ਪੜਚੋਲ ਕਰੋ
Advertisement
ਬ੍ਰਿਕਸ ਸੰਮੇਲਨ ‘ਚ ਚੀਨੀ ਰਾਸ਼ਟਰਪਤੀ ਨੇ ਕੀਤਾ ਬਿਆਨ, ਦੱਖਣੀ ਅਫਰੀਕਾ ਤੇ ਭਾਰਤ ਨਾਲ ਸਹਿਯੋਗ ‘ਤੇ ਜਤਾਈ ਸਹਿਮਤੀ
ਕੋਰੋਨਾ ਸੰਕਰਮਣ ‘ਤੇ ਚੀਨੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਨਜਿੱਠਣ ਲਈ ਸਾਰਿਆਂ ਨੂੰ ਮਿਲ ਕੇ ਲੜਨ ਦੀ ਲੋੜ ਹੈ।
ਨਵੀਂ ਦਿੱਲੀ: ਕੋਰੋਨਾ (Coronavirus) ਸੰਕਰਮਣ ਪੂਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤੱਕ ਦੁਨੀਆ ‘ਚ 5 ਕਰੋੜ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ 13 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਕਸ ਸੰਮੇਲਨ (brics summit) ਵਿਚ ਬੋਲਦਿਆਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ (Chinese President Xi Jinping) ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਕੋਰੋਨਾ ਦਾ ਇਲਾਜ ਕਰਨ ਲਈ ਆਪਣੇ ਰੂਸੀ ਅਤੇ ਬ੍ਰਾਜ਼ੀਲ ਦੇ ਭਾਈਵਾਲਾਂ ਨਾਲ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਹ ਦੱਖਣੀ ਅਫਰੀਕਾ ਅਤੇ ਭਾਰਤ ਨਾਲ ਸਹਿਯੋਗ ਕਰਨ ਲਈ ਵੀ ਤਿਆਰ ਹਨ।
ਪਿਛਲੇ ਸਾਲ ਦਸੰਬਰ ਤੋਂ ਦੁਨੀਆ ਵਿਚ ਪਹਿਲੀ ਵਾਰ ਚੀਨ ਵਿਚ ਕੋਰੋਨਾ ਦੀ ਸ਼ੁਰੂਆਤ ਹੋਈ। ਜਿਸ ਤੋਂ ਬਾਅਦ ਕੋਰੋਨਾਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ। ਹੁਣ ਚੀਨੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਕੋਰੋਨਾ ਚੁਣੌਤੀ ਨਾਲ ਲੜਨ ਲਈ ਸਾਰਿਆਂ ਨੂੰ ਮਿਲ ਕੇ ਲੜਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਕੋਰੋਨਾ ਵੈਕਸਿਨ ਦੇ ਤੀਜੇ ਕਲੀਨਿਕਲ ਟ੍ਰਾਇਲ ਵਿੱਚ ਆਪਣੇ ਰੂਸੀ ਅਤੇ ਬ੍ਰਾਜ਼ੀਲ ਦੇ ਭਾਈਵਾਲਾਂ ਨਾਲ ਕੰਮ ਕਰ ਰਹੀਆਂ ਹਨ ਅਤੇ ਦੱਖਣੀ ਅਫਰੀਕਾ ਅਤੇ ਭਾਰਤ ਦੇ ਨਾਲ ਸਹਿਯੋਗ ਲਈ ਤਿਆਰ ਹਾਂ।
ਦੱਸ ਦਈਏ ਕਿ ਹੁਣ ਤੱਕ 5 ਕਰੋੜ 56 ਲੱਖ 90 ਹਜ਼ਾਰ 780 ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 13 ਲੱਖ 38 ਹਜ਼ਾਰ 203 ਕੋਰੋਨਾ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਲਾਜ ਤੋਂ ਬਾਅਦ 3 ਕਰੋੜ 88 ਲੱਖ 20 ਹਜ਼ਾਰ 725 ਕੋਰੋਨਾ ਸੰਕਰਮਿਤ ਕੇਸ ਠੀਕ ਹੋ ਗਏ ਹਨ ਤੇ 1 ਕਰੋੜ 55 ਲੱਖ 31 ਹਜ਼ਾਰ 852 ਐਕਟਿਵ ਕੋਰੋਨਾ ਸੰਕਰਮਿਤ ਕੇਸ ਇਲਾਜ ਕਰਵਾ ਰਹੇ ਹਨ। ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਇਲੈਕਟ ਜੋਅ ਬਾਇਡਨ ਨੂੰ ਦਿੱਤੀ ਵਧਾਈ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904We need to come together to meet COVID19 challenge. Chinese companies are working with their Russian & Brazilian partners on phase-III clinical trials of vaccines, & we're prepared to have cooperation with South Africa & India: Chinese President during BRICS Summit, earlier today pic.twitter.com/uNIRIzB739
— ANI (@ANI) November 17, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਦੇਸ਼
ਤਕਨਾਲੌਜੀ
Advertisement