ਨਵੀਂ ਦਿੱਲੀ: ਪਾਣੀ ਦੇ ਘੱਟਦੇ ਪੱਧਰ ਦੀ ਦਿੱਕਤ ਨਾਲ ਜੂਝ ਰਹੇ ਭਾਰਤੀਆਂ ਲਈ ਖੁਸ਼ਖਬਰੀ ਹੈ। ਇੰਜਨੀਅਰਾਂ ਦੀ ਨਵੀਂ ਕਾਢ ਕੱਢੀ ਹੈ ਜਿਸ ਨਾਲ 95 ਫੀਸਦੀ ਪਾਣੀ ਦੀ ਬੱਚਤ ਹੋਏਗੀ। ਪੰਜਾਬ ਵਰਗੇ ਸੂਬੇ ਵਿੱਚ ਵੀ ਇਸ ਨੋਜਲ ਦਾ ਕਾਫੀ ਲਾਹਾ ਹੋ ਸਕਦਾ ਹੈ। ਇਸ ਨਾਲ 95 ਫੀਸਦੀ ਪਾਣੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੀ ਤਕਨੀਕ ਨੂੰ ਹੋਰ ਵਿਕਸਿਤ ਕਰਕੇ ਖੇਤੀਬਾੜੀ ਵਿੱਚ ਵੀ ਪਾਣੀ ਦੀ ਦੀ ਬੱਚਤ ਕੀਤੀ ਜਾ ਸਕਦਾ ਹੈ।

ਦਰਅਸਲ ਚੇਨਈ ਦੇ ਵੈਲੋਰ ਜ਼ਿਲ੍ਹੇ ‘ਚ ਹਾਲ ਹੀ ‘ਚ ਟ੍ਰੇਨ ਰਾਹੀਂ 25 ਲੱਖ ਲੀਟਰ ਪਾਣੀ ਪਹੁੰਚਾਇਆ ਗਿਆ। ਚੇਨਈ ਦੇ ਜ਼ਿਆਦਾਤਰ ਸ਼ਹਿਰਾਂ ‘ਚ ਪਾਣੀ ਦੀ ਕਮੀ ਕਾਫੀ ਜ਼ਿਆਦਾ ਹੋ ਚੁੱਕੀ ਹੈ। ਬਾਰਸ਼ ਤੋਂ ਬਾਅਦ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋ ਸਕੇ, ਇਸ ਲਈ ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਇੰਜਨੀਅਰਾਂ ਨੇ ਅਜਿਹੀ ਡਿਵਾਈਸ ਬਚਾਈ ਹੈ ਜੋ 95% ਤਕ ਪਾਣੀ ਦੀ ਬਰਬਾਦੀ ਨੂੰ ਰੋਕ ਸਕਦੀ ਹੈ। ਹਰ ਘਰ ‘ਚ ਰੋਜ਼ 35 ਲੀਟਰ ਪਾਣੀ ਦੀ ਬਚਤ ਹੋ ਸਕਦੀ ਹੈ।



ਡਿਵਾਇਸ (ਨੋਜਲ) ਨੂੰ ਆਟੋਮਾਇਜੇਸ਼ਨ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਤਕਨੀਕ ਕਰਕੇ ਟੂਟੀ ‘ਚੋਂ ਇੱਕ ਮਿੰਟ ‘ਚ 600 ਮਿਲੀ ਪਾਣੀ ਨਿਕਲਦਾ ਹੈ ਜਦਕਿ ਆਮ ਨੋਜਲ ਵਿੱਚੋਂ ਇੱਕ ਮਿੰਟ ‘ਚ 12 ਲੀਟਰ ਪਾਣੀ ਨਿਕਲਦਾ ਹੈ। ਇਸ ਨਾਲ 95% ਪਾਣੀ ਬਚ ਸਕਦਾ ਹੈ। ਜਿਵੇਂ ਹੱਥ ਧੋਣ ਲਈ 600 ਮਿਲੀ ਪਾਣੀ ਖ਼ਰਚ ਹੁੰਦਾ ਹੈ, ਇਸ ਡਿਵਾਇਸ ਦੇ ਇਸਤੇਮਾਲ ਤੋਂ ਬਾਅਦ ਸਿਰਫ 15-20 ਮਿਲੀ ਪਾਣੀ ਖ਼ਰਚ ਹੋਵੇਗਾ।

ਸਟਾਰਟਅੱਪ ਦੇ ਫਾਉਂਡਰ ਅਰੁਣ ਸੁਬ੍ਰਮਣੀਅਮ ਮੁਤਾਬਕ, ਡਿਵਾਇਸ ਬਿਨਾ ਕਿਸੇ ਦੇ ਮਦਦ ਤੋਂ ਮਹਿਜ਼ 30 ਸੈਕਿੰਡ ‘ਚ ਫਿੱਟ ਹੋ ਜਾਵੇਗੀ। ਇਹ ਨੋਜਲ ਪੂਰੀ ਤਰ੍ਹਾਂ ਤਾਂਬੇ ਦੀ ਬਣੀ ਹੈ ਜੋ ਹਾਰਡ ਵਾਟਰ ਨੂੰ ਸੁਧਾਰਨ ‘ਚ ਬਿਹਤਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰੋਟੋਟਾਈਪ ਤਿਆਰ ਕਰਨ ‘ਚ ਛੇ ਮਹੀਨੇ ਦਾ ਸਮਾਂ ਲੱਗਿਆ ਸੀ। ਲੋਕਾਂ ਦੇ ਕਈ ਸੁਝਾਅ ਮਿਲਣ ਤੋਂ ਬਾਅਦ ਇਸ ਨੂੰ ਕੁਝ ਮਹੀਨਿਆਂ ‘ਚ ਹੋਰ ਬਿਹਤਰ ਬਣਾਇਆ ਗਿਆ ਹੈ।