Weather Update: ਹਿਮਾਚਲ 'ਚ ਮੁੜ ਫਟਿਆ ਬੱਦਲ, ਨੈਸ਼ਨਲ ਹਾਈਵੇ ਬੰਦ, ਗੰਗਾ ਹੋਈ ਓਵਰਫਲੋਅ, 50 ਹਜ਼ਾਰ ਲੋਕ ਪ੍ਰਭਾਵਿਤ, 21 ਸੂਬਿਆਂ 'ਚ ਅਲਰਟ ਜਾਰੀ
ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ 31 ਜੁਲਾਈ ਦੀ ਰਾਤ ਨੂੰ ਬੱਦਲ ਫਟ ਗਏ ਸਨ। ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ 56 ਤੋਂ ਵੱਧ ਲੋਕ ਰੁੜ੍ਹ ਗਏ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
Weather Update: ਤਕਰੀਬਨ ਪੂਰਾ ਦੇਸ਼ ਇਸ ਵੇਲੇ ਮੀਂਹ ਤੇ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਗੱਲ ਹਿਮਾਚਲ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਰਾਮਪੁਰ 'ਚ ਸ਼ੁੱਕਰਵਾਰ ਦੇਰ ਰਾਤ ਬੱਦਲ ਫਟ ਗਿਆ। ਇਸ ਕਾਰਨ ਤਕਲੇਚ-ਨੋਗਲੀ 'ਚ 30 ਮੀਟਰ ਤੱਕ ਸੜਕ ਧਸ ਗਈ। ਮੰਡੀ 'ਚ ਭਾਰੀ ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ।
ਉੱਥੇ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਗੰਗਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਮੀਟਰ ਹੇਠਾਂ ਵਹਿ ਰਹੀ ਹੈ। ਇਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਹੜ੍ਹ ਨਾਲ ਕਰੀਬ 50 ਹਜ਼ਾਰ ਲੋਕ ਪ੍ਰਭਾਵਿਤ ਹਨ। ਰਾਜਸਥਾਨ ਵਿੱਚ ਭਾਰੀ ਮੀਂਹ ਕਾਰਨ ਜੈਸਲਮੇਰ ਵਿੱਚ ਹੜ੍ਹ ਅਤੇ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਸ਼ਨੀਵਾਰ (17 ਅਗਸਤ) ਨੂੰ 21 ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਨਾਲ 32 ਮੌਤਾਂ
ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ 31 ਜੁਲਾਈ ਦੀ ਰਾਤ ਨੂੰ ਬੱਦਲ ਫਟ ਗਏ ਸਨ। ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ 56 ਤੋਂ ਵੱਧ ਲੋਕ ਰੁੜ੍ਹ ਗਏ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ 14 ਲੋਕ ਅਜੇ ਵੀ ਲਾਪਤਾ ਹਨ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 58 ਸੜਕਾਂ ਬੰਦ ਹਨ। ਇਸ ਵਿੱਚ NH-707 ਵੀ ਸ਼ਾਮਲ ਹੈ। ਚੰਬਾ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਕਰਨਾਟਕ ਵਿੱਚ ਮਾਨਸੂਨ ਦੇ ਮੌਸਮ ਵਿੱਚ 67 ਮੌਤਾਂ
ਕਰਨਾਟਕ ਵਿੱਚ ਇਸ ਸੀਜ਼ਨ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। 1 ਜੂਨ ਤੋਂ 15 ਅਗਸਤ ਤੱਕ ਸੂਬੇ 'ਚ ਆਮ ਨਾਲੋਂ 22 ਫੀਸਦੀ ਜ਼ਿਆਦਾ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਕਰਨਾਟਕ ਵਿੱਚ 4 ਹਫ਼ਤਿਆਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਅਧਿਕਾਰੀਆਂ ਨੇ ਮਛੇਰਿਆਂ ਨੂੰ ਅਗਲੇ 4 ਦਿਨਾਂ ਤੱਕ ਸਮੁੰਦਰ ਤੋਂ ਦੂਰ ਰਹਿਣ ਲਈ ਕਿਹਾ ਹੈ।
ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
18 ਅਗਸਤ ਨੂੰ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੋਆ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ, ਓੜੀਸ਼ਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੁਡੂਚੇਰੀ, ਲਕਸ਼ਦੀਪ ਆਦਿ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਸੀ ਇਸ ਦੇ ਨਾਲ ਹੀ ਕਰਨਾਟਕ, ਆਂਧਰਾ ਪ੍ਰਦੇਸ਼, ਮੀਂਹ ਦੀ ਸੰਭਾਵਨਾ ਹੈ।