ਪੜਚੋਲ ਕਰੋ
(Source: ECI/ABP News)
ਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤ
ਪੂਰਬੀ ਲੱਦਾਖ ਵਿੱਚ ਚੀਨ ਅਸਲ ਕੰਟਰੋਲ ਰੇਖਾ 'ਤੇ ਚਾਲਾਂ ਚੱਲ ਰਿਹਾ ਹੈ। ਇੱਕ ਪਾਸੇ ਉਸ ਨੇ ਆਪਣੇ ਸੈਨਿਕਾਂ ਨੂੰ ਵਾਪਸ ਬੁਲਾਇਆ ਨਹੀਂ ਪਰ ਦੂਜੇ ਪਾਸੇ ਚੀਨ ਦਾਅਵਾ ਕਰ ਰਿਹਾ ਹੈ ਕਿ ਜ਼ਿਆਦਾਤਰ ਥਾਂਵਾਂ ਤੋਂ ਫੌਜਾਂ ਵਾਪਸ ਆ ਗਈਆਂ ਹਨ।
![ਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤ China again makes dangerous move, Indian Army becomes vigilant, deploys 35,000 extra troops ਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤ](https://static.abplive.com/wp-content/uploads/sites/5/2016/06/28154526/hindi-chini-india-china.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੀਨ ਨੇ ਅਸਲ ਕੰਟਰੋਲ ਰੇਖਾ ਤੋਂ ਆਪਣੀਆਂ ਫੌਜਾਂ ਨਹੀਂ ਹਟਾਈਆਂ। ਬੇਸ਼ੱਕ ਚੀਨੀ ਸਰਕਾਰ ਨੇ ਫੌਜ ਹਟਾਉਣ ਦਾ ਦਾਅਵੇ ਕੀਤੇ ਹਨ ਪਰ ਸਥਿਤੀ ਅਜੇ ਵੀ ਜਿਉਂ ਦੀ ਤਿਉਂ ਹੈ। ਚੀਨ ਦੀ ਇਸ ਰਣਨੀਤੀ ਤੋਂ ਭਾਰਤ ਚੰਗੀ ਤਰ੍ਹਾਂ ਜਾਣੂ ਹੈ। ਇਸ ਲਈ ਫੌਜਾਂ ਨੇ ਅਸਲ ਕੰਟਰੋਲ ਰੇਖਾ 'ਤੇ ਚੀਨ ਦੀ ਕਿਸੇ ਵੀ ਹਰਕਤ ਦਾ ਢੁਕਵਾਂ ਜਵਾਬ ਦੇਣ ਦੀ ਤਿਆਰੀ ਕੀਤੀ ਹੈ। ਪੂਰਬੀ ਲੱਦਾਖ ਵਿੱਚ ਲੰਮੇ ਸਮੇਂ ਤੋਂ ਫੌਜੀ ਤਣਾਅ ਦੇ ਸੰਕੇਤਾਂ ਦੇ ਮੱਦੇਨਜ਼ਰ ਸੈਨਾ ਸਰਹੱਦ ਦੇ ਨਾਲ 35 ਹਜ਼ਾਰ ਵਾਧੂ ਜਵਾਨ ਤਾਇਨਾਤ ਕਰਨ ਜਾ ਰਹੀ ਹੈ। ਇਹ ਜਾਣਕਾਰੀ ਸੀਨੀਅਰ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, “ਪੂਰਬੀ ਲੱਦਾਖ ਵਿੱਚ ਸੈਨਿਕਾਂ ਦੀ ਵਾਪਸੀ ਬਾਰੇ ਕੁਝ ਪ੍ਰਗਤੀ ਹੋਈ ਹੈ ਪਰ ਵਾਪਸੀ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ। ਦੋਵਾਂ ਪਾਸਿਆਂ ਦੇ ਸੀਨੀਅਰ ਸੈਨਿਕ ਕਮਾਂਡਰ ਜਲਦੀ ਹੀ ਰਸਤਾ ਲੱਭਣ ਲਈ ਮਿਲਣ ਜਾ ਰਹੇ ਹਨ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਰਹੱਦ ‘ਤੇ ਸ਼ਾਂਤੀ ਸਭ ਤੋਂ ਜ਼ਰੂਰੀ ਸ਼ਰਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਚੀਨੀ ਪੱਖ ਗੰਭੀਰਤਾ ਨਾਲ ਕੰਮ ਕਰੇਗਾ ਤੇ ਪਹਿਲਾਂ ਵਿਸ਼ੇਸ਼ ਪ੍ਰਤੀਨਿਧੀਆਂ 'ਚ ਹੋਈ ਸਹਿਮਤੀ ਮੁਤਾਬਕ ਸੈਨਿਕਾਂ ਦੀ ਪੂਰੀ ਵਾਪਸੀ ਨੂੰ ਯਕੀਨੀ ਬਣਾਏਗਾ।"
ਦਰਅਸਲ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਤੇ ਚੀਨ ਵਿਚਾਲੇ ਸੈਨਿਕ ਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਦੇ ਕਈ ਪੜਾਅ ਹੋਏ ਹਨ। ਇਸ ਤਹਿਤ ਸਰਹੱਦੀ ਵਿਵਾਦਾਂ ਤੇ ਹੋਰ ਪ੍ਰਬੰਧਾਂ ਦੇ ਹੱਲ ਲਈ ਸਥਾਪਤ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤਹਿਤ ਚਾਰ ਪੜਾਵਾਂ, ਤਿੰਨ ਪੜਾਵਾਂ ਲਈ ਕਮਾਂਡਰ ਪੱਧਰ 'ਤੇ ਮੀਟਿੰਗਾਂ ਕੀਤੀਆਂ ਗਈਆਂ। ਦੋਵਾਂ ਪਾਸਿਆਂ ਦੀਆਂ ਤਾਕਤਾਂ ਬਹੁਤੀਆਂ ਥਾਂਵਾਂ 'ਤੇ ਫਰੰਟ ਲਾਈਨ ਤੋਂ ਪਿੱਛੇ ਹਟ ਗਈਆਂ ਹਨ। ਹਾਲਾਤ ਆਮ ਹੁੰਦੇ ਜਾ ਰਹੇ ਹਨ। ਭਾਰਤ ਤੇ ਚੀਨ ਇਸ ਸਮੇਂ ਪੰਜਵੇਂ ਕਮਾਂਡਰ ਪੱਧਰੀ ਗੱਲਬਾਤ ਦੀ ਤਿਆਰੀ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਦੋਵਾਂ ਪਾਸਿਆਂ ਤੋਂ ਸ਼ਾਂਤੀ ਸਥਾਪਤ ਕਰਨ ਲਈ ਕਦਮ ਚੁੱਕੇ ਜਾਣਗੇ।
ਦੋਵਾਂ ਧਿਰਾਂ ਦੇ ਬਿਆਨਾਂ ਨੂੰ ਵੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਚੀਨ ਸਾਰੇ ਮਾਮਲੇ ਵੱਲ ਵਧੇਰੇ ਧਿਆਨ ਨਹੀਂ ਦੇ ਰਿਹਾ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਯੋਜਨਾਬੱਧ ਤਰੀਕੇ ਨਾਲ ਪੂਰੇ ਮਾਮਲੇ ਨੂੰ ਲੰਬਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਦਰਮਿਆਨ ਅਗਾਂਹ ਦਾ ਰਾਹ ਲੱਭਣ ਲਈ ਸੈਨਿਕ ਗੱਲਬਾਤ ਦੇ ਅਗਲੇ ਗੇੜ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੇ ਨਾਲ ਹੀ ਚੀਨ ਦਾਅਵਾ ਕਰ ਰਿਹਾ ਹੈ ਕਿ ਐਲਏਸੀ 'ਤੇ ਹੁਣ ਹਾਲਾਤ ਠੀਕ ਹੋ ਰਹੇ ਹਨ। ਭਾਰਤ ਨੇ ਵੀਰਵਾਰ ਨੂੰ ਚੀਨ ਦਾ ਦੋਗਲਾ ਚਿਹਰਾ ਜੱਗ ਜ਼ਾਹਰ ਕਰਦਿਆਂ ਕਿਹਾ ਕਿ ਪੂਰਬੀ ਲੱਦਾਖ 'ਚ ਐਲਏਸੀ 'ਤੇ ਸਾਰੇ ਇਲਾਕਿਆਂ 'ਚ ਚੀਨੀ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)