Clash between Police and Frames: ਮੁੱਖ ਮੰਤਰੀ ਮਨੋਹਰ ਲਾਲ ਖ਼ਿਲਾਫ਼ ਪ੍ਰਦਰਸ਼ਨ ਕਰਦੇ ਕਿਸਾਨਾਂ ਅਤੇ ਪੁਲਿਸ ’ਚ ਟਕਰਾਅ
Farmers Protest against Khattar: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਕਿਸਾਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਕਿਸਾਨਾਂ ਅਤੇ ਪੁਲਿਸ 'ਚ ਝੜਪ ਹੋ ਗਈ।
ਰੋਹਤਕ: ਹਰਿਆਣਾ ਵਿਚ ਭਾਜਪਾ ਦਾ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।ਸ਼ਨੀਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੇ 17ਵੇਂ ਸਮਾਗਮ 'ਚ ਸ਼ਮੂਲੀਅਤ ਲਈ ਰੋਹਤਕ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਦੀ ਫੇਰੀ ਖਿਲਾਫ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਸੀਐੱਮ ਖੱਟਰ ਪਹਿਲਾਂ ਤੋਂ ਤੈਅ ਕੀਤੇ ਹੈਲੀਪੈਡ ਦੀ ਬਜਾਏ ਦੂਜੇ ਹੈਲੀਪੈਡ 'ਤੇ ਉਤਰ ਸਮਾਗਮ 'ਚ ਪਹੁੰਚੇ।
ਜਾਣਕਾਰੀ ਮੁਤਾਬਕ ਖੱਟਰ ਪਹਿਲਾਂ ਬਾਬਾ ਮਸਤਾਨਾਥ ਯੂਨੀਵਰਸਿਟੀ ਦੇ ਹੈਲੀਪੈਡ 'ਤੇ ਉਤਰਣ ਵਾਲੇ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਪੁਲਿਸ ਲਾਈਨ ਵਿਚ ਹੋਈ। ਇਸ ਦੌਰਾਨ ਸੈਂਕੜੇ ਕਿਸਾਨ ਬਾਬਾ ਮਸਤਾਨਾਥ ਯੂਨੀਵਰਸਿਟੀ ਨੇੜੇ ਮੌਜੂਦ ਹੋਏ ਅਤੇ ਇੱਥੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕੀਤਾ।
ਮੌਕੇ 'ਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੀ ਗਈ ਤਾਂ ਜੋ ਹਾਲਾਤ ਕਾਬੂ 'ਚ ਰਹਿਣ। ਪਰ ਗੁੱਸਾਏ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਦਰਮਿਆਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਹਲਕੀ ਝੜਪ ਹੋਈ। ਇਸ ਝੜਪ 'ਚ ਕੁਝ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ: Himanshi Khurana ਦੀ ਫ਼ਿਲਮਾਂ 'ਚ ਐਂਟਰੀ, ਗਿੱਪੀ ਨਾਲ ' ਸ਼ਾਵਾ ਨੀ ਗਾਰਦਾਰੀ ਲਾਲ' ਦੀ ਸ਼ੂਟਿੰਗ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904