ਸ਼ੁੱਭ ਮਹੂਰਤ ਦੇ ਚੱਕਰ 'ਚ 11 ਸਾਲ ਮਹਿਲਾ ਨਹੀਂ ਗਈ ਸਹੁਰੇ ਘਰ , ਆਖਰ ਕੋਰਟ ਨੇ ਸੁਣਾਇਆ ਵੱਡਾ ਫੈਸਲਾ
ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਅਪਨਾਉਣਾ ਅਕਸਰ ਚੰਗੀ ਜ਼ਿੰਦਗੀ ਬਣਾਉਣ ਲਈ ਜਰੂਰੀ ਮੰਨੇ ਜਾਂਦੇ ਹਨ ਪਰ ਜੇਕਰ ਇਹੀ ਰੀਤੀ ਰਿਵਾਜ਼ ਚੰਗੀ ਜ਼ਿੰਦਗੀ ‘ਚ ਰੁਕਾਵਟ ਬਣ ਜਾਣ ਤਾਂ ਫੇਰ ਕੀ?
ਰਾਏਪੁਰ : ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਅਪਨਾਉਣਾ ਅਕਸਰ ਚੰਗੀ ਜ਼ਿੰਦਗੀ ਬਣਾਉਣ ਲਈ ਜਰੂਰੀ ਮੰਨੇ ਜਾਂਦੇ ਹਨ ਪਰ ਜੇਕਰ ਇਹੀ ਰੀਤੀ ਰਿਵਾਜ਼ ਚੰਗੀ ਜ਼ਿੰਦਗੀ ‘ਚ ਰੁਕਾਵਟ ਬਣ ਜਾਣ ਤਾਂ ਫੇਰ ਕੀ? ਅਜਿਹਾ ਮਾਮਲਾ ਸਾਹਮਣੇ ਆਇਆ ਛੱਤੀਸਗੜ੍ਹ ਤੋਂ ਜਿੱਥੇ ਇੱਕ ਮਹਿਲਾ ਸ਼ੁੱਭ ਮਹੂਰਤ ਦੇ ਨਾਮ ‘ਤੇ 11 ਸਾਲਾਂ ਤੱਕ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰਦੀ ਰਹੀ। ਮਾਮਲਾ ਕੋਰਟ ਤੱਕ ਪਹੁੰਚਿਆ ਤਾਂ ਜਸਟਿਸ ਗੌਤਮ ਭਾਦੁੜੀ ਤੇ ਰਜਨੀ ਦੂਬੇ ਦੀ ਬੈਂਚ ਨੇ ‘ਪਰਤਿਆਗ’ ਦਾ ਮਾਮਲਾ ਮੰਨਦੇ ਹੋਏ ਹਿੰਦੂ ਮੈਰਿਜ ਐਕਟ ਤਹਿਤ ਇਸ ਨੂੰ ਭੰਗ ਕਰ ਦਿੱਤਾ।
ਕੋਰਟ ਨੇ ਐਕਟ ਤਹਿਤ ਤਲਾਕ ਨੂੰ ਮਨਜ਼ੂਰੀ ਵੀ ਦੇ ਦਿੱਤੀ। ਦਰਅਸਲ ਸੰਤੋਸ਼ ਸਿੰਘ ਨਾਮਕ ਸ਼ਖਸ ਨੇ ਫੈਮਿਲੀ ਕੋਰਟ ‘ਚ ਪਰਤਿਆਗ ਦੇ ਆਧਾਰ ‘ਤੇ ਤਲਾਕ ਲਈ ਪਟੀਸ਼ਨ ਪਾਈ ਸੀ। ਕੋਰਟ ਨੇ ਇਸ ਆਧਾਰ ‘ਤੇ ਤਾਲਾਕ ਦੇਣ ਤੋਂ ਇਨਕਾਰ ਕਰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਦੇ ਬਾਅਦ ਸੰਤੋਸ਼ ਨੇ ਹਾਈਕੋਰਟ ‘ਚ ਤਲਾਕ ਦੀ ਗੁਹਾਰ ਲਗਾਈ ਸੀ।
ਪਟੀਸ਼ਨ ‘ਚ ਸੰਤੋਸ਼ ਨੇ ਕਿਹਾ ਸੀ ਕਿ 2010 ‘ਚ ਵਿਆਹ ਦੇ ਬਾਅਦ ਉਸਦੀ ਪਤਨੀ ਸਿਰਫ 11 ਦਿਨ ਉਸਦੇ ਨਾਲ ਰਹੀ ਅਤੇ ਫਿਰ ਪੇਕੇ ਚਲੀ ਗਈ। ਉੱਥੋਂ ਉਸਨੇ ਆਪਣੀ ਪਤਨੀ ਨੂੰ ਕਈ ਵਾਰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਸ਼ੁਭ ਮਹੂਰਤ ਨਾ ਹੋਣ ਦੀ ਗੱਲ ਕਹਿ ਕੇ ਆਉਣ ਤੋਂ ਇਨਕਾਰ ਕਰਦੀ ਰਹੀ। ਉੱਥੇ ਹੀ ਪਤਨੀ ਦਾ ਕਹਿਣਾ ਸੀ ਕਿ ਉਸਦਾ ਪਤੀ ਸ਼ੁਭ ਮਹੂਰਤ ‘ਤੇ ਉਸ ਨੂੰ ਲੈਣ ਨਹੀਂ ਆਇਆ ਜਿਸ ਕਾਰਨ ਉਹ ਸਹੁਰੇ ਘਰ ਜਾ ਹੀ ਨਹੀਂ ਸਕੀ। ਪਤਨੀ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਪਤੀ ਨੂੰ ਛੱਡਿਆ ਨਹੀਂ ਹੈ ਬਸ ਉਹ ਆਪਣੇ ਰੀਤੀ ਰਿਵਾਜ਼ਾਂ ਦਾ ਪਾਲਣ ਕਰ ਰਹੀ ਸੀ।
ਹਾਈ ਕੋਰਟ ਨੇ ਤਲਾਕ ਨੂੰ ਦਿੱਤੀ ਮਨਜ਼ੂਰੀ
ਇਸ ‘ਤੇ ਕੋਰਟ ਨੇ ਕਿਹਾ ਕਿ ਸ਼ੁਭ ਮਹੂਰਤ ਕਿਸੇ ਪਰਿਵਾਰ ਦੇ ਸੁਖੀ ਸਮੇਂ ਲਈ ਹੁੰਦਾ ਹੈ ਪਰ ਇਸ ਮਾਮਲੇ ‘ਚ ਇਸ ਨੂੰ ਰੋਕ ਦੇ ਰੂਪ ‘ਚ ਵਰਤਿਆ ਗਿਆ ਹੈ। ਕੋਰਟ ਨੇ ਵਿਆਹ ਨੂੰ ਰੱਦ ਕਰਦੇ ਹੋਏ ਹਿੰਦੂ ਵਿਆਹ ਐਕਟ ਦੀ ਧਾਰਾ 13 (ਆਈਬੀ) ਤਹਿਤ ਤਲਾਕ ਦੀ ਮਨਜ਼ੂਰੀ ਦੇ ਦਿੱਤੀ। ਆਪਣੇ ਆਦੇਸ਼ ‘ਚ ਕੋਰਟ ਨੇ ਇਹ ਵੀ ਕਿਹਾ ਹੈ ਕਿ ਫੈਕਟਸ ਦੇ ਮੁਤਾਬਕ, ਪਤਨੀ ਆਪਣੇ ਪਤੀ ਨੂੰ ਪੂਰੀ ਤਰ੍ਹਾਂ ਨਾਲ ਛੱਡ ਚੁੱਕੀ ਸੀ ਇਸ ਲਈ ਤਲਾਕ ਪਤੀ ਦਾ ਹੱਕ ਹੈ।
ਇਹ ਵੀ ਪੜ੍ਹੋ : Omicron: ਜੇਕਰ ਤੁਹਾਡੇ 'ਚ ਇਹ ਲੱਛਣ ਤਾਂ ਨਜ਼ਰਅੰਦਾਜ਼ ਨਾ ਕਰੋ, ਹੋ ਸਕਦਾ 'ਓਮੀਕਰੋਨ', ਸਰਦੀ-ਜ਼ੁਕਾਮ ਨੂੰ ਹਲਕੇ 'ਚ ਨਾ ਲਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490