(Source: ECI/ABP News)
ਚੀਨ ਤੇ ਭਾਰਤ ਮੁੜ ਆਹਮੋ-ਸਾਹਮਣੇ, ਦੋਵਾਂ ਮੁਲਕਾਂ ਦੇ 2-2 ਲੱਖ ਸੈਨਿਕਾਂ ਨੇ ਸੰਭਾਲਿਆ ਮੋਰਚਾ
ਇਹ ਜਾਣ ਕੇ ਹੈਰਾਨੀ ਹੋਏਗੀ ਕਿ 1962 ਦੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ LAC ਉੱਤੇ ਭਾਰਤੀ ਸੈਨਿਕਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ।
![ਚੀਨ ਤੇ ਭਾਰਤ ਮੁੜ ਆਹਮੋ-ਸਾਹਮਣੇ, ਦੋਵਾਂ ਮੁਲਕਾਂ ਦੇ 2-2 ਲੱਖ ਸੈਨਿਕਾਂ ਨੇ ਸੰਭਾਲਿਆ ਮੋਰਚਾ China and India again face to face, with 2-2 lakh troops from both countries taking the lead ਚੀਨ ਤੇ ਭਾਰਤ ਮੁੜ ਆਹਮੋ-ਸਾਹਮਣੇ, ਦੋਵਾਂ ਮੁਲਕਾਂ ਦੇ 2-2 ਲੱਖ ਸੈਨਿਕਾਂ ਨੇ ਸੰਭਾਲਿਆ ਮੋਰਚਾ](https://feeds.abplive.com/onecms/images/uploaded-images/2021/06/30/403b2552a320dcdd939e7b2c7d052574_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੇਸ਼ੱਕ ਭਾਰਤ ਤੇ ਚੀਨ ਵੱਲੋਂ ਸਰਹੱਦ ਉੱਪਰ ਸਭ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚਾਈ ਕੁਝ ਹੋਰ ਹੈ। ਅਸਲੀਅਤ ਹੈ ਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਭਾਰਤ ਨੇ ਪਿਛਲੇ ਦਿਨਾਂ ਵਿੱਚ ਚੀਨੀ ਸਰਹੱਦ ‘ਤੇ 50 ਹਜ਼ਾਰ ਵਾਧੂ ਸੈਨਿਕ ਤਾਇਨਾਤ ਕੀਤੇ ਹਨ। ਇਹ ਜਾਣ ਕੇ ਹੈਰਾਨੀ ਹੋਏਗੀ ਕਿ 1962 ਦੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ LAC ਉੱਤੇ ਭਾਰਤੀ ਸੈਨਿਕਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਇਹ ਇਸ ਲਈ ਹੈ ਕਿਉਂਕਿ ਚੀਨ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ 2 ਲੱਖ ਸੈਨਿਕਾਂ ਨੂੰ ਭਾਰਤੀ ਸਰਹੱਦ ਦੇ ਆਸ ਪਾਸ ਤਾਇਨਾਤ ਕੀਤਾ ਹੈ।
ਬਲੂਮਬਰਗ ਨੇ ਚਾਰ ਵੱਖ-ਵੱਖ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਚੀਨ ਦੀ ਸਰਹੱਦ ਦੇ ਤਿੰਨ ਵੱਖ-ਵੱਖ ਖੇਤਰਾਂ ਵਿੱਚ ਸੈਨਿਕ ਫੌਜਾਂ ਤੋਂ ਇਲਾਵਾ ਲੜਾਕੂ ਜਹਾਜ਼ਾਂ ਦੇ ਸਕੁਐਡਰਨ ਤਾਇਨਾਤ ਕੀਤੇ ਹਨ। ਪਿਛਲੇ ਸਾਲ ਦੇ ਮੁਕਾਬਲੇ LAC ਉੱਤੇ ਭਾਰਤੀ ਸੈਨਿਕਾਂ ਦੀ ਤਾਇਨਾਤੀ ਵਿੱਚ 40% ਦਾ ਵਾਧਾ ਹੋਇਆ ਹੈ। ਫੌਜ ਨੂੰ ਇਕ ਘਾਟੀ ਤੋਂ ਦੂਜੀ ਵਾਦੀ ਵਿੱਚ ਲਿਜਾਣ ਲਈ ਹੋਰ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਹੈਲੀਕਾਪਟਰਾਂ ਨਾਲ M777 ਹੋਵੀਟਜ਼ਰ ਤੋਪ ਨੂੰ ਵੀ ਏਅਰਲਿਫਟ ਕੀਤਾ ਜਾ ਸਕਦਾ ਹੈ।
ਭਾਰਤ ਦੇ ਇਸ ਕਦਮ ਪਿੱਛੇ ਚੀਨ ਦੀਆਂ ਵੱਧ ਰਹੀਆਂ ਗਤੀਵਿਧੀਆਂ ਹਨ। ਫਰਵਰੀ ਵਿੱਚ ਇਕ ਸਮਝੌਤਾ ਹੋਇਆ ਸੀ ਕਿ ਦੋਵੇਂ ਫ਼ੌਜਾਂ ਸੈਨਿਕਾਂ ਦੀ ਤਾਇਨਾਤੀ ਨੂੰ ਘਟਾਉਣਗੀਆਂ। ਚੀਨ ਨੇ ਅਜਿਹਾ ਨਹੀਂ ਕੀਤਾ ਅਤੇ ਉਲਟਾ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ। ਇਸ ਵਾਅਦਾਖਿਲਾਫੀ ਦੇ ਮੱਦੇਨਜ਼ਰ ਭਾਰਤ ਨੇ ਫੌਜ ਵੀ ਵਧਾ ਦਿੱਤੀ।
ਦੂਜੇ ਪਾਸੇ ਚੀਨ ਨੇ ਤਿੱਬਤ ਦੀ ਵਿਵਾਦਿਤ ਸਰਹੱਦ 'ਤੇ ਲੜਾਕੂ ਜਹਾਜ਼ ਰੱਖਣ ਲਈ ਨਵੇਂ ਰਨਵੇ ਇਮਾਰਤਾਂ, ਬੰਬਪ੍ਰੂਫ਼ ਬੰਕਰਾਂ ਤੇ ਨਵੇਂ ਹਵਾਈ ਖੇਤਰਾਂ ਦੀ ਉਸਾਰੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਲੰਬੀ ਦੂਰੀ ਦੇ ਹਥਿਆਰ, ਟੈਂਕ, ਰਾਕੇਟ ਰੈਜੀਮੈਂਟ ਅਤੇ ਦੋ ਇੰਜਣ ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਹ ਤੋਂ ਵਾਪਸ ਪਰਤਣ 'ਤੇ ਮੰਗਲਵਾਰ ਨੂੰ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਉੱਚ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)