Report on Student suicide: ਕਿਸਾਨਾਂ ਨਾਲੋਂ ਵੱਧ ਬੱਚੇ ਕਿਉਂ ਕਰ ਰਹੇ ਖੁਦਕੁਸ਼ੀ? ਅੰਕੜਿਆਂ ਨੇ ਕੀਤਾ ਹੈਰਾਨ
Report on Student suicide: ਭਾਰਤ ਵਿੱਚ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਦਰਜ ਕੀਤੇ ਗਏ ਹਨ।
Report on Student suicide: ਭਾਰਤ ਵਿੱਚ ਵਿਦਿਆਰਥੀਆਂ ਦੇ ਖੁਦਕੁਸ਼ੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਖੁਲਾਸਾ ਇਕ ਰਿਪੋਰਟ 'ਚ ਹੋਇਆ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਵਿੱਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੀ ਦਰ ਸਮੁੱਚੇ ਖੁਦਕੁਸ਼ੀ ਦੇ ਰੁਝਾਨ ਨਾਲੋਂ ਵੱਧ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਦੇ ਆਧਾਰ 'ਤੇ ਸਾਲਾਨਾ IC3 ਕਾਨਫਰੰਸ ਅਤੇ ਐਕਸਪੋ 2024 ਵਿੱਚ ਬੁੱਧਵਾਰ (28 ਅਗਸਤ) ਨੂੰ 'ਸਟੂਡੈਂਟ ਸੁਸਾਈਡਜ਼: ਐਨ ਏਪੀਡੈਮਿਕ ਇਨ ਇੰਡੀਆ' ਰਿਪੋਰਟ ਲਾਂਚ ਕੀਤੀ ਗਈ। ਇਸ ਰਿਪੋਰਟ ਮੁਤਾਬਕ ਦੇਸ਼ ਵਿੱਚ ਖੁਦਕੁਸ਼ੀਆਂ ਦੀ ਕੁੱਲ ਗਿਣਤੀ ਵਿੱਚ ਸਾਲਾਨਾ 2 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਖੁਦਕੁਸ਼ੀ ਦੇ ਮਾਮਲਿਆਂ ਦੀ 'ਅੰਡਰ-ਰਿਪੋਰਟਿੰਗ' ਦੇ ਬਾਵਜੂਦ ਇਨ੍ਹਾਂ ਮਾਮਲਿਆਂ 'ਚ 4 ਫੀਸਦੀ ਦਾ ਵਾਧਾ ਹੋਇਆ ਹੈ।
ਮਹਿਲਾ ਵਿਦਿਆਰਥਣਾ ਦੇ ਵਧੇ ਖੁਦਕੁਸ਼ੀ ਦੇ ਮਾਮਲੇ
ਇਸ ਰਿਪੋਰਟ ਅਨੁਸਾਰ ਪਿਛਲੇ ਦੋ ਦਹਾਕਿਆਂ ਵਿੱਚ ਵਿਦਿਆਰਥਣਾਂ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ 4 ਫ਼ੀਸਦੀ ਵਾਧਾ ਹੋਇਆ ਹੈ, ਜੋ ਕਿ ਕੌਮੀ ਔਸਤ ਨਾਲੋਂ ਦੁੱਗਣਾ ਹੈ। 2022 ਵਿੱਚ ਕੁੱਲ ਵਿਦਿਆਰਥੀ ਦੀਆਂ ਖੁਦਕੁਸ਼ੀਆਂ ਵਿੱਚੋਂ 53 ਫੀਸਦੀ ਲੜਕੇ ਸਨ। 2021 ਤੋਂ 2022 ਦਰਮਿਆਨ 6 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਵਿਦਿਆਰਥਣਾਂ 'ਚ ਖੁਦਕੁਸ਼ੀ ਦੇ ਮਾਮਲੇ 7 ਫੀਸਦੀ ਦੀ ਦਰ ਨਾਲ ਵਧੇ ਹਨ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਵਿੱਚ ਖੁਦਕੁਸ਼ੀ ਦੀਆਂ ਘਟਨਾਵਾਂ ਆਬਾਦੀ ਦੇ ਵਧਣ ਅਤੇ ਕੁੱਲ ਖੁਦਕੁਸ਼ੀ ਦੇ ਰੁਝਾਨ ਨਾਲੋਂ ਵੱਧ ਹਨ। ਪਿਛਲੇ ਦਸ ਸਾਲਾਂ ਵਿੱਚ 0-24 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 582 ਮਿਲੀਅਨ ਤੋਂ ਘਟ ਕੇ 581 ਮਿਲੀਅਨ ਰਹਿ ਗਈ ਹੈ।
ਇਨ੍ਹਾਂ ਸੂਬਿਆਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਮਾਮਲੇ
ਰਿਪੋਰਟ ਮੁਤਾਬਕ ਸਭ ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਦੇ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਹਨ। ਇਹ ਕੁੱਲ ਅੰਕੜਿਆਂ ਦਾ ਤੀਜਾ ਹਿੱਸਾ ਹੈ। ਜਦੋਂ ਕਿ ਦੱਖਣੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਇਨ੍ਹਾਂ ਅੰਕੜਿਆਂ ਵਿੱਚ 29 ਫੀਸਦੀ ਯੋਗਦਾਨ ਹੈ। ਇਸ ਸੂਚੀ 'ਚ ਰਾਜਸਥਾਨ 10ਵੇਂ ਸਥਾਨ 'ਤੇ ਹੈ। ਜਿੱਥੇ ਕੋਟਾ ਆਪਣੇ ਕੋਚਿੰਗ ਕੇਂਦਰਾਂ ਨਾਲ ਜੁੜੇ ਦਬਾਅ ਲਈ ਜਾਣਿਆ ਜਾਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਐਨਸੀਆਰਬੀ ਦੇ ਅੰਕੜੇ ਪੁਲਿਸ ਦੁਆਰਾ ਦਰਜ ਐਫਆਈਆਰ 'ਤੇ ਅਧਾਰਤ ਹਨ। ਜ਼ਿਕਰਯੋਗ ਹੈ ਕਿ IC-3 ਇੱਕ ਸਵੈ-ਸੇਵੀ ਸੰਸਥਾ ਹੈ ਜੋ Guidances And Training Resources ਰਾਹੀਂ Higher Educational Institute ਦੀ ਮਦਦ ਕਰਦੀ ਹੈ।