ੍ਰਿਆ ਨੇ ਕਿਹਾ ਕਿ ਨਰਿੰਦਰ ਮੋਦੀ ਵਾਰਾਣਸੀ ਤੋਂ ਸੰਸਦ ਮੈਂਬਰ ਹਨ। ਉੱਥੇ ਉਸ ਦੇ ਖਿਲਾਫ ਭਾਰੀ ਅਸੰਤੁਸ਼ਟੀ ਹੈ, ਸਿਰਫ 1.5 ਲੱਖ ਦਾ ਜਿੱਤ ਦਾ ਫਰਕ ਵੀ ਇਸ ਦਾ ਸਬੂਤ ਹੈ। ਉਹ ਦੇਸ਼ ਦੇ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵਾਲੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਦੀ ਕਾਰ ਉੱਤੇ ਚੱਪਲ ਸੁੱਟਣਾ ਗ਼ਲਤ ਹੈ, ਪਰ ਲੋਕਾਂ ਦੇ ਗੁੱਸੇ ਅਤੇ ਵਿਰੋਧ ਨੂੰ ਵੀ ਸਮਝਣਾ ਪਵੇਗਾ। ਲਾਚਾਰੀ ਅਤੇ ਮੰਦਹਾਲੀ ਤੋਂ ਪੈਦਾ ਹੋਏ ਇਸ ਗੁੱਸੇ ਦਾ ਹੱਲ ਕਰਨਾ ਕਾਸ਼ੀ ਦੇ ਸੰਸਦ ਮੈਂਬਰ ਦਾ ਫਰਜ਼ ਹੈ ਅਤੇ ਇਹੀ ਲੋਕਤੰਤਰ ਦੀ ਪਛਾਣ ਹੈ!